ਕੀ ਇਹ ਡਿਪਰੈੱਸ਼ਨ ਹੋ ਸਕਦਾ ਹੈ?
ਡਿਪਰੈੱਸ਼ਨ ਸਿਰਫ ਮਨੋਦਸ਼ਾ ਵਿੱਚ ਅਸਥਾਈ ਪਰਿਵਰਤਨ ਨਹੀਂ ਹੈ। ਇਹ ਇੱਕ ਵਾਸਤਵਿਕ ਮੈਡੀਕਲ ਰੋਗ ਹੈ ਜੋ ਕਿਸੇ ਨੂੰ ਵੀ ,ਕਿਸੇ ਵੀ ਵੇਲੇ ਬਹੁਤ ਸਾਰੇ ਭਾਵਾਤਮਕ, ਸਰੀਰਕ, ਵਿਹਾਰਕ ਅਤੇ ਬੋਧਿਕ ਲੱਛਣਾਂ ਦੇ ਨਾਲ ਪ੍ਰਭਾਵਤ ਕਰ ਸਕਦਾ ਹੈ।1,2,4
ਡਿਪਰੈੱਸ਼ਨ ਦੇ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ:4
- ਸਾਰੇ ਦਿਨ ਦੇ ਦੌਰਾਨ ਉਦਾਸੀ, ਲਗਭਗ ਰੋਜ਼
- ਆਪਣੀਆਂ ਪਸੰਦੀਦਾ ਗਤੀਵਿਧੀਆਂ ਵਿੱਚ ਦਿਲਚਸਪੀ ਜਾਂ ਅਨੰਦ ਦੀ ਕਮੀ
- ਨਿਕੰਮਾ ਹੋਣ ਦੀਆਂ ਭਾਵਨਾਵਾਂ
- ਦੋਸ਼ ਦੀਆਂ ਜ਼ਿਆਦਾ ਜਾਂ ਅਨੁਚਿਤ ਭਾਵਨਾਵਾਂ
- ਮੌਤ ਜਾਂ ਆਤਮ-ਹੱਤਿਆ ਦੇ ਵਿਚਾਰ
- ਫੈਸਲੇ ਕਰਨ ਵਿੱਚ ਪਰੇਸ਼ਾਨੀ
- ਧਿਆਨ ਕੇਂਦਰਿਤ ਕਰਨ ਵਿੱਚ ਪਰੇਸ਼ਾਨੀ
- ਚਿੜਚਿੜੇਪਣ ਦੀਆਂ ਭਾਵਨਾਵਾਂ
- ਥਕਾਵਟ ਜਾਂ ਸ਼ਕਤੀ ਦੀ ਘਾਟ
- ਪੀੜਾਂ ਅਤੇ ਦਰਦਾਂ (ਜਿਵੇਂ ਕਿ ਸਿਰਦਰਦ, ਢਿੱਡ ਦਰਦ, ਜੋੜਾਂ ਦੀ ਦਰਦ, ਜਾਂ ਦੂਸਰੀਆਂ ਦਰਦਾਂ)
- ਬਹੁਤ ਜਿਆਦਾ ਜਾਂ ਬਹੁਤ ਘੱਟ ਸੌਣਾ
- ਭੁੱਖ ਜਾਂ ਵਜ਼ਨ ਵਿੱਚ ਤਬਦੀਲੀ
- ਬੇਚੈਨੀ ਜਾਂ ਹੌਲੀ ਕੀਤੇ ਜਾਣ ਦੀਆਂ ਭਾਵਨਾਵਾਂ
ਡਿਪਰੈੱਸ਼ਨ ਦੀ ਤਖਸ਼ੀਸ (ਪਛਾਣ)
ਇੱਕ ਵਿਅਕਤੀ ਦੇ ਗੰਭੀਰ ਡਿਪਰੈੱਸ਼ਨ ਰੋਗ ਨਾਲ ਪੀੜਤ ਮੰਨੇ ਜਾਣ ਲਈ, ਲੱਛਣ ਜਾਂ ਤਾਂ ਨਵੇਂ ਜਾਂ ਘਟਨਾ ਤੋਂ ਪਹਿਲੇ ਲੱਛਣਾਂ ਦੇ ਮੁਕਾਬਲੇ ਦੇਖੇ ਜਾ ਸਕਣ ਵਾਲੀ ਹੱਦ ਤੱਕ ਬਦਤਰ ਹੋਣੇ ਜ਼ਰੂਰੀ ਹਨ। ਇੰਨਾਂ ਲੱਛਣਾਂ ਨੂੰ ਘੱਟੇ ਘੱਟ ਦੋ ਸਿਲਸਿਲੇਵਾਰ ਹਫਤਿਆਂ ਲਈ, ਲਗਭਗ ਰੋਜ਼, ਦਿਨ ਦੇ ਜਿਆਦਾ ਭਾਗ ਲਈ ਜਾਰੀ ਵੀ ਰਹਿਣਾ ਚਾਹੀਦਾ ਹੈ। ਘਟਨਾ ਦੇ ਨਾਲ ਨਾਲ ਕਲੀਨੀਕਲ ਤੌਰ ਨਾਲ ਅਰਥਪੂਰਨ ਕਸ਼ਟ ਜਾਂ ਕੰਮਕਾਜ ਕਰਨ ਦੀ ਕਾਬਲੀਅਤ ਵਿੱਚ ਖਰਾਬੀ ਵੀ ਹੋਣੀ ਚਾਹੀਦੀ ਹੈ।4
ਜੇ ਤੁਸੀਂ ਪਹਿਲਾਂ ਤੋਂ ਹੀ ਡਿਪਰੈੱਸ਼ਨ ਲਈ ਇਲਾਜ ਪ੍ਰਾਪਤ ਕਰ ਰਹੇ ਹੋ, ਤਾਂ ਹੋ ਸਕਦਾ ਹੈ ਤੁਸੀਂ ਦੇਖਿਆ ਹੋਏ ਕਿ ਤੁਸੀਂ ਹਲੇ ਵੀ ਲੱਛਣਾਂ ਦੀ ਅਨੁਭੂਤੀ ਕਰ ਰਹੇ ਹੋ। ਇਹ ਮਹੱਤਵਪੂਰਨ ਹੈ ਕਿ ਤੁਸੀਂ ਇੰਨਾਂ ਲੱਛਣਾਂ ਬਾਰੇ ਆਪਣੇ ਡਾਕਟਰ ਦੇ ਨਾਲ ਇਹ ਨਿਰਧਾਰਤ ਕਰਨ ਲਈ ਚਰਚਾ ਕਰੋ ਕਿ ਕੀ ਤੁਹਾਡੀ ਇਲਾਜ ਯੋਜਨਾ ਵਿੱਚ ਤਬਦੀਲੀਆਂ ਦੀ ਲੋੜ ਹੈ ਜਾਂ ਨਹੀਂ।
ਚਾਹੇ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਡਿਪਰੈੱਸ਼ਨ ਹੈ ਜਾਂ ਤੁਸੀਂ ਵਰਤਮਾਨ ਸਮੇਂ ਤੇ ਇਲਾਜ ਪ੍ਰਾਪਤ ਕਰ ਰਹੇ ਹੋ, ਹੇਠਾਂ ਦਿੱਤੀ ਗਈ ਜਾਂਚਸੂਚੀ ਨੂੰ ਪੂਰਾ ਕਰੋ ਅਤੇ ਆਪਣੇ ਡਾਕਟਰ ਦੇ ਨਾਲ ਗੱਲ ਕਰੋ।4
