ਸਵੈ-ਸਹਾਇਤਾ ਗਰੁਪ
ਅਜਿਹੇ ਲੋਕਾਂ, “ਜੋ ਇਹ ਅਨੁਭਵ ਕਰ ਚੁੱਕੇ ਹਨ”, ਦੇ ਵਿੱਚ ਹੋਣ ਦਾ ਕੋਈ ਵਿਕਲਪ ਨਹੀਂ ਹੈ। ਉਹ ਤੁਹਾਨੂੰ ਸਲਾਹ, ਸਹਾਰਾ, ਨਜਿੱਠਣ ਲਈ ਨੁਕਤੇ ਪੇਸ਼ ਕਰ ਸਕਦੇ ਹਨ ਅਤੇ ਸਿਹਤਯਾਬੀ ਵਲ ਉਨ੍ਹਾਂ ਦੇ ਆਪਣੇ ਸਫਰ ਦੇ ਸੰਘਰਸ਼ ਤੁਹਾਡੇ ਨਾਲ ਸਾਂਝੇ ਕਰ ਸਕਦੇ ਹਨ। ਉਹ ਤੁਹਾਡੇ ਲਈ ਰੋਲ ਮਾਡਲ ਵੀ ਬਣ ਸਕਦੇ ਹਨ। ਉਹ ਤੁਹਾਨੂੰ ਦੱਸਣਗੇ (ਅਤੇ ਦਿਖਾਉਣਗੇ) ਕਿ ਉਮੀਦ ਹੈ – ਜੇ ਉਹ ਠੀਕ ਹੋ ਸਕਦੇ ਹਨ, ਤਾਂ ਤੁਸੀਂ ਵੀ ਠੀਕ ਹੋ ਸਕਦੇ ਹੋ। ਆਪਣੇ ਖੇਤਰ ਵਿਚਲੇ ਸਪੋਰਟ ਗਰੁਪਾਂ ਬਾਰੇ ਜਾਣਕਾਰੀ ਲਈ, ਇਹ ਸਾਧਨ ਦੇਖੋ:
- ਮੂਡ ਡਿਸਔਡਰਜ਼ ਸੁਸਾਇਟੀ ਆਫ ਕੈਨੇਡਾ (The Mood Disorders Society of Canada)
- ਮੂਡ ਡਿਸਔਡਰਜ਼ ਸੁਸਾਇਟੀ ਆਫ ਓਨਟਾਰਿਓ (The Mood Disorders Association of Ontario)
- ਮੂਡ ਡਿਸਔਡਰਜ਼ ਅਸੇਸੀਏਸ਼ਨ ਆਫ ਬ੍ਰਿਟਿਸ਼ ਕੁਲੰਬੀਆ (The Mood Disorders Association of British Columbia)
- ਮੂਡ ਡਿਸਔਡਰਜ਼ ਅਸੇਸੀਏਸ਼ਨ ਆਫ ਮੈਨੀਟੋਬਾ (The Mood Disorders Association of Manitoba)
- ਰੇਵੀਵਰ (ਕੁਬੈਕ) (Revivre) (Quebec)