ਮਿਤੀ: 1/25/2021 ਤੁਸੀਂ ਇਕੱਲੇ ਨਹੀਂ ਹੋ: 2,564,154 ਤੋਂ ਵੱਧ ਮਿਹਮਾਨ

ਸਿਹਤਮੰਦ ਜੀਵਨ ਸ਼ੈਲੀ ਜੀਣਾ

ਡਿਪਰੈੱਸ਼ਨ ਤੁਹਾਡੇ ਜੀਵਨ ਦੇ ਕਈ ਵੱਖ ਵੱਖ ਖੇਤਰਾਂ ਤੇ ਪ੍ਰਭਾਵ ਪਾ ਸਕਦਾ ਹੈ। ਇਸ ਦੇ ਨਤੀਜੇ ਵਜੋਂ, ਤੁਹਾਡਾ ਡਾਕਟਰ ਜੀਵਨ ਸ਼ੈਲੀ ਸੰਬੰਧੀ ਖਾਸ ਤਬਦੀਲੀਆਂ ਦੀ ਸਿਫਾਰਸ਼ ਕਰ ਸਕਦਾ ਹੈ ਜਿੰਨਾਂ ਵਿੱਚ ਸ਼ਾਮਲ ਹਨ ਕਸਰਤ, ਪੋਸ਼ਣ ਅਤੇ ਸਹੀ ਨੀਂਦ। ਦੋਸਤਾਂ ਅਤੇ ਪਰਿਵਾਰ ਕੋਲੋਂ ਸਹਾਰੇ ਦੀ ਮੰਗ ਕਰਨ ਦੇ ਨਾਲ ਨਾਲ ਦੂਸਰਿਆਂ ਦੇ ਨਾਲ ਘੁਲਣ ਮਿਲਣ ਵਾਸਤੇ ਸਮਾਂ ਕੱਢਣਾ ਵੀ ਇੱਕ ਚੰਗਾ ਵਿਚਾਰ ਹੋ ਸਕਦਾ ਹੈ।8,11

ਸਰੀਰਕ ਗਤੀਵਿਧੀ ਵਿੱਚ ਰੁੱਝਣਾ11

ਹਾਲਾਂਕਿ ਇਹ ਸ਼ੁਰੂ ਕਰਨਾ ਮੁਸ਼ਕਲ ਹੋ ਸਕਦਾ ਹੈ, ਸਰੀਰਕ ਤੌਰ ਨਾਲ ਜਿਆਦਾ ਕਾਰਜਸ਼ੀਲ ਬਣਨਾ ਤੁਹਾਨੂੰ ਡਿਪਰੈੱਸ਼ਨ ਦੇ ਨਾਲ ਨਜਿੱਠਣ ਵਿੱਚ ਸਹਾਇਤਾ ਕਰ ਸਕਦਾ ਹੈ। ਨਿਯਮਿਤ ਸਰੀਰਕ ਗਤੀਵਿਧੀ ਸੁਧਰੀ ਹੋਈ ਮਾਨਸਕ ਅਤੇ ਸਰੀਰਕ ਭਲਾਈ ਦੇ ਨਾਲ ਸੰਬੰਧਤ ਹੈ। ਹਾਲੀਆ ਖੋਜ ਦੱਸਦੀ ਹੈ ਕਿ ਸਰੀਰਕ ਰੂਪ ਨਾਲ ਸਿਹਤਮੰਦ ਲੋਕਾਂ ਨੂੰ ਡਿਪਰੈੱਸ਼ਨ ਹੋਣ ਦਾ ਘੱਟ ਖਤਰਾ ਹੰਦਾ ਹੈ, ਅਤੇ ਇਹ ਕਿ ਨਿਯਮਿਤ ਕਸਰਤ ਬਹੁਤ ਸਾਰੇ ਲੋਕਾਂ ਲਈ ਡਿਪਰੈੱਸ਼ਨ ਦੇ ਲੱਛਣਾਂ ਨੂੰ ਕਾਫੀ ਜਿਆਦਾ ਘਟਾ ਸਕਦੀ ਹੈ।

ਕਸਰਤ ਮਨੋਦਸ਼ਾ ਤੇ ਚਾਰ ਤਰੀਕਿਆਂ ਦੇ ਨਾਲ ਅਸਰ ਪਾਉਂਦੀ ਹੈ:11

  1. ਇਹ ਕੁਝ ਲੋਕਾਂ ਵਿੱਚ ਕਸਰਤ ਕਰਨ ਤੋਂ ਬਾਅਦ ਮਨੋਦਸ਼ਾ ਵਿੱਚ ਫੌਰੀ ਉਚਾਈ ਉਤਪੰਨ ਕਰ ਸਕਦੀ ਹੈ (ਸੰਭਵ ਹੈ ਕਿ ਡਿਪਰੈੱਸ਼ਨ ਦੌਰਾਨ ਇਹ ਅਸਰ ਨਾ ਹੋਏ)
  2. ਨਿਯਮਿਤ ਕਸਰਤ ਦੇ ਕੁਝ ਹਫਤਿਆਂ ਤੋਂ ਬਾਅਦ (ਹਫਤੇ ਵਿੱਚ ਤਿੰਨ ਤੋਂ ਚਾਰ ਵਾਰੀ, ਇੱਕ ਸਮੇਂ ਤੇ ਘੱਟੋ ਘੱਟ 20 ਮਿੰਟ ਲਈ), ਮਨੋਦਸ਼ਾ ਵਿੱਚ ਆਮ ਸੁਧਾਰ ਹੋਣ ਦੀ ਸ਼ੁਰੂਆਤ ਹੋਣ ਲਗਦੀ ਹੈ
  3. ਸਰੀਰਕ ਸਿਹਤ ਵਿੱਚ ਸੁਧਾਰ ਸੁਧਰੀ ਹੋਈ ਸ਼ਕਤੀ ਦੇ ਨਾਲ ਸੰਬੰਧਤ ਹਨ, ਜੋ ਤੁਹਾਨੂੰ ਹੋਰ ਜਿਆਦਾ ਕਰਨ ਦੇ ਕਾਬਲ ਬਣਾ ਸਕਦੀ ਹੈ
  4. ਜਦੋਂ ਤੁਸੀਂ ਤਣਾਓ ਮਹਿਸੂਸ ਕਰ ਰਹੇ ਹੋਵੋ ਤਾਂ ਕਸਰਤ ਤਣਾਅ ਨੂੰ “ਘਟਾਉਣ ” ਦਾ ਚੰਗਾ ਢੰਗ ਹੋ ਸਕਦਾ ਹੈ

ਸਿਹਤਮੰਦ ਖੁਰਾਕ11

ਡਿਪਰੈੱਸ਼ਨ ਇੱਕ ਅਜਿਹੀ ਬੀਮਾਰੀ ਹੈ ਜੋ ਭੁੱਖ ਵਿੱਚ ਵਿਘਨ ਪਾ ਦਿੰਦੀ ਹੈ। ਇਸ ਲਈ ਸੰਤੁਲਿਤ ਖੁਰਾਕ ਕਾਇਮ ਰੱਖਣਾ ਮੁਸ਼ਕਲ ਸਾਬਤ ਹੋ ਸਕਦਾ ਹੈ। ਪਰ, ਸਮੁੱਚੀ ਸਿਹਤ ਤੇ ਅਤੇ ਡਿਪਰੈੱਸ਼ਨ ਵਾਲੀ ਅਵਸਥਾ ਤੇ ਵੀ,ਸਿਹਤਮੰਦ,ਸੰਤੁਲਿਤ ਖੁਰਾਕ ਦੇ ਸੰਭਾਵੀ ਸਕਾਰਾਤਮਕ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਨੀਂਦ ਨੂੰ ਸੁਧਾਰਨਾ11

ਤਣਾਅ ,ਚਿੰਤਾ ਅਤੇ ਡਿਪਰੈੱਸ਼ਨ ਦਾ ਅਕਸਰ ਨੀਂਦ ਤੇ ਵਿਘਨ ਪਾਉਣ ਵਾਲਾ ਅਸਰ ਹੁੰਦਾ ਹੈ, ਅਤੇ ਮਾੜੀ ਨੀਂਦ ਆਪ ਹੀ ਚਿੰਤਾ ਅਤੇ ਡਿਪਰੈੱਸ਼ਨ ਨੂੰ ਤੀਬਰ ਬਣਾ ਸਕਦੀ ਹੈ । ਦੂਸਰੇ ਸ਼ਬਦਾਂ ਵਿੱਚ, ਨੀਂਦ ਸੰਬੰਧੀ ਰੋਗ ਮਨੋਦਸ਼ਾ ਸੰਬੰਧੀ ਰੋਗਾਂ ਦੇ ਕਾਰਨ ਅਤੇ ਅਸਰ ਦੋਵੇਂ ਹਨ।

ਸ਼ਰਾਬ ਪੀਣ ਦੀ ਮਾਤਰਾ ਨੂੰ ਸੀਮਿਤ ਕਰਨਾ ਅਤੇ ਨਸ਼ਿਆਂ ਦੀ ਵਰਤੋਂ ਤੋਂ ਪਰਹੇਜ਼ ਕਰਨਾ (ਭੰਗ (ਕੈਨੇਬਿਸ) ਅਤੇ ਦੂਸਰੇ ਨਸ਼ੇ)11

ਡਿਪਰੈੱਸ਼ਨ ਦੌਰਾਨ ਅਨੁਭਵ ਕੀਤੀ ਗਈ ਪੀੜਾ ਸ਼ਰਾਬ ਜਾਂ ਅਜਿਹੇ ਦੂਸਰੇ ਪਦਾਰਥਾਂ ਦਾ ਉਪਭੋਗ ਪਰੇਰ ਸਕਦੀ ਹੈ ਜੋ ਨਿਰਭਰਤਾ ਦੀ ਸ਼ੁਰੂਆਤ ਕਰਦੇ ਹਨ (ਜਿਵੇਂ ਕਿ ਤੰਬਾਕੂ, ਭੰਗ, ਐਮਫੇਟਾਮੀਨਜ਼ (amphetamines) ਅਤੇ ਕੋਕੀਨ)। ਸ਼ੁਰੂ ਵਿੱਚ ਇਹ ਦਵਾਈ ਦੇ ਕੇ ਸ਼ਾਂਤ ਕਰਨ ਜਾਂ ਸ਼ਾਂਤ ਕਰਨ ਵਾਲੇ ਅਸਰ ਦੇ ਨਾਲ, ਸੁਖਦਾਇਕ ਲੱਗ ਸਕਦੇ ਹਨ, ਪਰ ਇਹ ਫੌਰੀ ਅਸਰ ਭੁਲਾਵੇਂ ਹਨ: ਸੁਧਾਰ ਦਾ ਖਿਆਲ ਜਲਦੀ ਹੀ ਗਾਇਬ ਹੋ ਜਾਂਦਾ ਹੈ ਅਤੇ ਇਹ ਪਦਾਰਥ ਜ਼ਹਿਰੀਲੇ ਬਣ ਜਾਂਦੇ ਹਨ।

External Disclaimer


Please note you have clicked a link which will take you to a web site which is not part of depressionhurts.ca.

The link to this web site does not imply an endorsement of, affiliation or association of any kind with this web site or the third party responsible for it the Company, its affiliates and related companies. In addition, the Company is not responsible for this web site or the information contained or collected therein. Use of this web site is entirely at your own risk and subject to its terms and conditions of use including use of Personal Information. You may not create links from other web sites to this Site without the prior permission of the Company.