ਅਜਿਹੇ ਲੋਕਾਂ, “ਜੋ ਇਹ ਅਨੁਭਵ ਕਰ ਚੁੱਕੇ ਹਨ”, ਦੇ ਵਿੱਚ ਹੋਣ ਦਾ ਕੋਈ ਵਿਕਲਪ ਨਹੀਂ ਹੈ। ਉਹ ਤੁਹਾਨੂੰ ਸਲਾਹ, ਸਹਾਰਾ, ਨਜਿੱਠਣ ਲਈ ਨੁਕਤੇ ਪੇਸ਼ ਕਰ ਸਕਦੇ ਹਨ ਅਤੇ ਸਿਹਤਯਾਬੀ ਵਲ ਉਨ੍ਹਾਂ ਦੇ ਆਪਣੇ ਸਫਰ ਦੇ ਸੰਘਰਸ਼ ਤੁਹਾਡੇ ਨਾਲ ਸਾਂਝੇ ਕਰ ਸਕਦੇ ਹਨ। ਉਹ ਤੁਹਾਡੇ ਲਈ ਰੋਲ ਮਾਡਲ ਵੀ ਬਣ ਸਕਦੇ ਹਨ। ਉਹ ਤੁਹਾਨੂੰ ਦੱਸਣਗੇ (ਅਤੇ ਦਿਖਾਉਣਗੇ) ਕਿ ਉਮੀਦ ਹੈ – ਜੇ ਉਹ ਠੀਕ ਹੋ ਸਕਦੇ ਹਨ, ਤਾਂ ਤੁਸੀਂ ਵੀ ਠੀਕ ਹੋ ਸਕਦੇ ਹੋ। ਆਪਣੇ ਖੇਤਰ ਵਿਚਲੇ ਸਪੋਰਟ ਗਰੁਪਾਂ ਬਾਰੇ ਜਾਣਕਾਰੀ ਲਈ, ਇਹ ਸਾਧਨ ਦੇਖੋ: