ਉਦਾਸ ਮਹਿਸੂਸ ਕਰਨਾ, “ਉਦਾਸ ਹੋਣਾ”, “ਨਿਰਾਸ਼ਾਜਨਕ ਵਿਚਾਰ” ਆਉਣਾ ਜਾਂ ਸੌਣ ਵਿੱਚ ਮੁਸ਼ਕਲ ਦਾ ਅਨੁਭਵ ਕਰਨ ਦਾ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਕਿ ਤੁਹਾਨੂੰ ਡਿਪਰੈੱਸ਼ਨ ਹੈ। ਇੱਕ ਵਿਅਕਤੀ ਦੇ ਗੰਭੀਰ ਡਿਪਰੈੱਸ਼ਨ ਰੋਗ ਨਾਲ ਪੀੜਤ ਮੰਨੇ ਜਾਣ ਲਈ:4
ਉਹ ਸਾਰੇ ਲੱਛਣ ਜਿਹੜੇ ਕਿ ਤੁਹਾਨੂੰ ਹੋ ਸਕਦੇ ਹਨ ਬਾਰੇ ਆਪਣੇ ਡਾਕਟਰ ਨਾਲ ਚਰਚਾ ਕਰਨਾ ਮਹੱਤਵਪੂਰਨ ਹੈ।2,4,12
ਕਿਸੇ ਵੀ ਇਲਾਜ ਦਾ ਟੀਚਾ ਤੁਹਾਨੂੰ ਦੋਬਾਰਾ ਆਪਣੇ ਵਰਗਾ ਮਹਿਸੂਸ ਕਰਵਾਉਣ ਵਿੱਚ ਸਹਾਇਤਾ ਕਰਨਾ ਹੈ ਤਾਂ ਕਿ ਤੁਸੀਂ ਉਨ੍ਹਾਂ ਚੀਜ਼ਾਂ ਦਾ ਅਨੰਦ ਮਾਣ ਸਕੋ ਜਿਹੜੀਆਂ ਦਾ ਮਜ਼ਾ ਤੁਸੀਂ ਪਹਿਲਾਂ ਲੈਂਦੇ ਸੀ। ਅਜਿਹਾ ਕਰਨ ਦਾ ਮਤਲਬ ਹੈ ਤੁਹਾਡੇ ਸਾਰੇ ਲੱਛਣਾਂ ਨੂੰ ਸੰਬੋਧਤ ਕਰਨ ਅਤੇ ਘਟਾਉਣ ਲਈ ਸਹੀ ਇਲਾਜ ਲੱਭਣਾ। ਜੇ ਤੁਹਾਡੇ ਲਈ ਇੱਕ ਦਵਾਈ ਨਿਰਦਿਸ਼ਟ ਕੀਤੀ ਗਈ ਹੈ, ਤਾਂ ਵੀ ਉਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਅਤੇ ਸੰਭਵ ਹੈ ਕਿ ਤੁਹਾਨੂੰ ਇਹ ਪਤਾ ਲੱਗਣ ਤੋਂ ਪਹਿਲਾਂ ਕਿ ਤੁਹਾਡੇ ਲਈ ਕਿਹੜੀ ਦਵਾਈ ਸਭ ਤੋਂ ਵਧੀਆ ਕੰਮ ਕਰਦੀ ਹੈ, ਕਈ ਵੱਖ ਵੱਖ ਦਵਾਈਆਂ ਅਜ਼ਮਾਉਣ ਦੀ ਲੋੜ ਪਏ। ਇਸਦੇ ਨਾਲ ਹੀ, ਇਲਾਜ ਦਾ ਟੀਚਾ ਕੇਵਲ ਠੀਕ ਹੋਣ ਤੋਂ ਪਰੇ ਜਾਂਦਾ ਹੈ ਇਹ ਠੀਕ ਰਹਿਣ ਬਾਰੇ ਹੈ।3
ਡਿਪਰੈੱਸ਼ਨ ਸਿਰਫ ਮਨੋਦਸ਼ਾ ਵਿੱਚ ਅਸਥਾਈ ਪਰਿਵਰਤਨ ਜਾਂ ਕਮਜ਼ੋਰੀ ਦਾ ਚਿੰਨ੍ਹ ਨਹੀਂ ਹੈ। ਇਹ ਬਹੁਤ ਸਾਰੇ ਭਾਵਾਤਮਕ, ਸਰੀਰਕ, ਵਿਹਾਰਕ ਅਤੇ ਬੋਧਿਕ ਲੱਛਣਾਂ ਵਾਲੀ ਵਾਸਤਵਿਕ ਮੈਡੀਕਲ ਅਵਸਥਾ ਹੈ।1,2
ਉਦਾਸੀ ਦੀ ਇਹ ਭਾਵਨਾ ਕਿਸੇ ਜਾਹਰ ਕਾਰਨ ਦੇ ਬਿਨਾਂ ਵਾਪਰ ਸਕਦੀ ਹੈ (ਜਿਵੇਂ ਕਿ ਕੋਈ ਗੰਭੀਰ ਘਟਨਾ)। ਇਹ ਤੀਬਰ ਹੋ ਸਕਦੀ ਹੈ ਅਤੇ ਮਹਿਸੂਸ ਹੋ ਸਕਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਇਸ ਨੂੰ ਇਸ ਨੂੰ ਦੂਰ ਕਰੇਗਾ।11
ਡਿਪਰੈੱਸ਼ਨ ਦਾ ਸ਼ਿਕਾਰ ਵਿਅਕਤੀ ਅਕਸਰ ਦੋਸ਼ ਦੀਆਂ ਨਕਾਰਾਤਮਕ ਅਤੇ ਅਵਾਸਤਵਿਕ ਭਾਵਨਾਵਾਂ ਦਾ ਅਨੁਭਵ ਕਰਦਾ ਹੈ।4
ਇਹ ਵਿਚਾਰ ਡਿਪਰੈੱਸ਼ਨ ਦੇ ਦੌਰਾਨ ਅਕਸਰ ਵਾਪਰ ਸਕਦੇ ਹਨ। ਇੰਨਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਜੇ ਵਿਅਕਤੀ ਅਜਿਹੀਆਂ ਭਾਵਨਾਵਾਂ ਦਾ ਅਨੁਭਵ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਹੀ ਸਹਾਇਤਾ ਮੰਗਣੀ ਚਾਹੀਦੀ ਹੈ। .
ਦਿਲਚਸਪੀ ਦੀ ਇਹ ਕਮੀ ਜੀਵਨ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਤ ਕਰ ਸਕਦੀ ਹੈ: ਪੂਰਵ ਸ਼ੌਕਾਂ (ਫਿਲਮਾਂ ਦੇਖਣ ਜਾਣਾ, ਪੜ੍ਹਨਾ, ਖਰੀਦਾਰੀ ਕਰਨਾ…) ਤੋਂ ਰੋਜ਼ ਦੀਆਂ ਉਨ੍ਹਾਂ ਗਤੀਵਿਧੀਆਂ ਤੱਕ ਜਿੰਨਾਂ ਦਾ ਉਹ ਵਿਅਕਤੀ ਅਨੰਦ ਮਾਣਿਆ ਕਰਦਾ ਸੀ (ਖਾਣਾ ਪਕਾਉਣਾ, ਛੋਟੇ ਮੋਟੇ ਕੰਮ ਕਰਨਾ, ਬੱਚਿਆਂ ਦੇ ਨਾਲ ਖੇਡਣਾ…)।11
ਡਿਪਰੈੱਸ਼ਨ ਵਾਲੇ ਲੋਕ ਅਕਸਰ ਸ਼ਕਤੀ ਦੀ ਘਾਟ ਮਹਿਸੂਸ ਕਰਦੇ ਹਨ, ਜਦੋਂ ਉਨ੍ਹਾਂ ਨੇ ਜਿਆਦਾ ਮੇਹਨਤ ਨਾ ਕੀਤੀ ਹੋਏ ਤਾਂ ਵੀ। ਡਿਪਰੈੱਸ਼ਨ ਸੰਬੰਧੀ ਇਸ ਥਕਾਵਟ ਦੀ ਵਿਸ਼ੇਸ਼ਤਾ ਇਹ ਤੱਥ ਹੈ ਕਿ ਨਾ ਅਰਾਮ ਅਤੇ ਨਾ ਹੀ ਨੀਂਦ ਇਸ ਨੂੰ ਘਟਾਉਂਦੇ ਹਨ।4
ਡਿਪਰੈੱਸ਼ਨ ਵਿਅਕਤੀ ਨੂੰ ਅਜਿਹਾ ਮਹਿਸੂਸ ਕਰਵਾ ਸਕਦਾ ਹੈ ਕਿ ਸਾਰਾ ਕੁਝ ਹੌਲੀ ਹੋ ਗਿਆ ਹੈ – ਹੌਲੀ ਹੋ ਗਈ ਬੋਲੀ, ਸੋਚ ਅਤੇ ਸਰੀਰ ਦੀਆਂ ਹਰਕਤਾਂ ; ਜਵਾਬ ਦੇਣ ਤੋਂ ਪਹਿਲਾਂ ਵੱਧੇ ਹੋਏ ਵਿਰਾਮ ;ਡਿਪਰੈੱਸ਼ਨ ਦੇ ਨਾਲ ਨਾਲ ਬੋਲੀ ਜੋ ਤੀਬਰਤਾ , ਲਹਿਜੇ, ਵਿਸ਼ੇ ਵਸਤੂ ਦੀ ਮਾਤਰਾ ਜਾਂ ਵਿਵਿਧਤਾ ਵਿੱਚ ਘੱਟ ਗਈ ਹੈ, ਜਾਂ ਗੁੰਗਾਪਣ ਵੀ ਹੋ ਸਕਦਾ ਹੈ। 4
ਡਿਪਰੈੱਸ਼ਨ ਦੇ ਨਾਲ ਨਾਲ ਸਰੀਰਕ ਦਰਦ (ਸਿਰਦਰਦ, ਜੋੜਾਂ ਦੀ ਦਰਦ, ਢਿੱਡ ਦਰਦ, ਅਤੇ ਦੂਸਰੀਆਂ ਦਰਦਾਂ) ਵੀ ਹੋ ਸਕਦਾ ਹੈ।4
ਨੀਂਦ ਅਕਸਰ ਖੰਡਿਤ ਅਤੇ ਤਾਜ਼ਗੀ ਨਾ ਦੇਣ ਵਾਲੀ ਹੁੰਦੀ ਹੈ। ਵਿਅਕਤੀ ਸਵੇਰ ਦੇ ਸ਼ੁਰੂ ਦੇ ਘੰਟਿਆਂ ਵਿੱਚ ਜਾਗ ਜਾਂਦਾ ਹੈ ਅਤੇ ਮਾਨਸਿਕ ਪੀੜਾ ਉਸ ਨੂੰ ਵਾਪਸ ਸੌਣ ਤੋਂ ਰੋਕਦੀ ਹੈ। ਦੂਸਰੇ ਕੇਸਾਂ ਵਿੱਚ ਬਹੁਤ ਜਿਆਦਾ ਨੀਂਦ ਆਉਣਾ ਸ਼ਾਮਲ ਹੋ ਸਕਦਾ ਹੈ।
ਅਕਸਰ ਵਜ਼ਨ ਦਾ ਘੱਟਣਾ ਜਾਂ ਵਜ਼ਨ ਦਾ ਵੱਧਣਾ ਡਿਪਰੈੱਸ਼ਨ ਦੀ ਪਛਾਣ ਕਰਨ ਵਿੱਚ ਇੱਕ ਮਹੱਤਵਪੂਰਨ ਚਿੰਨ੍ਹ ਹੈ।
ਸਭ ਤੋਂ ਆਮ, ਭੁੱਖ ਘੱਟ ਜਾਂਦੀ ਹੈ: ਭੋਜਨ ਬੇਸਵਾਦ ਲੱਗਦਾ ਹੈ ਅਤੇ ਪ੍ਰੋਸੇ ਗਏ ਭੋਜਨ ਦੀ ਮਾਤਰਾ (ਸਰਵਿੰਗ) ਬਹੁਤ ਜਿਆਦਾ। ਇਸ ਦੇ ਉਲਟ, ਕਈ ਵਾਰੀ ਲੋਕ ਆਪਣਾ ਭੋਜਨ ਦਾ ਉਪਭੋਗ ਵਧਾ ਦਿੰਦੇ ਹਨ (ਖਾਸ ਕਰਕੇ ਮਿਠਾਈਆਂ) ਜਿਸ ਦਾ ਨਤੀਜਾ ਵਜ਼ਨ ਵਿੱਚ ਵਾਧਾ ਹੋ ਸਕਦਾ ਹੈ।
ਕਈ ਲੋਕਾਂ ਲਈ ਡਿਪਰੈੱਸ਼ਨ ਉਨ੍ਹਾਂ ਨੂੰ ਬਹੁਤ ਉਤੇਜਿਤ ਅਤੇ ਲਗਭਗ ਉਫਲਵਾਂ ਮਹਿਸੂਸ ਕਰਵਾਉਂਦਾ ਹੈ (ਉਦਾਹਰਣ ਲਈ ਬਿਨਾਂ ਹਿਲੇ ਬੈਠ ਸਕਣ ਦੀ ਅਸਮਰਥਤਾ, ਚਹਿਲਕਦਮੀ, ਹੱਥਾਂ ਨੂੰ ਨਿਚੋੜਨਾ, ਕਪੜਿਆਂ ਜਾਂ ਦੂਸਰੀਆਂ ਵਸਤਾਂ ਨੂੰ ਬੇਚੈਨ ਢੰਗ ਨਾਲ ਛੂਹਣਾ, ਆਦਿ)4
ਡਿਪਰੈੱਸ਼ਨ ਵਿਅਕਤੀ ਦੀ ਸੋਚਣ ਜਾਂ ਧਿਆਨ ਕੇਂਦਰਿਤ ਕਰਨ ਦੀ ਘਟੀ ਹੋਈ ਸਮਰੱਥਾ ਦੀ ਅਨੁਭੂਤੀ ਦਾ ਕਾਰਨ ਬਣ ਸਕਦਾ ਹੈ, ਜਾਂ ਉਸ ਲਈ ਦੁਚਿੱਤੀ ਵਾਲਾ ਵਿਵਹਾਰ ਦਿਖਾਉਣ ਦਾ ਕਾਰਨ ਬਣ ਸਕਦਾ ਹੈ।
ਜੇ ਤੁਸੀਂ ਉੱਤੇ ਦਿੱਤੀ ਗਈ ਸੂਚੀ ਵਿਚਲੇ ਕੁਝ ਲੱਛਣਾਂ ਦਾ ਅਨੁਭਵ ਕਰ ਰਹੇ ਹੋ ਅਤੇ ਉਹ ਤੁਹਾਡੇ ਜੀਵਨ ਨੂੰ ਪ੍ਰਭਾਵਤ ਕਰ ਰਹੇ ਹਨ, ਤਾਂ ਮਦਦ ਮੰਗਣ ਤੋਂ ਨਾ ਝਿਜਕੋ:ਸੰਭਵ ਹੈ ਕਿ ਤੁਸੀਂ ਡਿਪਰੈੱਸ਼ਨ ਤੋਂ ਪੀੜਤ ਹੋਵੋ।
ਇਸ ਮਾਮਲੇ ਵਿੱਚ, ਡਾਕਟਰ ਨੂੰ ਮਿਲਣਾ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ। ਪਰ, ਆਪਣੇ ਆਸੇ ਪਾਸੇ ਦੇ ਲੋਕਾਂ ਤੋਂ ਪ੍ਰਾਪਤ ਹੋ ਸਕਣ ਵਾਲੀ ਮਦਦ – ਅਤੇ ਤੁਸੀਂ ਆਪਣੀ ਦੇਖਭਾਲ ਆਪ ਕਰ ਸਕਣ ਵਾਸਤੇ ਕੀ ਕਰ ਸਕਦੇ ਹੋ – ਨੂੰ ਨਜ਼ਰਅੰਦਾਜ਼ ਨਾ ਕਰੋ।
ਕੇਵਲ ਇੱਕ ਡਾਕਟਰ ਹੀ ਡਿਪਰੈੱਸ਼ਨ ਦੀ ਤਖਸ਼ੀਸ ਕਰ ਸਕਦਾ ਹੈ।
ਕੀ ਤੁਸੀਂ ਇੰਨਾਂ ਵਿੱਚੋਂ ਕੁਝ ਲੱਛਣਾਂ ਦਾ ਅਨੁਭਵ ਕਰ ਰਹੇ ਹੋ?
ਕੀ ਉਹ ਤੁਹਾਡੇ ਜੀਵਨ ਨੂੰ ਪ੍ਰਭਾਵਤ ਕਰ ਰਹੇ ਹਨ?
ਕੀ ਇਹ ਡਿਪਰੈੱਸ਼ਨ ਹੋ ਸਕਦਾ ਹੈ? ਟੈਸਟ ਕਰਕੇ ਦੇਖੋ