ਇਲਾਜ ਸ਼ੁਰੂ ਕਰਨਾ ਡਿਪਰੈੱਸ਼ਨ ਵਾਲੇ ਵਿਅਕਤੀ ਲਈ ਇੱਕ ਮਹੱਤਵਪੂਰਨ ਕਦਮ ਹੈ। ਚਾਹੇ ਉਸ ਵਿੱਚ ਦਵਾਈ ਸ਼ਾਮਲ ਹੋਏ, ਸਾਇਕੋਥੈਰੇਪੀ ਜਾਂ ਦੋਵੇਂ, ਸਾਰੇ ਸੰਬੰਧਤ ਲੋਕਾਂ ਦੇ ਇਲਾਜ ਬਾਰੇ ਸਵਾਲ ਹੋ ਸਕਦੇ ਹਨ।
ਆਮ ਤੌਰ ‘ਤੇ ਗੱਲ ਕੀਤੀ ਜਾਏ ਤਾਂ, ਐਂਟੀਡਿਪ੍ਰੈਸੈਂਟਸ ਆਪਣਾ ਪੂਰਾ ਪ੍ਰਭਾਵ ਦਿਖਾਉਣ ਲਈ ਕਈ ਹਫਤੇ ਲੈਂਦੇ ਹਨ।22 ਕੁਝ ਕੇਸਾਂ ਵਿੱਚ ਜਿਥੇ ਕਿ ਕਾਫ਼ੀ ਪ੍ਰਤਿਕ੍ਰਿਆ ਪ੍ਰਾਪਤ ਨਹੀਂ ਕੀਤੀ ਗਈ ਹੈ ਮੁਢਲੀ ਦਵਾਈ ਦੀ ਖੁਰਾਕ ਨੂੰ ਵਧਾਇਆ ਜਾ ਸਕਦਾ ਹੈ, ਇੱਕ ਫਰਕ ਦਵਾਈ ਸ਼ਾਮਲ ਕੀਤੀ ਜਾ ਸਕਦੀ ਹੈ, ਜਾਂ ਮੁਢਲੀ ਦਵਾਈ ਦੀ ਜਗ੍ਹਾ ਨਵੀਂ ਦਵਾਈ ਦਿੱਤੀ ਜਾ ਸਕਦੀ ਹੈ।
ਕਈ ਵਾਰੀ ਡਾਕਟਰ ਮੁਢਲੇ ਇਲਾਜ ਦੀ ਸਿਫਾਰਸ਼ ਕਰਦਾ ਹੈ ਜੋ ਪ੍ਰਭਾਵਸ਼ਾਲੀ ਹੁੰਦਾ ਹੈ, ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ ਅਤੇ ਡਾਕਟਰ ਨੂੰ ਇਲਾਜ ਬਦਲਣ ਦੀ ਲੋੜ ਹੋ ਸਕਦੀ ਹੈ।9 ਉਦੇਸ਼ ਡਿਪਰੈੱਸ਼ਨ ਦੇ ਸ਼ਿਕਾਰ ਵਿਅਕਤੀ ਲਈ ਉਨ੍ਹਾਂ ਦੇ ਸਾਰੇ ਲੱਛਣਾਂ ਨੂੰ ਸੰਬੋਧਤ ਕਰਨ ਵਾਲੀ ਸਭ ਤੋਂ ਵਧੀਆ ਅਨੁਕੂਲ ਦਵਾਈ ਲੱਭਣਾ ਹੈ।
ਡਿਪਰੈੱਸ਼ਨ ਵਾਲੇ ਜਿਆਦਾਤਰ ਲੋਕਾਂ ਦਾ ਡਿਪਰੈੱਸ਼ਨ ਨੂੰ ਪਰਤਣ ਤੇਂ ਰੋਕਣ ਲਈ ਛੇ ਤੋਂ ਨੌਂ ਮਹੀਨਿਆਂ ਵਾਸਤੇ ਅਤੇ ਜੇ ਕਿਸੇ ਦਾ ਇਲਾਜ ਡਿਪਰੈੱਸ਼ਨ ਦੀ ਦੁਹਰਾਈ ਗਈ ਘਟਨਾ ਲਈ ਕੀਤਾ ਜਾ ਰਿਹਾ ਹੈ ਤਾਂ 12 ਮਹੀਨਿਆਂ ਤੋਂ ਵੱਧ ਤੱਕ ਇਲਾਜ ਕੀਤੇ ਜਾਣ ਦੀ ਲੋੜ ਹੁੰਦੀ ਹੈ। 9
ਜਿਵੇਂ ਕਿ ਸਾਰੀਆਂ ਦਵਾਈਆਂ ਦੇ ਨਾਲ ਹੋ ਸਕਦਾ ਹੈ, ਐਂਟੀਡਿਪ੍ਰੈਸੈਂਟ ਇਲਾਜ ਦੇ ਨਾਲ ਵੀ ਬੁਰੇ ਅਸਰ ਵਾਪਰ ਸਕਦੇ ਹਨ। ਦਵਾਈਆਂ ਦੇ ਸੰਭਾਵੀ ਪ੍ਰਭਾਵਾਂ ਬਾਰੇ ਡਾਕਟਰ ਜਾਂ ਫਾਰਮੇਸਿਸਟ ਦੇ ਨਾਲ ਚਰਚਾ ਕਰਨਾ ਤੁਹਾਨੂੰ ਤੁਹਾਡੇ ਦੋਸਤ ਜਾਂ ਪਰਿਵਾਰ ਦੇ ਸਦੱਸ ਦੇ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਇਹ ਬਿਹਤਰ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਤੁਸੀਂ ਕੀ ਆਸ ਕਰ ਸਕਦੇ ਹੋ। ਜੇ ਬੁਰੇ ਅਸਰ ਵਾਪਰਦੇ ਹਨ ਤਾਂ ਡਾਕਟਰ ਜਾਂ ਫਾਰਮੇਸਿਸਟ ਨੂੰ ਦੱਸਣਾ ਵੀ ਮਹੱਤਵਪੂਰਨ ਹੈ। ਸੰਭਵ ਹੈ ਕਿ ਉਹ ਤੁਹਾਨੂੰ ਇਸ ਬਾਰੇ ਸਲਾਹ ਦੇ ਸਕਣ ਕਿ ਉਨ੍ਹਾਂ ਨੂੰ ਕੰਟਰੋਲ ਕਿਵੇਂ ਕਰਨਾ ਹੈ।