ਸ਼ਬਦਾਵਲੀ

ਐਕਿਯੂਪੰਕਚਰ (Acupuncture):

ਇਲਾਜ ਦੇ ਮਕਸਦਾਂ ਲਈ ਸਰੀਰ ਦੀਆਂ ਵੱਖ ਵੱਖ ਥਾਵਾਂ ਤੇ ਬਰੀਕ ਸੂਈਆਂ ਦੇ ਪਾਉਣ ਅਤੇ ਉਨ੍ਹਾਂ ਦਾ ਹੇਰਫੇਰ ਕਰਨ ਤੇ ਅਧਾਰਤ ਪਰੰਪਰਾਗਤ ਚੀਨੀ ਦਵਾਈ ਦੀ ਇੱਕ ਸ਼ਾਖਾ।

ਐਂਟੀਡਿਪ੍ਰੈਸੈਂਟਸ (Antidepressants):

ਉਹ ਦਵਾਈਆਂ ਜੋ ਨਯੂਰੋਟ੍ਰਾਂਸਮਿਟਰਜ਼ (ਦਿਮਾਗ ਦੇ ਵਿਚ ਰਸਾਇਣਕ ਪਦਾਰਥ) ਤੇ ਕੰਮ ਕਰਕੇ ਡਿਪਰੈੱਸ਼ਨ ਦੇ ਲੱਛਣਾਂ ਨੂੰ ਸੁਧਾਰਦੀਆਂ ਹਨ।

ਬੇਸਲਾਈਨ ਇਲਾਜ (Baseline treatment):

ਬੀਮਾਰੀ ਨੂੰ ਹੌਲੀ ਕਰਨ ਜਾਂ ਬੀਮਾਰੀ ਦੇ ਵੱਧਣ ਨੂੰ ਰੋਕਣ ਲਈ ,ਜਾਂ ਕੁਝ ਖਾਸ ਲੱਛਣਾਂ ਦੀ ਤੀਬਰਤਾ ਨੂੰ ਰੋਕਣ ਲਈ ਨਿਯਮਿਤ ਢੰਗ ਨਾਲ ਕੀਤਾ ਗਿਆ ਕੋਈ ਇਲਾਜ।

ਬੋਧਿਕ (Cognitive):

ਬੋਧ ਨਾਲ ਸੰਬੰਧਤ; ਜਿਵੇਂ ਕਿ ਮੁਢਲੇ ਮਾਨਸਿਕ ਕਾਰਜ (ਅਨੁਭੂਤੀ, ਭਾਸ਼ਾ, ਯਾਦਦਾਸ਼ਤ, ਬਿਬੇਕ, ਫੈਸਲਾ, ਹਰਕਤ..)।

ਨਿਰਭਰਤਾ (Dependency):

ਕਿਸੇ ਪਦਾਰਥ ਜਾਂ ਗਤੀਵਿਧੀ ਦੇ ਨਾਲ ਕੋਈ ਨੁਕਸਾਨਦਿਹ ਲਗਾਅ। ਵਿਅਕਤੀ ਦੀ ਰੁਕਣ ਦੀ ਮਰਜ਼ੀ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਪਦਾਰਥ ਨੂੰ ਖਾਣ ਦੀ ਵਾਰ ਵਾਰ, ਬੇਕਾਬੂ ਇੱਛਾ ਤੇ ਅਧਾਰਤ ਚਾਲ-ਚਲਣ ।

ਡਿਪਰੈੱਸ਼ਨ ਵਾਲੀ ਘਟਨਾ (Depressive episode):

ਉਹ ਸਮਾਂ ਜਿਸ ਵਿੱਚ ਇੱਕ ਵਿਅਕਤੀ ਡਿਪਰੈੱਸ਼ਨ ਦੇ ਲੱਛਣ ਦਰਸਾਉਂਦਾ ਹੈ। ਡਿਪਰੈੱਸ਼ਨ ਇੱਕ ਅਜਿਹੀ ਬੀਮਾਰੀ ਹੈ ਜੋ ਆਪਣੇ ਆਪ ਨੂੰ ਲੱਛਣਾਂ ਦੀ ਸ਼ੁਰੂਆਤ ਦੇ ਨਾਲ ਪ੍ਰਸਤੁਤ ਕਰਦੀ ਹੈ, ਜੋ ਸਮੇਂ ਦੀਆਂ ਲੰਮੀਆਂ ਜਾਂ ਛੋਟੀਆਂ ਮਿਆਦਾਂ ਲਈ ਮੌਜੂਦ ਹੁੰਦੇ ਹਨ, ਕਈ ਵਾਰੀ ਮੁਅੱਤਲੀ ਦੇ ਦੌਰਾਂ ਦੇ ਨਾਲ ਖੰਡਿਤ ਹੋਣ ਦੇ ਨਾਲ। ਲਿਹਾਜ਼ਾ ਉਹ ਦੌਰ ਜਿੰਨਾਂ ਦੌਰਾਨ ਡਿਪਰੈੱਸ਼ਨ ਦੇ ਲੱਛਣ ਮੌਜੂਦ ਹੁੰਦੇ ਹਨ ਨੂੰ ਡਿਪਰੈੱਸ਼ਨ ਵਾਲੀ ਘਟਨਾਵਾਂ ਕਿਹਾ ਜਾਂਦਾ ਹੈ।

ਆਵੱਸ਼ਕ ਫੈਟੀ ਐਸਿਡ (Essential fatty acids):

ਉਹ ਪਦਾਰਥ ਜੋ ਸਰੀਰ ਦੀ ਕੰਮ ਕਰਨ ਵਿੱਚ ਸਹਾਇਤਾ ਕਰਦੇ ਹਨ। ਇੰਨਾਂ ਦਾ ਉਤਪਾਦਨ ਪੌਧਿਆਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਮਨੁੱਖੀ ਸਰੀਰ ਦੁਆਰਾ ਨਹੀਂ ਬਣਾਏ ਜਾ ਸਕਦੇ।

ਹਾਰਮੋਨ (Hormone):

ਇੱਕ ਰਸਾਇਣਕ ਪਦਾਰਥ ਜੋ “ਸੰਦੇਸ਼ਵਾਹਕ” ਦੀ ਤਰ੍ਹਾਂ ਕੰਮ ਕਰਦਾ ਹੈ। ਹਾਰਮੋਨ ਸਾਰੇ ਸਰੀਰ ਵਿੱਚ ਟ੍ਰਾਂਸਪੋਰਟ ਕੀਤੇ ਜਾਂਦੇ ਹਨ ਅਤੇ ਲਿਹਾਜ਼ਾ ਆਪਣੇ ਉਤਪਾਦਨ ਸਥਾਨ ਤੋਂ ਦੂਰ-ਦੁਰੇਡੇ ਸੈੱਲਾਂ ਤੇ ਕੰਮ ਕਰ ਸਕਦੇ ਹਨ।

ਹਾਇਪਰਸੌਮਨੀਆ (Hypersomnia):

ਇੱਕ ਅਜਿਹਾ ਰੋਗ ਜਿਸ ਦੀ ਵਿਸ਼ੇਸ਼ਤਾ ਬਹੁਤ ਜਿਆਦਾ ਮਾਤਰਾ ਵਿੱਚ ਡੂੰਘੀ ਨੀਂਦ ਹੈ। ਇਸ ਨਾਲ ਪ੍ਰਭਾਵਤ ਲੋਕਾਂ ਨੂੰ ਸਵੇਰੇ ਉਠਣਾ ਮੁਸ਼ਕਲ ਲਗਦਾ ਹੈ ਅਤੇ ਉਹ ਸਾਰੇ ਦਿਨ ਦੇ ਦੌਰਾਨ ਬਹੁਤ ਜਿਆਦਾ ਨਿੰਦਰਾਲੇ ਹੋਏ ਬਿਨਾਂ ਥਕਾਵਟ ਮਹਿਸੂਸ ਕਰਦੇ ਹਨ।

ਤੰਤੂ (Neuron):

ਤਰੰਗ ਦਾ ਸੰਚਾਰਨ ਕਰਨ ਵਾਲਾ ਨਾੜੀ ਦਾ ਸੈੱਲ ਜੋ ਨਸਾਂ ਸੰਬੰਧੀ ਪ੍ਰਣਾਲੀ ਦਾ ਕੰਮ ਕਰਨ ਵਾਲਾ ਮੂਲ ਯੁਨਿਟ ਬਣਾਉਂਦਾ ਹੈ। ਤੰਤੂ ਨਰਵਸ ਇਨਫਲਕਸ (nervous influx) ਕਹੇ ਜਾਣ ਵਾਲੇ ਇੱਕ ਬਾਇਓਇਲੈਕਟ੍ਰਿਕ ਸਿਗਨਲ ਦਾ ਪ੍ਰਸਾਰਣ ਕਰਦੇ ਹਨ। ਤੰਤੂਆਂ ਦੀਆਂ ਦੋ ਸਰੀਰਕ ਖਾਸੀਅਤਾਂ ਹੁੰਦੀਆਂ ਹਨ: ਉਤੇਜਿਤ ਹੋ ਸਕਣਾ (excitability)(ਕਿਸੇ ਉਤੇਜਕ ਦਾ ਜਵਾਬ ਦੇ ਸਕਣ ਦੀ ਸਮਰੱਥਾ, ਉਨ੍ਹਾਂ ਨੂੰ ਨਸਾਂ ਸੰਬੰਧੀ ਤਰੰਗਾਂ ਵਿੱਚ ਬਦਲਣਾ) ਅਤੇ ਚਾਲਕਤਾ (conductivity) (ਤਰੰਗਾਂ ਨੂੰ ਪ੍ਰਸਾਰਿਤ ਕਰਨ ਦੀ ਸਮਰੱਥਾ)।

ਨਯੂਰੋਟ੍ਰਾਂਸਮਿਟਰਜ਼ (Neurotransmitters):

ਦਿਮਾਗ ਦੁਆਰਾ ਉਤਪਾਦਨ ਕੀਤੇ ਜਾ ਰਹੇ ਪਦਾਰਥ ਜੋ ਤੰਤੂਆਂ ਦੇ ਵਿਚਕਾਰ ਜਾਣਕਾਰੀ ਲੈ ਕੇ ਜਾਂਦੇ ਹਨ। ਡਿਪਰੈੱਸ਼ਨ ਦੁਆਰਾ ਪ੍ਰਭਾਵਿਤ ਹੋਣ ਵਾਲੇ ਨਯੂਰੋਟ੍ਰਾਂਸਮਿਟਰਜ਼ ਨੋਰਐਪੀਨੈਫ਼ਰਿਨ, ਡੋਪਾਮੀਨ ਅਤੇ ਸੇਰੋਟੋਨਿਨ ਹਨ।

ਨੋਰਐਪੀਨੈਫ਼ਰਿਨ (Norepinephrine):

ਇੱਕ ਜੈਵਿਕ ਕੰਮਪਾਉਡ ਹੈ ਜੋ ਨਯੂਰੋਟ੍ਰਾਂਸਮਿਟਰ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਮੁੱਖ ਤੌਰ ਤੇ ਤੰਤੂਆਂ ਦੇ ਰੇਸ਼ਿਆਂ ਦੁਆਰਾ ਨਸਾਂ ਸੰਬੰਧੀ ਪ੍ਰਣਾਲੀ ਵਿੱਚ ਛੱਡਿਆ ਜਾਂਦਾ ਹੈ ਅਤੇ ਇਫੈਕਟਰ ਅੰਗਾਂ (effector organs) ਤੇ ਨਯੂਰੋਟ੍ਰਾਂਸਮਿਟਰ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਧਿਆਨ,ਜਜ਼ਬਾਤਾਂ, ਨੀਂਦ, ਸੁਪਨਿਆਂ ਅਤੇ ਸਿਖਲਾਈ ਵਿੱਚ ਸ਼ਾਮਲ ਹੁੰਦਾ ਹੈ।

ਸਾਈਕਿਐਟਰਿਸਟ (Psychiatrist) :

ਇੱਕ ਖਾਸ ਡਾਕਟਰ ਜਿਸ ਨੇ ਆਪਣੀ ਆਮ ਮੈਡੀਕਲ ਸਿੱਖਿਆ ਤੋਂ ਮਾਨਸਿਕ ਬੀਮਾਰੀਆਂ ਅਤੇ ਉਨ੍ਹਾਂ ਦੇ ਇਲਾਜਾਂ ਵਿੱਚ ਘੱਟੋ ਘੱਟ ਪੰਜ ਸਾਲਾਂ ਦੀ ਵਾਧੂ ਮਾਨਤਾ ਪ੍ਰਾਪਤ ਸਿਖਲਾਈ ਪੂਰੀ ਕੀਤੀ ਹੈ। ਸਾਈਕਿਐਟਰਿਸਟ ਪੇਸ਼ੇਵਰ ਸੰਸਥਾ ਦੇ ਸਦੱਸ ਵੀ ਹੁੰਦੇ ਹਨ ਜੋ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੰਦੀ ਹੈ। ਡਾਕਟਰਾਂ ਦੀ ਤਰ੍ਹਾਂ, ਉਹ ਦਵਾਈਆਂ, ਨਿਰੀਖਣ ਅਤੇ ਦੇਖਭਾਲ ਨਿਰਦਿਸ਼ਟ ਕਰ ਸਕਣ ਅਤੇ ਮੈਡੀਕਲ ਸਰਟੀਫੀਕੇਟ ਲਿਖ ਸਕਣ ਯੋਗ ਹੁੰਦੇ ਹਨ।

ਸਾਈਕਿਐਟਰਿਸਟ ਸਾਈਕੋਥੈਰੇਪੀ ਲਈ ਸਿਫਾਰਸ਼ ਵੀ ਕਰ ਸਕਦੇ ਹਨ, ਜਾਂ ਤਾਂ ਆਪਣੇ ਆਪ ਨਾਲ ਜਾਂ ਕਿਸੇ ਹੋਰ ਪੇਸ਼ੇਵਰ ਨਾਲ।

ਮਨੋਵਿਗਿਆਨਿਕ (Psychologist):

ਸਿਹਤ ਸੰਭਾਲ ਪੇਸ਼ੇਵਰ ਜਿਸ ਨੇ ਯੂਨੀਵਰਸਿਟੀ ਵਿੱਚ ਸਾਇਕੋਲੋਜੀ ਪੜ੍ਹੀ ਹੈ ਅਤੇ ਉਸ ਕੋਲ ਘੱਟੋ ਘੱਟ ਸਾਇਕੋਲੋਜੀ ਵਿੱਚ ਮਾਸਟਰਜ਼ ਡਿਗਰੀ ਹੈ। ਮਨੋਵਿਗਿਆਨਿਕ ਪੇਸ਼ੇਵਰ ਸੰਸਥਾ ਦੇ ਸਦੱਸ ਵੀ ਹੁੰਦੇ ਹਨ ਜੋ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੰਦੀ ਹੈ। ਉਹ ਟੈਸਟਾਂ ਅਤੇ ਡੂੰਘਾਈ ਵਾਲੀ ਪੁੱਛਗਿੱਛ ਦੀ ਵਰਤੋਂ ਕਰਕੇ ਸ਼ਖ਼ਸੀਅਤ ਸੰਬੰਧੀ ਵਰਕਅਪ (personality workup) ਪੂਰੀ ਕਰਨ ਲਈ ਯੋਗ ਹੁੰਦੇ ਹਨ। ਉਹ ਕਲੀਨੀਕਲ ਮੁਲਾਕਾਤਾਂ (ਇੰਟਰਵਿਊਆਂ) ਦਾ ਸੰਚਾਲਨ ਕਰਦੇ ਹਨ ਅਤੇ ਸਾਈਕੋਥੈਰੇਪੀ ਵੀ ਕਰ ਸਕਦੇ ਹਨ।

ਸਾਈਕੋਮੋਟਰ (Psychomotor):

ਸੰਵੇਦਕ ਪ੍ਰਾਪਤੀ ਅਤੇ ਮੋਟਰ ਕੰਟਰੋਲ ਦੀ ਜਾਂ ਦੋਨਾਂ ਨਾਲ ਸੰਬੰਧਤ।

ਸਾਈਕੋਮੋਟਰ ਉਤੇਜਨਾ (Psychomotor agitation):

ਵੱਧੀ ਹੋਈ ,ਹਿਲਣ ਜੁਲਣ ਸੰਬੰਧੀ ਨਿਰਉਦੇਸ਼ ਗਤੀਵਿਧੀ (purposeless motor activity) ਜਿਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੈ (ਬਿਨਾਂ ਹਿਲੇ ਜੁਲੇ ਬੈਠ ਸਕਣ ਦੀ ਅਸਮਰਥਤਾ, ਗਤੀਮਾਨ ਰਹਿਣ ਦੀ ਬੇਕਾਬੂ ਚਾਹੁ, ਚਹਲਕਦਮੀ, ਆਦਿ)।

ਸਾਈਕੋਮੋਟਰ ਇੰਮਪੇਅਰਮੈਂਟ (Psychomotor impairment):

ਤੁੰਤੂ ਵਿਗਿਆਨ ਸੰਬੰਧੀ ਜਾਂ ਕਿਸੇ ਹੋਰ ਅਰੰਭ ਤੋਂ ਬਿਨਾਂ ਅਸੁਭਾਵਿਕ ਤੌਰ ਨਾਲ ਹੌਲੀ ਪ੍ਰਤਿਕ੍ਰਿਆ ਅਤੇ ਅਮਲ ਦੇ ਸਮੇਂ।

ਸਾਈਕੋਥੈਰੇਪੀ (Psychotherapy):

ਮਨੋਵਿਗਿਆਨਕ ਤਰੀਕਿਆਂ ਦੁਆਰਾ ਕਿਰਿਆਸ਼ੀਲ ਇਲਾਜ। ਸਾਈਕੋਥੈਰੇਪੀ ਅਜਿਹੀ ਤਕਨੀਕ ਹੈ ਜਿਸ ਵਿੱਚ “ਦਿਮਾਗ਼ ਦੇ ਰਾਹੀਂ ਨਿਵਾਰਨ” ਸ਼ਾਮਲ ਹੈ, ਜਿਸ ਵਿੱਚ ਪੇਸ਼ੇਵਰ ਅਤੇ ਇਲਾਜ ਪ੍ਰਾਪਤ ਕਰਨ ਦੇ ਇਛੱਕ ਵਿਅਕਤੀ ਦੇ ਵਿਚਕਾਰ ਮੁਲਾਕਾਤਾਂ ਦੀ ਲੋੜ ਹੁੰਦੀ ਹੈ। ਸਾਈਕੋਥੈਰੇਪੀ ਸਾਰੀਆਂ ਉਮਰਾਂ ਦੇ ਲੋਕਾਂ ਲਈ ਡੀਜ਼ਾਈਨ ਕੀਤੀ ਗਈ ਹੈ: ਬੱਚਿਆਂ,ਕਿਸ਼ੋਰਾਂ, ਬਾਲਗਾਂ ਅਤੇ ਬਜ਼ੁਰਗਾਂ ਅਤੇ ਜੋੜਿਆਂ ਅਤੇ ਪਰਿਵਾਰਾਂ ਲਈ ਵੀ।

ਸੇਰੋਟੋਨਿਨ (Serotonin):

ਦਿਮਾਗ ਵਿਚਲਾ ਇੱਕ ਨਯੂਰੋਟ੍ਰਾਂਸਮਿਟਰ ਪਦਾਰਥ ਜੋ ਅਹਾਰ ਅਤੇ ਲਿੰਗਕ ਵਿਵਹਾਰ,ਉੱਠਣ – ਸੌਣ ਦੇ ਚੱਕਰ ,ਦਰਦ, ਚਿੰਤਾ ਅਤੇ ਮੋਟਰ ਕੰਟਰੋਲ ਵਰਗੇ ਕਾਰਜਾਂ ਦੇ ਨਿਯੰਤਰਨ ਵਿੱਚ ਸ਼ਾਮਲ ਹੁੰਦਾ ਹੈ।

ਸਾਈਨੈਪਸ (Synapse):

ਦੋ ਤੰਤੂਆਂ ਦੇ ਵਿਚਕਾਰ ਜਾਂ ਇੱਕ ਤੰਤੂ ਅਤੇ ਇੱਕ ਦੂਸਰੇ ਸੈੱਲ ਦੇ ਵਿਚਕਾਰ ਕੰਮ ਕਰਨ ਦੀ ਥਾਂ ਜਿਥੇ ਉਨ੍ਹਾਂ ਦਾ ਕਾਰਕ ਸੰਬੰਧ ਹੈ (ਉਦਾਹਰਣ ਲਈ, ਮਾਸਪੇਸ਼ੀਆਂ ਦੇ ਸੈੱਲ, ਇੰਦਰੀਆਂ(sensory receptors)।