ਡਿਪਰੈੱਸ਼ਨ ਇੱਕ ਅਜਿਹੀ ਅਵਸਥਾ ਹੈ ਜਿਸਦਾ ਇਲਾਜ ਹੋ ਸਕਦਾ ਅਤੇ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਇਸ ਦੇ ਵਿੱਚੋਂ ਇਕੱਲੇ ਸੰਘਰਸ਼ ਕਰਨ ਦੀ ਲੋੜ ਨਹੀਂ ਹੈ। ਇਸ ਸਫਰ ਦੇ ਨਾਲ ਸਹਾਇਤਾ ਲਈ ਅਜਿਹੇ ਸਾਧਨ ਮੌਜੂਦ ਹਨ, ਜਿੰਨਾਂ ਕੋਲੋਂ ਤੁਸੀਂ ਮਦਦ ਮੰਗ ਸਕਦੇ ਹੋ।
ਇੱਕ ਵਿਅਕਤੀ ਦੇ ਗੰਭੀਰ ਡਿਪਰੈੱਸ਼ਨ ਰੋਗ ਨਾਲ ਪੀੜਤ ਮੰਨੇ ਜਾਣ ਲਈ, ਲੱਛਣ ਜਾਂ ਤਾਂ ਨਵੇਂ ਜਾਂ ਘਟਨਾ ਤੋਂ ਪਹਿਲੇ ਲੱਛਣਾਂ ਦੇ ਮੁਕਾਬਲੇ ਦੇਖੇ ਜਾ ਸਕਣ ਵਾਲੀ ਹੱਦ ਤੱਕ ਬਦਤਰ ਹੋਣੇ ਜ਼ਰੂਰੀ ਹਨ। ਇੰਨਾਂ ਲੱਛਣਾਂ ਨੂੰ ਘੱਟੇ ਘੱਟ ਦੋ ਸਿਲਸਿਲੇਵਾਰ ਹਫਤਿਆਂ ਲਈ, ਲਗਭਗ ਰੋਜ਼, ਦਿਨ ਦੇ ਜਿਆਦਾ ਭਾਗ ਲਈ ਜਾਰੀ ਵੀ ਰਹਿਣਾ ਚਾਹੀਦਾ ਹੈ। ਘਟਨਾ ਦੇ ਨਾਲ ਨਾਲ ਕਲੀਨੀਕਲ ਤੌਰ ਨਾਲ ਅਰਥਪੂਰਨ ਕਸ਼ਟ ਜਾਂ ਕੰਮਕਾਜ ਕਰਨ ਦੀ ਕਾਬਲੀਅਤ ਵਿੱਚ ਖਰਾਬੀ ਵੀ ਹੋਣੀ ਚਾਹੀਦੀ ਹੈ।4
ਜੇ ਤੁਸੀਂ ਪਹਿਲਾਂ ਤੋਂ ਹੀ ਡਿਪਰੈੱਸ਼ਨ ਲਈ ਇਲਾਜ ਪ੍ਰਾਪਤ ਕਰ ਰਹੇ ਹੋ, ਤਾਂ ਹੋ ਸਕਦਾ ਹੈ ਤੁਸੀਂ ਦੇਖਿਆ ਹੋਏ ਕਿ ਤੁਸੀਂ ਹਲੇ ਵੀ ਲੱਛਣਾਂ ਦੀ ਅਨੁਭੂਤੀ ਕਰ ਰਹੇ ਹੋ। ਇਹ ਮਹੱਤਵਪੂਰਨ ਹੈ ਕਿ ਤੁਸੀਂ ਇੰਨਾਂ ਲੱਛਣਾਂ ਬਾਰੇ ਆਪਣੇ ਡਾਕਟਰ ਦੇ ਨਾਲ ਇਹ ਨਿਰਧਾਰਤ ਕਰਨ ਲਈ ਚਰਚਾ ਕਰੋ ਕਿ ਕੀ ਤੁਹਾਡੀ ਇਲਾਜ ਯੋਜਨਾ ਵਿੱਚ ਤਬਦੀਲੀਆਂ ਦੀ ਲੋੜ ਹੈ ਜਾਂ ਨਹੀਂ।
ਚਾਹੇ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਡਿਪਰੈੱਸ਼ਨ ਹੈ ਜਾਂ ਤੁਸੀਂ ਵਰਤਮਾਨ ਸਮੇਂ ਤੇ ਇਲਾਜ ਪ੍ਰਾਪਤ ਕਰ ਰਹੇ ਹੋ, ਹੇਠਾਂ ਦਿੱਤੀ ਗਈ ਜਾਂਚਸੂਚੀ ਨੂੰ ਪੂਰਾ ਕਰੋ ਅਤੇ ਆਪਣੇ ਡਾਕਟਰ ਦੇ ਨਾਲ ਗੱਲ ਕਰੋ।4
ਡਿਪਰੈੱਸ਼ਨ ਵਾਲੇ ਲੋਕਾਂ ਵਿੱਚ ਆਤਮ-ਹੱਤਿਆ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਸ ਖਤਰੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਮਹੱਤਵਪੂਰਨ ਹੈ।4 ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਸਭ ਛੱਡ ਰਹੇ ਹੋ ਜਾਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਹੋ, ਤੁਰੰਤ ਸਹਾਇਤਾ ਪ੍ਰਾਪਤ ਕਰੋ।