ਆਪਣੇ ਡਾਕਟਰ ਨਾਲ ਗੱਲ ਕਰੋ

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਡਿਪਰੈੱਸ਼ਨ ਦੇ ਕੁਝ ਲੱਛਣਾਂ ਦੀ ਅਨੁਭੂਤੀ ਕਰ ਰਹੇ ਹੋ ਸਕਦੇ ਹੋ, ਤਾਂ ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰਨਾ ਇੱਕ ਚੰਗਾ ਵਿਚਾਰ ਹੈ। ਅਪੌਇੰਟਮੈਂਟ ਤਹਿ ਕਰਨ ਵੇਲੇ ਆਪਣੇ ਡਾਕਟਰ ਨੂੰ ਸੂਚਿਤ ਕਰੋ ਕਿ ਤੁਹਾਨੂੰ ਇੰਨਾਂ ਮਾਮਲਿਆਂ ਬਾਰੇ ਚਰਚਾ ਕਰਨ ਲਈ ਜਿਆਦਾ ਸਮੇਂ ਦੀ ਲੋੜ ਹੋ ਸਕਦੀ ਹੈ। ਆਪਣੇ ਡਾਕਟਰ ਨਾਲ ਕੀ ਚਰਚਾ ਕਰਨੀ ਹੈ ਬਾਰੇ ਨੁਕਤਿਆਂ ਲਈ ਇਥੇ ਕਲਿਕ ਕਰੋ।

ਤੁਹਾਡਾ ਡਾਕਟਰ ਸ਼ੁਰੂ ਕਰਨ ਲਈ ਚੰਗੀ ਥਾਂ ਹੈ।ਉਹ ਤੁਹਾਡੇ ਲੱਛਣਾਂ ਦਾ ਮੁਲਾਂਕਣ ਕਰ ਸਕਦਾ/ਦੀ ਹੈ ਅਤੇ ਨਿਰਧਾਰਤ ਕਰ ਸਕਦਾ/ਦੀ ਹੈ ਕਿ ਕੀ ਡਿਪਰੈੱਸ਼ਨ ਬੁਨਿਆਦੀ ਕਾਰਨ ਹੈ। ਤੁਸੀਂ ਲੱਛਣਾਂ ਦੀ ਜਾਂਚਸੂਚੀ (ਚੈੱਕਲਿਸਟ). ਦੇ ਨਾਲ ਆਪਣੇ ਲੱਛਣਾਂ ਦੀ ਸੂਚੀ ਬਣਾ ਕੇ ਸ਼ੁਰੂਆਤੀ ਵਾਧਾ ਪ੍ਰਾਪਤ ਕਰ ਸਕਦੇ ਹੋ। ਇਹ ਤੁਹਾਨੂੰ ਲੱਛਣਾਂ ਦੀ ਸੂਚੀ ਦੀ ਆਪਣੀ ਸੂਚੀ ਬਣਾਉਣ ਦਿੰਦੀ ਹੈ ਜਿਸ ਨੂੰ ਤੁਸੀਂ ਰੋਜ਼ਮੱਰਾ ਦੇ ਜੀਵਨ ਵਿੱਚ ਕੰਮ ਕਰਨ ਦੀ ਸਮਰੱਥਾ ਤੇ ਹਰੇਕ ਦੇ ਅਸਰ ਦੇ ਅਧਾਰ ਤੇ ਰੇਟ ਕਰ ਸਕਦੇ ਹੋ। ਜਦੋਂ ਇਹ ਪੂਰੀ ਹੋ ਜਾਏ, ਤਾਂ ਇਸ ਨੂੰ ਆਪਣੇ ਜਵਾਬਾਂ ਬਾਰੇ ਚਰਚਾ ਕਰਨ ਵਾਸਤੇ ਆਪਣੇ ਨਾਲ ਆਪਣੇ ਡਾਕਟਰ ਕੋਲ ਲੈ ਕੇ ਜਾਓ।

ਜੇ ਤੁਹਾਡਾ ਡਾਕਟਰ ਸੋਚਦਾ ਹੈ ਕਿ ਤੁਹਾਨੂੰ ਡਿਪਰੈੱਸ਼ਨ ਹੈ ਤਾਂ ਉਹ ਇਲਾਜ ਦੇ ਕੋਰਸ ਦੀ ਸਿਫਾਰਸ਼ ਕਰ ਸਕਦਾ/ਦੀ ਹੈ ਜਾਂ ਤੁਹਾਨੂੰ ਸਪੈਸ਼ਲਿਸਟ ਕੋਲ ਭੇਜ ਸਕਦਾ/ਦੀ ਹੈ, ਜਿਵੇਂ ਕਿ ਸਾਈਕਿਐਟਰਿਸਟ ਜਾਂ ਥੈਰੇਪਿਸਟ। ਜੇ ਤੁਹਾਡਾ ਪਹਿਲਾਂ ਤੋਂ ਹੀ ਮੁਢਲਾ ਦੇਖਭਾਲ ਪ੍ਰਦਾਨ ਕਰਨ ਵਾਲਾ ਨਹੀਂ ਹੈ, ਤਾਂ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਸਦੱਸਾਂ ਨੂੰ ਕਿਸੇ ਦੀ ਸਿਫਾਰਸ਼ ਕਰਨ ਵਾਸਤੇ ਕਹੋ।

ਜੇ ਤੁਸੀਂ ਡਿਪਰੈੱਸ਼ਨ ਲਈ ਇਲਾਜ ਪ੍ਰਾਪਤ ਕਰ ਰਹੇ ਹੋ ਪਰ ਹਲੇ ਵੀ ਆਪਣੇ ਪੁਰਾਣੇ ਆਪ ਵਰਗਾ ਮਹਿਸੂਸ ਨਹੀਂ ਕਰ ਰਹੇ, ਤਾਂ ਆਪਣੇ ਡਾਕਟਰ ਨਾਲ ਇਸ ਬਾਰੇ ਚਰਚਾ ਕਰਨਾ ਯਕੀਨੀ ਬਣਾਓ। ਉਨ੍ਹਾਂ ਨੂੰ ਦਸੋ ਕਿ ਤੁਸੀਂ ਹਲੇ ਵੀ ਕਿਹੜੇ ਲੱਛਣਾਂ ਦਾ ਅਨੁਭਵ ਕਰ ਰਹੇ ਹੋ ਅਤੇ ਉਹ ਤੁਹਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ।

ਮੁਲਾਕਾਤ ਲਈ ਤਿਆਰੀ ਕਰਨਾ ਇੱਕ ਚੰਗਾ ਵਿਚਾਰ ਹੈ। ਆਪਣੇ ਲੱਛਣਾਂ ਅਤੇ ਮੈਡੀਕਲ ਇਤਿਹਾਸ ਬਾਰੇ ਕੁਝ ਨੋਟਸ ਦੇ ਨਾਲ ਨਾਲ,ਅਜਿਹੇ ਸਵਾਲਾਂ ਦੀ ਸੂਚੀ ਬਣਾਓ ਜੋ ਹੋ ਸਕਦਾ ਹੈ ਤੁਸੀਂ ਪੁੱਛਣਾ ਚਾਹੋ।