ਡਾਕਟਰ ਦੇ ਨਾਲ ਚਰਚਾ ਲਈ ਗਾਇਡ

ਜੇ ਤੁਸੀਂ ਮੰਨਦੇ ਹੋ ਕਿ ਤੁਸੀਂ ਡਿਪਰੈੱਸ਼ਨ ਦੇ ਕੁਝ ਲੱਛਣਾਂ ਦੀ ਅਨੁਭੂਤੀ ਕਰ ਰਹੇ ਹੋ, ਜਾਂ ਤੁਹਾਡਾ ਵਰਤਮਾਨ ਇਲਾਜ ਤੁਹਾਡੇ ਲੱਛਣਾਂ ਨੂੰ ਸੰਭਾਲ ਨਹੀਂ ਰਿਹਾ ਹੈ,ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਅਪੌਇੰਟਮੈਂਟ ਤਹਿ ਕਰਨ ਵੇਲੇ ਆਪਣੇ ਡਾਕਟਰ ਨੂੰ ਸੂਚਿਤ ਕਰੋ ਕਿ ਤੁਹਾਨੂੰ ਆਪਣੇ ਲੱਛਣਾਂ ਬਾਰੇ ਚਰਚਾ ਕਰਨ ਲਈ ਵਾਧੂ ਸਮੇਂ ਦੀ ਲੋੜ ਹੋ ਸਕਦੀ ਹੈ।

ਆਪਣੇ ਡਾਕਟਰ ਕੋਲੋਂ ਪੁੱਛਣ ਵਾਲੇ ਸਵਾਲ

ਆਪਣੀ ਮੁਲਾਕਾਤ ਦਾ ਸਭ ਤੋਂ ਵੱਧ ਫਾਇਦਾ ਚੁਕੱਣ ਦਾ ਇੱਕ ਤਰੀਕਾ ਹੈ ਪਹਿਲਾਂ ਤੋਂ ਹੀ ਸਵਾਲਾਂ ਦੀ ਸੂਚੀ ਬਣਾਉਣਾ ਅਤੇ ਫਿਰ ਜਿਵੇਂ ਜਿਵੇਂ ਤੁਸੀਂ ਅਤੇ ਤੁਹਾਡਾ ਡਾਕਟਰ ਗੱਲ ਕਰਦੇ ਹੋ ਉਨ੍ਹਾਂ ਤੇ ਨਿਸ਼ਾਨ ਲਗਾਉਂਦੇ ਜਾਣਾ।

ਤੁਹਾਨੂੰ ਸ਼ੁਰੂ ਕਰਵਾਉਣ ਲਈ ਇਹ ਕੁਝ ਸੈਂਪਲ ਸਵਾਲ ਹਨ। ਤੁਸੀਂ ਇੰਨਾਂ ਨੂੰ ਇਥੇ ਪ੍ਰਿੰਟ ਵੀ ਕਰ ਸਕਦੇ ਹੋ।

ਆਪਣੇ ਲੱਛਣਾਂ ਦਾ ਵਰਨਣ ਕਰਨ ਤੋਂ ਬਾਅਦ, ਪੁੱਛੋ:

  • ਕੀ ਤੁਸੀਂ ਸੋਚਦੇ ਹੋ ਕਿ ਮੈਨੂੰ ਡਿਪਰੈੱਸ਼ਨ ਹੈ?
  • ਕੀ ਮੇਰਾ ਡਿਪਰੈੱਸ਼ਨ ਕਿਸੇ ਹੋਰ ਮੈਡੀਕਲ ਅਵਸਥਾ ਜਾਂ ਮੇਰੇ ਦੁਆਰਾ ਇਸ ਵੇਲੇ ਲਈਆਂ ਜਾ ਰਹੀਆਂ ਦਵਾਈਆਂ ਦੁਆਰਾ ਸ਼ੁਰੂ ਹੋ ਸਕਦਾ ਹੈ?
  • ਇੰਨਾਂ ਲੱਛਣਾਂ ਨੂੰ ਸੁਧਾਰਨ ਵਿੱਚ ਸਹਾਇਤਾ ਕਰਨ ਵਾਸਤੇ ਕੁਝ ਉਪਲਬਧ ਵਿਕਲਪ ਕੀ ਹਨ?

ਜੇ ਤੁਹਾਡਾ ਡਾਕਟਰ ਡਿਪਰੈੱਸ਼ਨ ਦੀ ਪਛਾਣ ਕਰਦਾ/ਦੀ ਹੈ, ਤਾਂ ਪੁੱਛੋ:

  • ਕੀ ਤੁਸੀਂ ਮੇਰੇ ਡਿਪਰੈੱਸ਼ਨ ਦਾ ਇਲਾਜ ਕਰ ਸਕਦੇ ਹੋ ਜਾਂ ਮੈਨੂੰ ਸਪੈਸ਼ਲਿਸਟ ਜਿਵੇਂ ਕਿ ਸਾਈਕਿਐਟਰਿਸਟ ਜਾਂ ਥੈਰੇਪਿਸਟ ਨੂੰ ਮਿਲਣ ਦੀ ਲੋੜ ਹੈ? ਜੇ ਅਜਿਹਾ ਹੈ, ਤਾਂ ਕੀ ਤੁਸੀਂ ਕਿਸੇ ਦੀ ਸਿਫਾਰਸ਼ ਕਰ ਸਕਦੇ ਹੋ?
  • ਕੀ ਮੈਨੂੰ ਕਾਉਂਸਲਿੰਗ ਦੀ ਲੋੜ ਹੈ? ਜੇ ਅਜਿਹਾ ਹੈ, ਤਾਂ ਕੀ ਤੁਸੀਂ ਕਿਸੇ ਦੀ ਸਿਫਾਰਸ਼ ਕਰ ਸਕਦੇ ਹੋ?
  • ਸੰਵਾਦ ਥੈਰੇਪੀ ਕੀ ਹੈ, ਅਤੇ ਮੈਨੂੰ ਕਿਵੇਂ ਪਤਾ ਲਗੇਗਾ ਜੇ ਉਹ ਕੰਮ ਕਰ ਰਹੀ ਹੈ?
  • ਕੀ ਕੋਈ ਅਜਿਹੀਆਂ ਸਵੈ-ਸਹਾਇਤਾ ਰਣਨੀਤੀਆਂ ਜਾਂ ਜੀਵਨ ਸ਼ੈਲੀ ਸੰਬੰਧੀ ਤਬਦੀਲੀਆਂ ਹਨ ਜਿੰਨਾਂ ਦੀ ਸਿਫਾਰਸ਼ ਤੁਸੀਂ ਕਰੋਗੇ?

ਜੇ ਤੁਸੀਂ ਡਿਪਰੈੱਸ਼ਨ ਲਈ ਇਲਾਜ ਪ੍ਰਾਪਤ ਕਰ ਰਹੇ ਹੋ ਪਰ ਹਲੇ ਵੀ ਆਪਣੇ ਪੁਰਾਣੇ ਆਪ ਵਰਗਾ ਮਹਿਸੂਸ ਨਹੀਂ ਕਰ ਰਹੇ, ਤਾਂ ਪੁੱਛੋ:

  • ਕੀ ਇਹ ਲੱਛਣ ਸੁਧਰਨਗੇ ਜਾਂ ਇਹ ਹੀ ਸਭ ਤੋਂ ਵਧੀਆ ਹੋ ਜਿਸਦੀ ਆਸ ਮੈਂ ਕਰ ਸਕਦਾ/ਦੀ ਹਾਂ?
  • ਸਾਨੂੰ ਦਵਾਈਆਂ ਬਦਲਣ ਬਾਰੇ ਜਾਂ ਕੁਝ ਹੋਰ ਅਜ਼ਮਾਉਣ ਬਾਰੇ ਸੋਚਣ ਤੋਂ ਪਹਿਲਾਂ ਕਿੰਨੀ ਦੇਰ ਇੰਤਜ਼ਾਰ ਕਰਨਾ ਚਾਹੀਦਾ ਹੈ?

ਜੇ ਤੁਹਾਡਾ ਡਾਕਟਰ ਕੋਈ ਦਵਾਈ ਨਿਰਦਿਸ਼ਟ ਕਰਦਾ/ਦੀ ਹੈ, ਤਾਂ ਪੁੱਛੋ:

  • ਇਸ ਦਵਾਈ ਨੂੰ ਲੈਣ ਦੇ ਕੀ ਲਾਭ ਹਨ?
  • ਇਹ ਦਵਾਈ ਕਦੋਂ ਕੰਮ ਕਰਨਾ ਸ਼ੁਰੂ ਕਰੇਗੀ? ਮੈਨੂੰ ਕਿਵੇਂ ਪਤਾ ਲਗੇਗਾ ਜੇ ਉਹ ਕੰਮ ਕਰ ਰਹੀ ਹੈ?
  • ਇਸ ਦਵਾਈ ਨੂੰ ਲੈਂਦੇ ਹੋਏ ਕਿਹੋ ਜਿਹਾ ਮਹਿਸੂਸ ਹੋਵੇਗਾ?
  • ਬੁਰੇ ਪ੍ਰਭਾਵ ਕੀ ਹਨ? ਕੀ ਉਹ ਸਮੇਂ ਦੇ ਨਾਲ ਗਾਇਬ ਹੋ ਜਾਣਗੇ? ਜੇ ਮੈਂ ਉਨ੍ਹਾਂ ਦੀ ਅਨੁਭੂਤੀ ਕਰਦਾ/ਦੀ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
  • ਮੈਨੂੰ ਇਹ ਦਵਾਈ ਕਿੰਨੇ ਸਮੇਂ ਤੱਕ ਲੈਣ ਦੀ ਲੋੜ ਹੋਵੇਗੀ? ਕੀ ਮੈਂ ਅੰਤ ਵਿੱਚ ਇਸ ਨੂੰ ਲੈਣਾ ਬੰਦ ਕਰ ਸਕਾਂਗਾ/ਗੀ?
  • ਕੀ ਮੈਨੂੰ ਇਹ ਦਵਾਈ ਲੈਂਦੇ ਹੋਏ ਕੁਝ ਖਾਸ ਚੀਜ਼ਾਂ(ਉਦਹਾਰਣ ਲਈ ਦੂਸਰੀਆਂ ਦਵਾਈਆਂ, ਸ਼ਰਾਬ) ਜਾਂ ਖਾਸ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ?
  • ਜੇ ਇਹ ਕੰਮ ਨਹੀਂ ਕਰਦੀ ਤਾਂ ਕੀ? ਕੀ ਕੁਝ ਹੋਰ ਅਜਿਹਾ ਹੈ ਜੋ ਮੈਂ ਕਰ ਸਕਦਾ/ਦੀ ਹਾਂ?
  • ਕੀ ਇਹ ਦਵਾਈ ਮੇਰੇ ਡਿਪਰੈੱਸ਼ਨ ਦੇ ਲੱਛਣਾਂ ਦੀ ਦੇਖਭਾਲ ਕਰੇਗੀ?
  • ਜੇ ਮੈਂ ਇਹ ਦਵਾਈ ਲੈਂਦਾ/ਦੀ ਹਾਂ, ਕੀ ਮੇਰਾ ਡਿਪਰੈੱਸ਼ਨ ਕਦੇ ਵੀ ਮੁੜ ਕੇ ਵਾਪਸ ਆਏਗਾ?

ਆਪਣੇ ਡਾਕਟਰ ਦੇ ਨਾਲ ਇਲਾਜ ਬਾਰੇ ਉਸਦੀ ਸਮੁੱਚੀ ਸੋਚ ਬਾਰੇ ਚਰਚਾ ਕਰਨਾ ਵੀ ਇੱਕ ਚੰਗਾ ਵਿਚਾਰ ਹੈ। ਇਸ ਬਾਰੇ ਸਹਿਮਤ ਹੋਵੋ ਕਿ ਉਹ ਤੁਹਾਡੀ ਤਰੱਕੀ ਦੀ ਨਿਗਰਾਨੀ ਕਿਵੇਂ ਕਰੇਗਾ/ਗੀ। ਪਤਾ ਕਰੋ ਕਿ ਆਮ੍ਹੋ ਸਾਮ੍ਹਣੇ ਫੌਲੋਅਪ ਕਰਨਾ ਸਭ ਤੋਂ ਚੰਗਾ ਹੈ ਜਾਂ ਫੋਨ ਰਾਹੀਂ ਅਤੇ ਤੁਹਾਨੂੰ ਅਜਿਹਾ ਕਿੰਨੀ ਵਾਰੀ ਕਰਨਾ ਚਾਹੀਦਾ ਹੈ।

ਲਿਜਾਉਣ ਵਾਲੀ ਜਾਣਕਾਰੀ ਦੀ ਸੂਚੀ

ਆਪਣੇ ਸਾਰੇ ਲੱਛਣਾਂ ਦੀ ਸੂਚੀ ਬਣਾਓ। ਇੰਨਾਂ ਲੱਛਣਾਂ ਦੇ ਸ਼ੁਰੂਆਤ ਲਈ ਅੰਦਾਜ਼ਨ ਤਰੀਕਾਂ ਲਿੱਖੋ। ਕੋਈ ਵੀ ਨਮੂਨੇ (ਪੈਟਰਨ) ਜਾਂ ਸ਼ੁਰੂ ਕਰਨ ਵਾਲੀਆਂ ਚੀਜ਼ਾਂ (ਟ੍ਰਿਗਰ) ਜੋ ਤੁਸੀਂ ਦੇਖੇ ਹਨ ਨੋਟ ਕਰੋ।

ਤੁਹਾਡੇ ਦੁਆਰਾ ਲਈਆਂ ਜਾ ਰਹੀਆਂ ਕੋਈ ਵੀ ਦਵਾਈਆਂ ਦੀ ਸੂਚੀ। ਨਿਰਦਿਸ਼ਟ ਦਵਾਈਆਂ, ਓਵਰ ਦ ਕਾਉਂਟਰ ਦਵਾਈਆਂ, ਜੜੀਆਂ ਬੂਟੀਆਂ ਨਾਲ ਬਣੀਆਂ ਦਵਾਈਆਂ ਅਤੇ ਪੋਸ਼ਣ ਸੰਬੰਧੀ ਪੂਰਕ ਸ਼ਾਮਲ ਕਰੋ।

ਉਨ੍ਹਾਂ ਮੈਡੀਕਲ ਅਵਸਥਾਵਾਂ ਦੀ ਸੂਚੀ ਜੋ ਤੁਹਾਨੂੰ ਹਨ। ਕੋਈ ਵੀ ਚਿਰਕਾਲੀ ਅਵਸਥਾਵਾਂ ਨੋਟ ਕਰੋ (ਉਦਹਾਰਣ ਲਈ ਡਾਈਬੀਟੀਜ਼, ਬਲੱਡ ਪ੍ਰੈਸ਼ਰ ਜਾਂ ਹਾਲ ਹੀ ਵਿੱਚ ਪਛਾਣੀ ਗਈ ਕੋਈ ਬੀਮਾਰੀ)।

ਤੁਹਾਡੇ ਦੁਆਰਾ ਅਨੁਭਵ ਕੀਤੇ ਗਏ ਕੋਈ ਜੀਵਨ ਸੰਬੰਧੀ ਮਹੱਤਵਪੂਰਨ ਪਰਿਵਰਤਨ। ਸਕਾਰਾਤਮਕ ਘਟਨਾਵਾਂ ਨੂੰ ਵੀ ਭੁੱਲੋ ਨਾ (ਉਦਹਾਰਣ ਲਈ ਸ਼ਾਦੀ ਹੋਣਾ ਜਾਂ ਤਰੱਕੀ ਪ੍ਰਾਪਤ ਕਰਨਾ)।

ਤੁਹਾਡਾ ਪਰਿਵਾਰਕ ਮੈਡੀਕਲ ਇਤਿਹਾਸ। ਡਿਪਰੈੱਸ਼ਨ ਜਾਂ ਕਿਸੇ ਹੋਰ ਮਾਨਸਕ ਬੀਮਾਰੀ ਦੇ ਸ਼ਿਕਾਰ ਕੋਈ ਵੀ ਰਿਸ਼ਤੇਦਾਰਾਂ ਬਾਰੇ ਨੋਟ ਕਰਨ ਦੇ ਨਾਲ ਨਾਲ ਆਤਮ-ਹੱਤਿਆ, ਨਸ਼ਈਪੁਣੇ, ਪਦਾਰਥਾਂ ਦੇ ਦੁਰਉਪਯੋਗ ਜਾਂ ਅਸਥਿਰ ਵਿਵਹਾਰ ਸੰਬੰਧੀ ਕੋਈ ਪਰਿਵਾਰਕ ਇਤਿਹਾਸ ਵੀ ਨੋਟ ਕਰੋ।

ਤੁਹਾਡੇ ਵਲੋਂ ਅਤੀਤ ਵਿੱਚ ਅਜ਼ਮਾਏ ਗਏ ਇਲਾਜਾਂ ਦੀ ਸੂਚੀ, ਜੇ ਹੈ ਤਾਂ। ਵਿਕਲਪਿਕ ਥੈਰੇਪੀਆਂ, ਜਿਵੇਂ ਕਿ ਐਕਿਯੂਪੰਕਚਰ (acupuncture) ਜਾਂ ਮਨਨ ਕਰਨਾ (meditation) ਸ਼ਾਮਲ ਕਰੋ।

ਤੁਹਾਡੇ ਦੁਆਰਾ ਉੱਤੇ ਦਿੱਤੀ ਗਈ ਜਾਣਕਾਰੀ ਤੋਂ ਇਲਾਵਾ, ਲੱਛਣਾਂ ਦੀ ਇਸ ਜਾਂਚਸੂਚੀ (ਚੈੱਕਲਿਸਟ) ਨੂੰ ਪੂਰਾ ਕਰੋ ਅਤੇ ਪ੍ਰਿੰਟ ਕਰੋ ਅਤੇ ਹਰ ਵਾਰੀ ਡਾਕਟਕ ਕੋਲ ਜਾਣ ਵੇਲੇ ਆਪਣੇ ਨਾਲ ਲੈਕੇ ਜਾਓ। ਅਜਿਹਾ ਕਰਨਾ ਉਸਨੂੰ ਸੁਧਾਰ ਵਲ ਤੁਹਾਡੇ ਸਫਰ ਦੀ ਤਰੱਕੀ ਨੂੰ ਟਰੈਕ ਕਰਨ ਦੇਵੇਗਾ।