ਡਿਪਰੈੱਸ਼ਨ ਬਾਰੇ ਗੱਲਬਾਤ ਕਰਨਾ

ਆਪਣੇ ਦੋਸਤ ਜਾਂ ਪਰਿਵਾਰ ਦੇ ਸਦੱਸ ਦੇ ਨਾਲ ਇਸ ਬਾਰੇ ਗੱਲ ਕਰਨਾ ਕਿ ਉਹ ਕਿ ਮਹਿਸੂਸ ਕਰ ਰਿਹਾ/ਰਹੀ ਹੈ ਅਕਸਰ ਸਿਹਤਯਾਬੀ ਦੀ ਕਿਰਿਆ ਵਿੱਚ ਇੱਕ ਅਹਿਮ ਕਦਮ ਹੋ ਸਕਦਾ ਹੈ। ਚਾਹੇ ਤੁਸੀਂ ਕਿਸੇ ਪੇਸ਼ੇਵਰ ਤੋਂ ਸਹਾਇਤਾ ਪ੍ਰਾਪਤ ਕਰਨ ਬਾਰੇ ਸੁਝਾਅ ਦੇ ਰਹੇ ਹੋ ਜਾਂ ਵਿਅਕਤੀ ਨੂੰ ਇਲਾਜ ਜਾਰੀ ਰੱਖਣ ਲਈ ਉਤਸ਼ਾਹਤ ਕਰ ਰਹੇ ਹੋ, ਤੁਸੀਂ ਕੀ ਕਹਿੰਦੇ ਹੋ ਅਤੇ ਕਿਸ ਤਰ੍ਹਾਂ ਕਹਿੰਦੇ ਹੋ ਵਲ ਧਿਆਨ ਦੇਣਾ ਮਹੱਤਵਪੂਰਨ ਹੈ।

ਕਾਮਯਾਬ ਗੱਲ-ਬਾਤ ਲਈ ਨੁਕਤੇ

  • “ਕਿਰਿਆਸ਼ੀਲ ਸੁਣਨ” ਦਾ ਪ੍ਰਦਰਸ਼ਨ ਕਰੋ। ਆਪਣੇ ਖਿਆਲ ਵਿਅਕਤ ਕਰਨ ਤੋ ਪਹਿਲਾਂ, ਦੂਸਰੇ ਵਿਅਕਤੀ ਨੇ ਹੁਣੇ ਹੀ ਜੋ ਤੁਹਾਨੂੰ ਦੱਸਿਆ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਮੁੜ ਕੇ ਕਹਿਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ, ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਅਸਲ ਵਿੱਚ ਸਮਝ ਗਏ ਹੋ ਕਿ ਉਹ ਕੀ ਮਹਿਸੂਸ ਕਰ ਰਿਹਾ/ਰਹੀ ਹੈ।
  • “ਸਹੀ ਉੱਤਰ” ਹੋਣ ਬਾਰੇ ਚਿੰਤਾ ਨਾ ਕਰੋ। ਕੇਵਲ ਤੁਹਾਡੀ ਮੌਜੂਦਗੀ ਅਤੇ ਤਵੱਜੋ ਹੀ ਬਹੁਤ ਹੀ ਸਹਾਇਕ ਹਨ।
  • ਡਿਪਰੈੱਸ਼ਨ ਦੇ ਸ਼ਿਕਾਰ ਵਿਅਕਤੀ ਦੀਆਂ ਭਾਵਨਾਵਾਂ ਦੀ ਮਹੱਤਤਾ ਨੂੰ ਘਟਾਓ ਨਾ। ਉਸ ਨੂੰ ਇਹ ਕਹਿਣਾ ਕਿ ਉਹ ਇੰਨਾਂ/ਇੰਨੀ ਬੀਮਾਰ ਨਹੀਂ ਲਗਦਾ/ਦੀ, ਜੇ ਤੁਸੀਂ ਉਸ ਨੂੰ ਸਕਾਰਾਤਮਕ ਸਮਝਦੇ ਹੋ ਤਾਂ ਵੀ, ਉਸਦੀ ਅਵਸਥਾ ਨੂੰ ਹੋਰ ਤੀਬਰ ਬਣਾ ਸਕਦਾ ਹੈ।
  • ਆਪਣਾ ਪਿਆਰ ਅਤੇ ਸਮਰਥਨ ਵਿਅਕਤ ਕਰਨਾ ਨਾ ਭੁੱਲੋ, ਅਤੇ ਇਹ ਕਿ ਉਹ ਇਕੱਲਾ/ਲੀ ਨਹੀਂ ਹੈ।

ਉਸ ਅਜ਼ੀਜ਼ ਦੇ ਨਾਲ ਗੱਲ ਕਰਨਾ ਜੋ ਇਲਾਜ ਪ੍ਰਾਪਤ ਕਰ ਰਿਹਾ ਹੈ

  • ਇਹ ਨਾ ਸੋਚੋ ਕਿ ਇਲਾਜ ਪ੍ਰਾਪਤ ਕਰ ਰਹੇ ਕਿਸੇ ਵਿਅਕਤੀ ਨੂੰ ਹੁਣ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ। ਬਹੁਤ ਸਾਰੇ ਮਰੀਜ਼ ਇਲਾਜ ਦੇ ਪਹਿਲੇ ਹਫਤਿਆਂ ਵਿੱਚ ਨਿਰਾਸ਼ ਹੋ ਜਾਂਦੇ ਹਨ; ਖਾਸ ਕਰਕੇ ਜਦੋਂ ਉਹ ਆਪਣੀ ਅਵਸਥਾ ਵਿੱਚ ਕੁਝ ਸਾਰਥਕ ਸੁਧਾਰ ਨਹੀਂ ਦੇਖ ਸਕਦੇ। ਵਿਅਕਤੀ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਰਹਿਣਾ ਅਤੇ ਉਸ ਨੂੰ ਇਲਾਜ ਜਾਰੀ ਰੱਖਣ ਲਈ ਉਤਸ਼ਾਹਤ ਕਰਨਾ ਜ਼ਰੂਰੀ ਹੈ।
  • ਸਕਾਰਾਤਮਕ ਟਿੱਪਣੀਆਂ ਕਰੋ। ਉਨ੍ਹਾਂ ਨੂੰ ਤੁਹਾਡੇ ਦੁਆਰਾ ਦੇਖੇ ਗਏ ਸੁਧਾਰਾਂ ਬਾਰੇ ਦਸੋ, ਇਹ ਪਰਵਾਹ ਕੀਤੇ ਬਿਨਾਂ ਕਿ ਉਹ ਕਿੰਨੇ ਮਾਮੂਲੀ ਹਨ।
  • ਵਿਅਕਤੀ ਨੂੰ ਭਰੋਸਾ ਦਿਵਾਉਂਦੇ ਰਹੋ ਕਿ ਸਮੇਂ ਦੇ ਨਾਲ ਉਹ ਬਿਹਤਰ ਮਹਿਸੂਸ ਕਰਨਗੇ।