ਸਪੈਸ਼ਲਿਸਟ ਨੂੰ ਮਿਲਣਾ

ਜੇ ਤੁਸੀਂ ਮੰਨਦੇ ਹੋ ਕਿ ਤੁਸੀਂ ਅਜਿਹੇ ਲੱਛਣਾਂ ਦੇ ਸ਼ਿਕਾਰ ਹੋ ਜੋ ਡਿਪਰੈੱਸ਼ਨ ਨਾਲ ਸੰਬੰਧਤ ਲਗਦੇ ਹਨ ਤਾਂ ਆਪਣੇ ਫੈਮਲੀ ਡਾਕਟਰ ਨੂੰ ਮਿਲੋ, ਜੋ ਸਥਿਤੀ ਨੂੰ ਸੰਭਾਲ ਸਕਦਾ/ ਦੀ ਹੈ ਜਾਂ ਤੁਹਾਨੂੰ ਸਪੈਸ਼ਲਿਸਟ ਕੋਲ ਭੇਜ ਸਕਦਾ/ਦੀ ਹੈ।

ਕੀ ਮੈਨੂੰ ਇੱਕ ਸਾਈਕਿਐਰਿਸਟ ਨੂੰ ਮਿਲਣਾ ਚਾਹੀਦਾ ਹੈ?

ਕੁਝ ਕੇਸਾਂ ਵਿੱਚ, ਫੈਮਲੀ ਡਾਕਟਰ ਡਿਪਰੈੱਸ਼ਨ ਦੇ ਇਲਾਜ ਦਾ ਪ੍ਰਬੰਧ ਕਰਨ ਲਈ ਮਦਦ ਮੰਗ ਸਕਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਤੁਹਾਨੂੰ ਇੱਕ ਸਾਈਕਿਐਰਿਸਟ ਕੋਲ ਭੇਜਿਆ ਜਾਏਗਾ। ਸਾਈਕਿਐਰਿਸਟ ਇੱਕ ਮੈਡੀਕਲ ਡਾਕਟਰ ਹੁੰਦਾ ਹੈ ਜਿਸ ਨੇ ਮਾਨਸਕ ਸਿਹਤ ਅਤੇ ਮਾਨਸਕ ਬੀਮਾਰੀਆਂ ਦੇ ਖੇਤਰ ਵਿੱਚ ਵਾਧੂ ਸਿਖਲਾਈ ਪ੍ਰਾਪਤ ਕੀਤੀ ਹੈ। ਸਾਈਕਿਐਰਿਸਟ ਮਰੀਜ਼ ਦੀ ਮਾਨਸਕ ਅਵਸਥਾ ਦਾ ਮੁਲਾਂਕਣ ਕਰਨ ਦੇ ਨਾਲ ਨਾਲ ਕੋਈ ਵੀ ਸੰਬੰਧਤ ਜਾਂ ਬੁਨਿਆਦੀ ਅਵਸਥਾਵਾਂ ਦਾ ਮੁਲਾਂਕਣ ਵੀ ਕਰਨਗੇ। ਸਾਈਕਿਐਰਿਸਟ ਮਾਨਸਕ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਨਿਰਦਿਸ਼ਟ ਕਰ ਸਕਦਾ ਹੈ।15