ਆਪਣਾ ਸਮਾਜਕ ਜੀਵਨ ਕਾਇਮ ਰੱਖੋ

ਇੱਕ ਸਮਰਥਕ ਤਾਣੇ ਬਾਣੇ ਦੀ ਪਛਾਣ ਅਤੇ ਵਿਕਾਸ ਤੁਹਾਡੀ ਸਿਹਤਯਾਬੀ ਵਿੱਚ ਸਹਾਇਕ ਹੋ ਸਕਦਾ ਹੈ। ਤੁਸੀਂ ਆਪਣੇ ਖੇਤਰ ਵਿੱਚ ਇੱਕ ਸਪੋਰਟ ਗਰੁਪ ਦਾ ਹਿੱਸਾ ਬਣਨ ਬਾਰੇ ਪਤਾ ਕਰਨਾ ਚਾਹ ਸਕਦੇ ਹੋ। ਦੋਸਤ ਅਤੇ ਪਰਿਵਾਰ ਤੁਹਾਡੇ ਲਈ ਸਹਾਰੇ ਦਾ ਪ੍ਰਬੰਧ ਕਰ ਸਕਦੇ ਹਨ ਅਤੇ ਤੁਹਾਡੇ ਕੰਮ ਕਾਜ ਪੂਰੇ ਕਰਨ ਵਿੱਚ ਮਦਦ ਕਰ ਸਕਦੇ ਹਨ, ਜਿਵੇਂ ਕਿ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਣਾ।

ਕਈ ਵਾਰੀ ਦੋਸਤ ਜਾਂ ਪਰਿਵਾਰ ਦੇ ਸਦੱਸ ਦੇ ਨਾਲ ਗੱਲਬਾਤ ਸ਼ੁਰੂ ਕਰਨਾ ਇੱਕ ਮੁਸ਼ਕਲ ਪਹਿਲਾ ਕਦਮ ਹੁੰਦਾ ਹੈ। ਹੇਠਾਂ ਦਿੱਤੇ ਗਏ ਨੁਕਤੇ ਤੁਹਾਡੀ ਮਦਦ ਕਰ ਸਕਦੇ ਹਨ।

ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਦੇ ਨਾਲ ਸ਼ੁਰੂਆਤ ਕਰੋ

ਤੁਸੀਂ ਜੋ ਕੁਝ ਅਨੁਭਵ ਕਰ ਰਹੇ ਹੋ ਉਸ ਬਾਰੇ ਇਮਾਨਦਾਰ ਅਤੇ ਸਪਸ਼ਟ ਹੋਵੇ। ਤੁਹਾਡੇ ਲੱਛਣਾਂ ਦਾ ਵਰਣਨ ਕਰਨਾ ਉਪਯੋਗੀ ਹੋ ਸਕਦਾ ਹੈ। ਕੇਵਲ ਆਪਣੇ ਡਿਪਰੈੱਸ਼ਨ ਦਾ ਸ਼ਿਕਾਰ ਹੋਣ ਬਾਰੇ ਗੱਲ ਕਰਨਾ ਤੁਹਾਡੀ ਬਿਹਤਰ ਮਹਿਸੂਸ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

ਗੱਲਬਾਤ ਸ਼ੁਰੂ ਕਰਨ ਦੇ ਕੁਝ ਤਰੀਕੇ ਇਹ ਹੋ ਸਕਦੇ ਹਨ:

  • “ਮੈਂ ਅੱਜ ਕੱਲ ਜਿਵੇਂ ਮਹਿਸੂਸ ਕਰਦਾ/ਕਰਦੀ ਹਾਂ ਉਸ ਬਾਰੇ ਡਾਕਟਰ ਨੂੰ ਮਿਲਿਆ/ਮਿਲੀ ਸੀ, ਅਤੇ ਮੈਂ ਇਸ ਬਾਰੇ ਤੁਹਾਨੁੰ ਦੱਸਣਾ ਚਾਹੁੰਦਾ/ਚਾਹੁੰਦੀ ਹਾਂ…”
  • “ਮੈਨੂੰ ਡਿਪਰੈੱਸ਼ਨ ਹੋਣ ਦੀ ਤਸ਼ਖ਼ੀਸ ਕੀਤੀ ਗਈ ਹੈ, ਇਸ ਲਈ ਹੁਣ ਮੈਨੂੰ ਆਪਣੀ ਸਿਹਤ ਨੂੰ ਪਹਿਲ ਦੇਣ ਦੀ ਲੋੜ ਹੈ…”
  • “ਮੇਰਾ ਡਾਕਟਰ ਕਹਿੰਦਾ ਹੈ ਕਿ ਮੈਨੂੰ ਡਿਪਰੈੱਸ਼ਨ ਹੈ। ਮੈਂ ਬਿਹਤਰ ਮਹਿਸੂਸ ਕਰਨ ਵਿੱਚ ਮੇਰੀ ਮਦਦ ਕਰਨ ਲਈ ਇਲਾਜ ਕਰਵਾ ਰਿਹਾ/ਰਹੀ ਹਾਂ, ਪਰ ਮੈਂ ਤੁਹਾਡਾ ਸਮਰਥਨ ਵੀ ਵਰਤ ਸਕਦਾ/ਸਕਦੀ ਹਾਂ…”

ਡਿਪਰੈੱਸ਼ਨ ਦੀ ਵਿਆਖਿਆ

ਤੁਸੀਂ ਡਿਪਰੈੱਸ਼ਨ ਬਾਰੇ ਜੋ ਵੀ ਕੁਝ ਜਾਣਿਆ ਹੈ ਉਸ ਨੂੰ ਸਾਂਝਾ ਕਰੋ; ਉਦਾਹਰਣ ਲਈ, ਇਹ ਕਿ ਇਹ ਇੱਕ ਬਹੁਤ ਸਾਰੇ ਕਾਰਨਾਂ ਵਾਲੀ ਵਾਸਤਵਿਕ ਬੀਮਾਰੀ ਹੈ, ਅਤੇ ਇਹ ਕਿ ਇਲਾਜ ਕੰਮ ਕਰ ਸਕਦਾ ਹੈ।1 ਤੁਹਾਡੇ ਦੋਸਤ ਅਤੇ ਪਰਿਵਾਰ ਤੁਹਾਡਾ ਸਮਰਥਕ ਸਿਸਟਮ ਬਣਾਉਂਦੇ ਹਨ। ਜਿੰਨੀ ਚੰਗੀ ਤਰ੍ਹਾਂ ਉਹ ਤੁਹਾਡੀ ਬੀਮਾਰੀ ਨੂੰ ਸਮਝਣਗੇ, ਉਨਾਂ ਹੀ ਜਿਆਦਾ ਸਹਾਰਾ ਉਹ ਤੁਹਾਨੂੰ ਦੇ ਸਕਦੇ ਹਨ।

ਇਕੱਠੇ ਸਮਾਂ ਬਿਤਾਉਣ ਬਾਰੇ ਸੁਝਾਅ ਦਿਓ

ਆਪਣੇ ਅਜ਼ੀਜਾਂ ਨੂੰ ਦਸੋ ਕਿ ਉਨ੍ਹਾਂ ਦਾ ਸਾਥ ਤੁਹਾਨੂੰ ਬਿਹਤਰ ਮਹਿਸੂਸ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਅਜਿਹੀਆਂ ਗਤੀਵਿਧੀਆਂ ਬਾਰੇ ਸੋਚੋ ਜੋ ਤੁਸੀਂ ਇਕੱਠੇ ਕਰ ਸਕਦੇ ਹੋ, ਜਿਵੇਂ ਕਿ ਸਵੇਰ ਵੇਲੇ ਸੈਰ ਕਰਨੀ, ਸ਼ਬਦ ਬੁਝਾਰਤ (ਕਰਾਸਵਰਡ) ਕਰਨੀ, ਖਰੀਦਦਾਰੀ ਜਾਂ ਫ਼ਿਲਮ ਵੇਖਣਾ।

ਜਿਸ ਚੀਜ਼ ਦੀ ਤੁਹਾਨੂੰ ਲੋੜ ਹੋਵੇ ਉਹ ਮੰਗੋ

ਯਾਦ ਰੱਖੋ, ਤੁਸੀਂ ਇਕੱਲੇ ਨਹੀਂ। ਦੋਸਤ ਅਤੇ ਪਰਿਵਾਰ ਤੁਹਾਡੇ ਲਈ ਆਰਾਮ ਦਾ ਜਰੀਆ ਹੋਣਗੇ। ਅਤੇ ਉਨ੍ਹਾਂ ਨੂੰ ਇਹ ਪਤਾ ਲਗੇਗਾ ਕਿ ਉਨ੍ਹਾਂ ਦਾ ਸਹਾਰਾ ਤੁਹਾਡੇ ਜੀਵਨ ਲਈ ਕਿੰਨਾ ਮਹੱਤਵਪੂਰਨ ਹੈ। ਇਸ ਲਈ ਮਦਦ ਮੰਗਣ ਤੋਂ ਨਾ ਡਰੋ। ਯਾਦ ਰੱਖੋ, ਇਹ ਸਭ ਠੀਕ ਹੋਣ ਦਾ ਹਿੱਸਾ ਹੈ।