ਨਿਬੰਧਨ ਅਤੇ ਸ਼ਰਤਾਂ

ਮੈਡੀਕਲ ਅਧਿਕਾਰ-ਤਿਆਗ

ਕਿਰਪਾ ਕਰਕੇ ਧਿਆਨ ਨਾਲ ਪੜ੍ਹੋ

ਇਸ ਵੈੱਬਸਾਇਟ ਵਿਚਲੀ ਕਿਸੇ ਵੀ ਜਾਣਕਾਰੀ ਤੇ ਤਸ਼ਖੀਸ ਜਾਂ ਇਲਾਜ ਲਈ ਭਰੋਸਾ ਨਾ ਕਰੋ। ਇਸ ਇੰਟਰਨੈੱਟ ਸਾਇਟ ਤੇ ਦਿੱਤੀ ਗਈ ਸਾਰੀ ਜਾਣਕਾਰੀ ਕੇਵਲ ਆਮ ਕਿਸਮ ਦੀ ਹੈ, ਅਤੇ ਇਸਦਾ ਮਤਲਬ ਤੁਹਾਡੇ ਡਾਕਟਰ ਜਾਂ ਦੂਸਰੇ ਸਿਹਤ ਸੰਭਾਲ ਪੇਸ਼ੇਵਰ ਦੀ ਸਲਾਹ ਦੀ ਜਗ੍ਹਾ ਲੈਣਾ ਨਹੀਂ ਹੈ। ਆਪਣੀਆਂ ਸਿਹਤ ਸੰਬੰਧੀ ਜਾਂ ਮੈਡੀਕਲ ਲੋੜਾਂ ਲਈ ਸਲਾਹ ਵਾਸਤੇ ਕਿਰਪਾ ਕਰਕੇ ਆਪਣੇ ਸਿਹਤ ਸੰਭਾਲ ਪੇਸ਼ੇਵਰ ਨਾਲ ਸੰਪਰਕ ਕਰੋ।

ਵਰਤੋਂ ਦੀਆਂ ਸ਼ਰਤਾਂ

ਵੈੱਬਸਾਇਟ (“ਸਾਇਟ”) ਅਤੇ ਇਸ ਵਿਚਲੀ ਜਾਣਕਾਰੀ ਤੁਹਾਨੂੰ ਤੁਹਾਡੀ ਵਰਤੋਂ ਦੀਆਂ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ (“ਨਿਬੰਧਨਾਂ ਅਤੇ ਸ਼ਰਤਾਂ”) ਅਤੇ ਸਾਰੇ ਲਾਗੂ ਕਾਨੂੰਨਾਂ ਨਾਲ ਬੰਨ੍ਹੇ ਹੋਣ ਦੀ ਤੁਹਾਡੀ ਸਹਿਮਤੀ ਦੇ ਅਨੁਸਾਰ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਾਇਟ ਤੇ ਪਹੁੰਚ ਕੇ ਜਾਂ ਉਸ ਨੂੰ ਵਰਤ ਕੇ ਤੁਸੀਂ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਦੁਆਰਾ ਬੰਨ੍ਹੇ ਜਾਣਾ ਮੰਨਦੇ ਹੋ। ਜੇ ਤੁਸੀਂ ਇੰਨਾਂ ਵਿੱਚੋਂ ਇੱਕ ਜਾਂ ਉਸ ਤੋਂ ਵੱਧ ਸ਼ਰਤਾਂ ਨਾਲ ਸਹਿਮਤ ਨਹੀਂ ਹੋ, ਤਾਂ ਸਾਇਟ ਤੇ ਨਾ ਜਾਓ ਜਾਂ ਉਸ ਨੂੰ ਨਾ ਵਰਤੋ। ਕੈਨੇਡਾ ਦੀਆਂ ਸਭ ਤੋਂ ਮੂਰ੍ਹਲੀਆਂ ਖੋਜ-ਅਧਾਰਤ ਫਾਰਮਾਸਿਊਟੀਕਲ ਕੰਪਨੀਆਂ ਵਿੱਚੋਂ ਇੱਕ (ਜਿਸਦਾ ਦਾ ਜ਼ਿਕਰ ਇਸ ਤੋਂ ਅਗੇ “ ਦ ਕੰਪਨੀ’ ਦੀ ਤਰ੍ਹਾਂ ਕੀਤਾ ਗਿਆ ਹੈ), ਕਿਸੇ ਵੀ ਸਮੇਂ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਨੂੰ ਬਦਲਣ ਦਾ ਹੱਕ ਰਾਖਵਾਂ ਰੱਖਦੀ ਹੈ ਅਤੇ ਅਜਿਹੀ ਤਬਦੀਲੀ ਤੋਂ ਬਾਅਦ ਤੁਹਾਡੀ ਇਸ ਸਾਇਟ ਤੱਕ ਜਾਰੀ ਪਹੁੰਚ ਜਾਂ ਵਰਤੋਂ ਤੁਹਾਡੀ ਇੰਨਾਂ ਬਦਲੇ ਗਏ ਨਿਬੰਧਨਾਂ ਅਤੇ ਸ਼ਰਤਾਂ ਦੀ ਮਨਜ਼ੂਰੀ ਦੱਸਦਾ ਹੈ। ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਦੀ ਨਿਯਮਿਤ ਤਰੀਕੇ ਨਾਲ ਸਮੀਖਿਆ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਇਹ ਨਿਬੰਧਨ ਅਤੇ ਸ਼ਰਤਾਂ ਤੁਹਾਡੇ ਸਾਇਟ ਤੇ ਜਾਣ ਦੇ ਦੌਰਾਨ ਲਾਗੂ ਹੁੰਦੇ ਹਨ ਅਤੇ ਉਸ ਤੋਂ ਬਾਅਦ ਅਨਿਸ਼ਚਤ ਤੌਰ ਤੇ ਲਾਗੂ ਰਹਿੰਦੇ ਹਨ।

ਸਾਇਟ ਦੀ ਵਰਤੋਂ

ਤੁਸੀਂ ਸਾਇਟ ਅਤੇ ਇਸ ਵਿਚਲੀ ਜਾਣਕਾਰੀ ਦੀ ਵਰਤੋਂ ਕੇਵਲ ਆਪਣੀ ਨਿਜੀ, ਗੈਰ-ਵਪਾਰਕ ਵਰਤੋਂ ਵਾਸਤੇ ਕਰਨ ਲਈ ਸਹਿਮਤ ਹੁੰਦੇ ਹੋ। ਤੁਸੀਂ ਸਾਇਟ, ਜਾਂ ਇਸ ਵਿਚਲੀ ਜਾਣਕਾਰੀ ਜਾਂ ਉਸ ਦੇ ਕਿਸੇ ਵੀ ਹਿੱਸੇ ਨੂੰ ਕਿਸੇ ਹੋਰ ਵੈੱਬਸਿਟ ਤੇ ਫਰੇਮ ਨਹੀਂ ਕਰ ਸਕਦੇ। ਕੋਈ ਵੀ ਖਾਸ ਨਿਬੰਧਨ ਅਤੇ ਸ਼ਰਤਾਂ ਜੋ ਸਾਇਟ ਤੇ ਕਿਧਰੇ ਵੀ ਹੋਰ ਸਾਇਟ ਤੇ ਦਿੱਤੀ ਗਈ ਖਾਸ ਜਾਣਕਾਰੀ ਵਾਸਤੇ ਵਰਤੋਂ ਲਈ ਦਿੱਤੀਆਂ ਗਈਆਂ ਹਨ, ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਵਿੱਚ ਸ਼ਾਮਲ ਹੋ ਜਾਂਦੀਆਂ, ਅਤੇ ਇੰਨਾਂ ਦਾ ਹਿੱਸਾ ਬਣ ਜਾਂਦੀਆਂ ਹਨ। ਤੁਸੀਂ ਸਾਇਟ ਜਾਂ ਇਸ ਵਿਚਲੀ ਜਾਣਕਾਰੀ ਲਈ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਅਨੁਸਾਰ ਸਾਇਟ ਅਤੇ ਇਸ ਵਿਚਲੀ ਜਾਣਕਾਰੀ ਦੀ ਵਰਤੋਂ ਲਈ ਸੀਮਿਤ ਹੱਕਾਂ ਤੋਂ ਇਲਾਵਾ ਸਾਇਟ ਜਾਂ ਇਸ ਵਿਚਲੀ ਜਾਣਕਾਰੀ ਲਈ ਬਿਲਕੁਲ ਕੋਈ ਵੀ ਹੱਕ ਜਾਂ ਲਸੰਸ ਪ੍ਰਾਪਤ ਨਹੀਂ ਕਰਦੇ। ਸਿਵਿਇ ਕਿ ਜਿਵੇਂ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਵਿੱਚ ਸਪਸ਼ਟ ਢੰਗ ਨਾਲ ਵਿਅਕਤ ਕੀਤਾ ਗਿਆ ਹੈ, ਇਸ ਸਾਇਟ ਵਿਚਲੀ ਪੂਰੀ ਜਾਣਕਾਰੀ ਜਾਂ ਉਸਦੇ ਕਿਸੇ ਹਿੱਸੇ ਦੀ ਕਾਪੀ ਕਰਨਾ, ਮੁੜ ਪ੍ਰਸਾਰਣ, ਵਿਤਰਨ, ਮੁੜ ਪ੍ਰਕਾਸ਼ਨ, ਤਬਦੀਲੀ,ਅਨੁਵਾਦ ਕਰਨਾ ਜਾਂ ਵੇਚਣਾ ਜਾਂ ਕੰਪਨੀ ਦੀ ਪੂਰਵ ਇਜਾਜ਼ਤ ਤੋਂ ਬਿਨਾਂ ਸਾਇਟ ਦਾ ਮੁੜ ਪ੍ਰਸਾਰਣ, ਮੁੜ ਪ੍ਰਕਾਸ਼ਨ, ਤਬਦੀਲੀ, ਅਸੰਕਲਨ, ਵੱਖ ਵੱਖ ਕਰਨਾ, ਰਿਵਰਸ ਇੰਜੀਨੀਰਿੰਗ ਜਾਂ ਕਿਸੇ ਹੋਰ ਸ਼ੋਸ਼ਣ ਦੀ ਸਖਤ ਮਨਾਹੀ ਹੈ। ਕੰਪਨੀ ਅਜਿਹੀ ਅਣਅਧਿਕਾਰਤ ਅਤੇ ਮੰਨ੍ਹਾ ਗਤੀਵਿਧੀ ਨੂੰ ਰੋਕਣ ਲਈ ਕੋਈ ਵੀ ਅਜਿਹਾ ਕਦਮ ਚੁਕੱਣ ਜੋ ਉਹ ਜ਼ਰੂਰੀ ਸਮਝਦੀ ਹੈ, ਜਿਸ ਵਿੱਚ ਕਾਨੂੰਨੀ ਕਾਰਵਾਈ ਸ਼ਾਮਲ ਹੈ, ਦਾ ਹੱਕ ਰਾਖਵਾਂ ਰੱਖਦੀ ਹੈ ਅਤੇ ਕੰਪਨੀ ਇਕੱਲੇ ਆਪਣੀ ਮਰਜ਼ੀ ਤੇ ਪਹਿਲਾਂ ਦਿੱਤੇ ਨੋਟਿਸ ਤੋਂ ਬਿਨਾਂ ਸਾਇਟ ਤੱਕ ਤੁਹਾਡੀ ਪਹੁੰਚ ਨੂੰ ਤੁਰੰਤ ਮੁਅੱਤਲ ਜਾਂ ਖਤਮ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ।

ਕਾਨੂੰਨ ਦੀ ਪਾਲਣਾ ਕਰਨਾ

ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ ਨਾਲ, ਤੁਸੀਂ ਸਾਇਟ ਅਤੇ ਸਾਇਟ ਵਿਚਲੀ ਸਮੱਗਰੀ ਅਤੇ ਜਾਣਕਾਰੀ ਦੀ ਵਰਤੋਂ ਕੇਵਲ ਕਨੂੰਨੀ ਮੰਤਵਾਂ ਵਾਸਤੇ ਕਰਨ ਲਈ ਅਤੇ ਲਾਗੂ ਹੋਣ ਵਾਲੇ ਸਾਰੇ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਅਧਿਨਿਯਮਾਂ ਦੇ ਨਾਲ ਇਕਸਾਰ ਢੰਗ ਨਾਲ ਕਰਨ ਲਈ ਸਹਿਮਤੀ ਦਿੰਦੇ ਹੋ। ਇਹ ਸਾਇਟ ਕੇਵਲ ਕੈਨੇਡਾ ਦੇ ਨਿਵਾਸੀਆਂ ਦੇ ਵਰਤਣ ਵਾਸਤੇ ਪੇਸ਼ ਕੀਤੀ ਜਾਂਦੀ ਹੈ। ਦੁਨੀਆਂ ਦੇ ਕਿਸੇ ਵੀ ਅਧਿਕਾਰ ਖੇਤਰ ਵਿਚਲੇ ਸੰਭਾਵੀ ਵਰਤੋਂਕਾਰ ਜਿਥੋਂ ਦੇ ਕਾਨੂੰਨ (ਚਾਹੇ ਆਮ, ਕਾਨੂੰਨ ਦੁਆਰਾ ਬਣਾਏ ਗਏ, ਨਿਯੰਤਰਕ ਜਾਂ ਕੋਡੀਵਾਈ ਕੀਤੇ ਗਏ): (i) ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਨੂੰ ਪੂਰੀ ਤਰ੍ਹਾਂ ਜਾਂ ਕਿਸੇ ਜ਼ਰੂਰੀ ਹਿੱਸੇ (ਜ਼ਰੂਰੀ ਹਿੱਸੇ, ਘੱਟੋ ਘੱਟ, ਪਰ ਕੇਵਲ ਉਹ ਨਹੀਂ, ਪ੍ਰਬੰਧ ਹਨ ਜੋ ਪ੍ਰਬੰਧਕ ਕਾਨੂੰਨ, ਅਧਿਕਾਰ-ਤਿਆਗ ਅਤੇ ਸੀਮਾਵਾਂ ਨਾਲ ਸੰਬੰਧਤ ਹਨ) ਵਿੱਚ ਪ੍ਰਭਾਵਹੀਣ ਕਰ ਸਕਦੇ ਹਨ; ਜਾਂ (ii) ਸਾਇਟ ਤੱਕ ਪਹੁੰਚਣ ਨੂੰ ਗੈਰਕਾਨੂੰਨੀ ਬਣਾ ਦਿੰਦੇ ਹਨ, ਨੂੰ ਇਸ ਸਾਇਟ ਨੂੰ ਵਰਤਣ ਦਾ ਅਧਿਕਾਰ ਨਹੀਂ ਹੈ।

ਵਰਤੋਂਕਾਰ ਦੀ ਜਾਣਕਾਰੀ

ਲੁਕਾ ਸੰਬੰਧੀ ਬਿਆਨ ਅਤੇ ਸਹਿਮਤੀ ਸੰਬੰਧੀ ਕੋਈ ਵੀ ਬਿਆਨਾਂ ਦੇ ਅਨੁਸਾਰ, ਤੁਹਾਡੇ ਵਲੋਂ ਦਿੱਤੀ ਗਈ ਕੋਈ ਵੀ ਖਾਸ ਜਾਣਕਾਰੀ ਦੇ ਸੰਬੰਧ ਵਿੱਚ, ਜੇ ਤੁਸੀਂ ਇਲੈਕਟ੍ਰੌਨਿਕ ਜਰੀਏ ਦੇ ਰਾਹੀਂ ਜਾਂ ਸਾਇਟ ਦੇਖਣ ਜਾਂ ਇਸਦੀ ਵਰਤੋਂ ਰਾਹੀਂ ਫੀਡਬੈਕ ਡਾਟਾ, ਜਿਵੇਂ ਕਿ ਸਵਾਲਾਂ, ਟਿੱਪਣੀਆਂ, ਸੁਝਾਆਂ ਜਾਂ ਇਸ ਸਾਇਟ ਵਿਚਲੀ ਜਾਣਕਾਰੀ ਬਾਰੇ ਅਜਿਹੀ ਕੋਈ ਚੀਜ਼ ਸਮੇਤ ਕੋਈ ਵੀ ਜਾਣਕਾਰੀ ਦਿੰਦੇ ਹੋ, ਤਾਂ ਤੁਹਾਡੇ ਵਲੋਂ ਦਿੱਤੀ ਗਈ ਅਜਿਹੀ ਜਾਣਕਾਰੀ ਨੂੰ ਗੁਪਤ ਨਹੀਂ ਸਮਝਿਆ ਜਾਵੇਗਾ ਅਤੇ ਕੰਪਨੀ ਦਾ ਇਸ ਜਾਣਕਾਰੀ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਫਰਜ਼ ਨਹੀਂ ਹੋਵੇਗਾ ਅਤੇ ਉਸ ਦੇ ਅਜਿਹੀ ਜਾਣਕਾਰੀ ਨੂੰ ਬਿਨਾਂ ਸੀਮਾ ਦੂਸਰਿਆਂ ਲਈ ਮੁੜ ਕੇ ਉਤਪੰਨ ਕਰਨ, ਵਰਤਣ, ਉਸਦਾ ਖੁਲਾਸਾ ਅਤੇ ਵਿਤਰਨ ਕਰਨ ਤੇ ਕੋਈ ਰੋਕ ਨਹੀਂ ਹੈ। ਕੰਪਨੀ ਨੂੰ ਅਜਿਹੀ ਜਾਣਰਕਾਰੀ ਵਿਚਲੇ ਕੋਈ ਵੀ ਖਿਆਲ, ਵਿਚਾਰ, ਢੰਗ ਜਾਂ ਤਕਨੀਕਾਂ ਕਿਸੇ ਵੀ ਮੰਤਵ ਲਈ, ਅਜਿਹੀ ਜਾਣਕਾਰੀ ਸ਼ਾਮਿਲ ਕਰਨ ਵਾਲੇ ਉਤਪਾਦਾਂ ਦੇ ਵਿਕਾਸ, ਨਿਰਮਾਣ, ਅਤੇ ਮਾਰਕੀਟਿੰਗ ਸਮੇਤ ਪਰ ਉਸ ਤੱਕ ਸੀਮਿਤ ਨਹੀਂ, ਵਰਤਣ ਦੀ ਖੁੱਲ ਹੋਵੇਗੀ। ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਕਿ ਤੁਹਾਡੇ ਵਲੋਂ ਇਲੈਕਟ੍ਰੌਨਿਕ ਜਰੀਏ ਜਾਂ ਸਾਇਟ ਦੇਖਣ ਜਾਂ ਇਸਦੀ ਵਰਤੋਂ ਦੇ ਰਾਹੀਂ, ਇਸ ਜਾਣਕਾਰੀ ਵਿੱਚ ਸ਼ਾਮਲ ਖਿਆਲਾਂ, ਵਿਚਾਰਾਂ, ਢੰਗਾਂ ਜਾਂ ਤਕਨੀਕਾਂ ਸਮੇਤ, ਦਿੱਤੀ ਗਈ ਕੋਈ ਵੀ ਜਾਣਕਾਰੀ ਕਿਸੇ ਵੀ ਤੀਸਰੀ ਪਾਰਟੀ ਦੇ ਬੌਧਿਕ ਸੰਪਤੀ ਹੱਕਾਂ ਦੀ ਉਲੰਘਣਾ ਨਹੀਂ ਕਰਦੀ।

ਵਰਤੋਂ ਸੰਬੰਧੀ ਰੋਕਾਂ

ਤੁਸੀਂ ਸਹਿਮਤ ਹੁੰਦੇ ਹੋ ਕਿ ਇਸ ਸਾਇਟ ਦੀ ਵਰਤੋਂ ਕਰਨ ਵੇਲੇ ਤੁਸੀਂ : (i) ਸਾਇਟ ਦੇ ਦੂਸਰੇ ਵਰਤੋਂਕਾਰਾਂ ਦੀ ਵਰਤੋਂ ਵਿੱਚ ਦਖ਼ਲ ਨਹੀਂ ਦਿਓਗੇ; (ii) ਕੋਈ ਅਜਿਹੀਆਂ ਫਾਇਲਾਂ ਪੋਸਟ ਜਾਂ ਪ੍ਰਸਾਰਿਤ ਨਹੀਂ ਕਰੋਗੇ ਜਿੰਨਾਂ ਵਿੱਚ ਵਾਇਰਸ, ਵਰਮਜ਼, ਟ੍ਰੋਜਨ ਹੌਰਸਿਜ਼ ਜਾਂ ਦੂਸ਼ਿਤ ਕਰਨ ਵਾਲੇ ਜਾਂ ਵਿਨਾਸ਼ਕਾਰੀ ਗੁਣ ਜ਼ਾਹਰ ਕਰਨ ਵਾਲੇ ਦੂਸਰੇ ਕੋਡ ਹਨ; (iii) ਵਿਗਿਆਪਨ ਜਾਂ ਵਪਾਰਕ ਗੁਜਾਰਸ਼ ਲਈ ਸਮੱਗਰੀ ਪੋਸਟ ਨਹੀਂ ਕਰੋਗੇ; (iv) ਅਜਿਹੀ ਸਮੱਗਰੀ ਪੋਸਟ ਜਾਂ ਪ੍ਰਸਾਰਿਤ ਨਹੀਂ ਕਰੋਗੇ ਜੋ ਕਿਸੇ ਤੀਸਰੀ ਪਾਰਟੀ ਲਈ ਨੁਕਸਾਨਦਿਹ ਹੈ ਜਾਂ ਕਿਸੇ ਤੀਸਰੀ ਪਾਰਟੀ ਦੀ ਨਿੰਦਾ ਕਰਦੀ, ਉਸ ਤੇ ਤੁਹਮਤ ਲਗਾਉਂਦੀ ਜਾਂ ਉਸਦੀ ਬਦਨਾਮੀ ਕਰਦੀ ਹੈ; ਜਾਂ (v) ਅਜਿਹੀ ਸਮੱਗਰੀ ਪੋਸਟ ਜਾਂ ਪ੍ਰਸਾਰਿਤ ਨਹੀਂ ਕਰੋਗੇ ਜੋ ਅਸ਼ਲੀਲ, ਗੰਦੀ ਜਾਂ ਪੋਰਨੋਗਰਾਫਿਕ (pornographic) ਹੈ।

ਸੀਮਾਵਾਂ

ਕਿਸੇ ਵੀ ਸਥਿਤੀ ਵਿੱਚ ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲੇ ਕਿਸੇ ਵੀ ਕਿਸਮ ਦੇ ਕੋਈ ਵੀ ਨੁਕਸਾਨਾਂ, ਜਿਸ ਵਿੱਚ ਸ਼ਾਮਲ ਹਨ, ਬਿਨਾਂ ਸੀਮਾ ਦੇ, ਸਿੱਧੇ, ਅਸਿੱਧੇ, ਇਤਫਾਕੀਆ, ਮਹੱਤਵਪੂਰਨ, ਮਿਸਾਲ ਕਾਇਮ ਕਰਨ ਵਾਲੇ ਅਤੇ ਦੰਡਾਤਮ ਨੁਕਸਾਨ, ਲਾਭ ਦੇ ਨੁਕਸਾਨ, ਨਿਜੀ ਚੋਟ,ਇਸ ਸਾਇਟ ਜਾਂ ਉਸ ਵਿਚਲੀ ਜਾਣਕਾਰੀ ਦੀ ਵਰਤੋਂ ਜਾਂ ਵਰਤੋਂ ਕਰ ਸਕਣ ਦੀ ਅਸਮਰਥਤਾ ਵਾਸਤੇ ਜੁੰਮੇਵਾਰ ਨਹੀਂ ਹੋਣਗੇ, ਚਾਹੇ ਉਹ ਵਾਰੰਟੀ, ਇਕਰਾਰਨਾਮੇ, ਟੋਰਟ, ਸਖਤ ਦੇਣਦਾਰੀ, ਪੇਟੈਂਟ, ਜਾਂ ਕਾਪੀਰਾਇਟ ਦੀ ਉਲੰਘਣਾ ਜਾਂ ਕਿਸੇ ਹੋਰ ਕਾਨੂੰਨੀ ਸਿਧਾਂਤ ਤੇ ਅਧਾਰਤ ਹੋਣ, ਚਾਹੇ ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲਿਆਂ ਨੂੰ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸਮਝਾਇਆ ਗਿਆ ਸੀ ਜਾਂ ਨਹੀਂ। ਉਸ ਹੱਦ ਤੱਕ ਕੁਝ ਅਧਿਕਾਰ ਖੇਤਰ ਨੁਕਸਾਨਾਂ ਦੇ ਕੁਝ ਵਰਗਾਂ ਤੇ ਸੀਮਾਵਾਂ ਦੀ ਇਜਾਜ਼ਤ ਨਹੀਂ ਦਿੰਦੇ, ਸੰਭਵ ਹੈ ਕਿ ਇਹ ਸੀਮਾਵਾਂ ਤੁਹਾਡੇ ਤੇ ਲਾਗੂ ਨਾ ਹੋਣ।

ਅੰਤਰਰਾਸ਼ਟਰੀ ਵਰਤੋਂਕਾਰ

ਇਸ ਵੈੱਬਸਾਇਟ ਦੀ ਮਾਲਕ ਅਤੇ ਇਸ ਨੂੰ ਚਲਾਉਣ ਵਾਲੀ ਕੰਪਨੀ ਹੈ। ਇਸ ਵਿਚਲੀ ਸਮੱਗਰੀ ਕੇਵਲ ਕੈਨੇਡਾ ਵਿੱਚ ਵਰਤੋਂ ਲਈ ਇੱਛਿਤ ਹੈ। ਕੰਪਨੀ ਇਸ ਗੱਲ ਦੀ ਕੋਈ ਵਾਰੰਟੀ ਨਹੀਂ ਕਰਦੀ ਕਿ ਇਸ ਵੈੱਬਸਾਇਟ ਤੇ ਪ੍ਰਸਤੁਤ ਤਫਸੀਲਾਂ ਕੈਨੇਡਾ ਦੇ ਬਾਹਰਲੀਆਂ ਥਾਵਾਂ ਵਿੱਚ ਵੀ ਸਹੀ ਹਨ, ਅਤੇ, ਖਾਸ ਕਰਕੇ, ਇਹ ਕਿ ਉਤਪਾਦ ਅਤੇ ਸੇਵਾਵਾਂ ਸਮਾਨ ਸਰੂਪ, ਸਮਾਨ ਸਾਈਜ਼ਾਂ ਜਾਂ ਸਮਾਨ ਸ਼ਰਤਾਂ ਤੇ ਉਪਲਬਧ ਹੋਣਗੀਆਂ। ਜੇ ਤੁਸੀਂ ਇਸ ਵੈੱਬਸਾਇਟ ਨੂੰ ਕੈਨੇਡਾ ਦੇ ਬਾਹਰ ਦੇਖਦੇ ਹੋ, ਤਾਂ ਕਿਰਪਾ ਕਰਕੇ ਨੋਟ ਕਰੋ ਕਿ ਇਹ ਯਕੀਨੀ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਸ ਜਗ੍ਹਾ ਵਿੱਚ ਲਾਗੂ ਹੋਣ ਵਾਲੇ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਕੰਮ ਕਰਦੇ ਹੋ।

ਵਾਇਰਸ

ਕੰਪਨੀ ਇਹ ਗਾਰੰਟੀ ਨਹੀਂ ਕਰ ਸਕਦੀ ਅਤੇ ਨਹੀਂ ਕਰਦੀ ਜਾਂ ਵਿਸ਼ਵਾਸ ਨਹੀਂ ਦੁਆਉਂਦੀ ਕਿ ਇਹ ਸਾਇਟ ਜਾਂ ਇਸ ਸਾਇਟ ਵਿਚਲੀ ਜਾਣਕਾਰੀ ਤੁਹਾਡੇ ਸਿਸਟਮਾਂ ਲਈ ਅਨੁਕੂਲ ਹਨ ਜਾਂ ਉਨ੍ਹਾਂ ਵਿੱਚ ਵਾਇਰਸ, ਅਯੋਗ ਕਰਨ ਵਾਲੇ ਜੰਤਰ ਜਾਂ ਦੂਸਰੇ ਕੋਡ ਜੋ ਦੂਸ਼ਿਤ ਕਰਨ ਵਾਲੇ ਜਾਂ ਵਿਨਾਸ਼ਕਾਰੀ ਗੁਣ ਜ਼ਾਹਰ ਕਰਦੇ ਹਨ ਨਹੀਂ ਹੋਣਗੇ। ਤੁਸੀਂ ਆਪਣੇ ਸਿਸਟਮਾਂ ਦੀ ਸੁਰੱਖਿਆ ਅਤੇ ਖਰਿਆਈ ਦੀ ਰੱਖਿਆ ਲਈ ਸੁਰੱਖਿਆਵਾਂ ਨੂੰ ਲਾਗੂ ਕਰਨ ਵਾਸਤੇ ਜ਼ਿੰਮੇਵਾਰ ਹੋ।

ਲਿੰਕਡ (ਜੁੜੀਆਂ) ਸਾਇਟਾਂ

ਇਸ ਸਾਇਟ ਵਿੱਚ ਤੀਸਰੀ ਪਾਰਟੀ ਦੀਆਂ ਵੈੱਬਸਾਇਟਾਂ ਲਈ ਹਾਈਪਰਟੈਕਸਟ (hypertext) ਲਿੰਕ ਸ਼ਾਮਲ ਹਨ। ਹਾਈਪਰਟੈਕਸਟ (hypertext) ਲਿੰਕਾਂ ਦਾ ਮਤਲਬ ਕੰਪਨੀ ਦੁਆਰਾ ਤੀਸਰੀ ਪਾਰਟੀ ਦੀਆਂ ਅਜਿਹੀਆਂ ਵੈੱਬਸਾਇਟਾਂ ਦੀ ਤਸਦੀਕ ਜਾਂ ਤੀਸਰੀ ਪਾਰਟੀ ਦੀਆਂ ਅਜਿਹੀਆਂ ਵੈੱਬਸਾਇਟਾਂ ਅਤੇ ਕੰਪਨੀ ਵਿੱਚ ਸੰਬੰਧ ਨਹੀਂ ਹੈ। ਉਸ ਨਾਲ ਜੁੜੀਆਂ ਅਤੇ ਸੰਬੰਧਤ ਕੰਪਨੀਆਂ ਤੀਸਰੀ ਪਾਰਟੀ ਦੀਆਂ ਅਜਿਹੀਆਂ ਵੈੱਬਸਾਇਟਾਂ ਜਾਂ ਤੀਸਰੀ ਪਾਰਟੀ ਦੀਆਂ ਅਜਿਹੀਆਂ ਵੈੱਬਸਾਇਟਾਂ ਵਿਚਲੀ ਜਾਣਕਾਰੀ ਲਈ ਜ਼ਿੰਮੇਵਾਰ ਨਹੀਂ ਹਨ। ਤੀਸਰੀ ਪਾਰਟੀ ਦੀਆਂ ਵੈੱਬਸਾਇਟਾਂ ਦੀ ਵਰਤੋਂ ਤੁਹਾਡੇ ਆਪਣੇ ਜੋਖਮ ਤੇ ਅਤੇ ਅਜਿਹੀਆਂ ਵੈੱਬਸਾਇਟਾਂ ਦੀ ਵਰਤੋਂ ਲਈ ਨਿਬੰਧਨਾਂ ਅਤੇ ਸ਼ਰਤਾਂ ਦੇ ਅਨੁਸਾਰ ਹੈ। ਤੁਸੀਂ ਕੰਪਨੀ ਦੀ ਪੂਰਵ ਇਜਾਜ਼ਤ ਤੋਂ ਬਿਨਾਂ ਦੂਸਰੀਆਂ ਵੈੱਬਸਾਇਟਾਂ ਤੋਂ ਇਸ ਵੈੱਬਸਾਇਟ ਤੱਕ ਲਿੰਕ ਨਹੀਂ ਬਣਾ ਸਕਦੇ।

ਪ੍ਰਬੰਧਕ ਕਾਨੂੰਨ

ਤੁਹਾਡੀ ਸਾਇਟ ਅਤੇ ਇਸ ਸਾਇਟ ਵਿਚਲੀ ਜਾਣਕਾਰੀ ਦੀ ਵਰਤੋਂ ਨੂੰ ਓਨਟਾਰਿਓ ਪ੍ਰਾਂਤ ਦੇ ਕਾਨੂੰਨਾਂ ਅਤੇ ਕੋਈ ਵੀ ਲਾਗੂ ਸੰਘੀ ਕਾਨੂੰਨਾਂ ਦੁਆਰਾ ਨਿਯੰਤ੍ਰਿਤ ਕੀਤਾ ਜਾਏਗਾ, ਅਤੇ ਓਨਟਾਰਿਓ ਪ੍ਰਾਂਤ ਦੀਆਂ ਅਦਾਲਤਾਂ ਦਾ ਇਸ ਸਾਇਟ ਅਤੇ ਇਸ ਸਾਇਟ ਵਿਚਲੀ ਜਾਣਕਾਰੀ ਨਾਲ ਸੰਬੰਧਤ ਕੋਈ ਵੀ ਕਾਨੂੰਨੀ ਝਗੜਿਆਂ ਤੇ ਨਵੇਕਲਾ ਅਧਿਕਾਰ ਖੇਤਰ ਹੋਵੇਗਾ।

ਅਲੱਗ ਕੀਤੇ ਜਾ ਸਕਣ ਦੇ ਕਾਬਲ (Severability)

ਜੇ, ਕਿਸੇ ਅਧਿਕਾਰ ਖੇਤਰ ਵਿੱਚ, ਇੰਨਾਂ ਵਿੱਚੋਂ ਕੋਈ ਵੀ ਨਿਬੰਧਨਾਂ ਅਤੇ ਸ਼ਰਤਾਂ ਨੂੰ ਜੋਗ ਅਧਿਕਾਰ ਖੇਤਰ ਦੀ ਅਦਾਲਤ ਦੁਆਰਾ ਲਾਗੂ ਨਾ ਹੋ ਸਕਣ ਵਾਲਾ ਮੰਨਿਆ ਜਾਂਦਾ ਹੈ, ਤਾਂ ਅਜਿਹੇ ਨਿਬੰਧਨ ਅਤੇ ਸ਼ਰਤਾਂ ਘੱਟੋ ਘੱਟ ਲੁੜੀਂਦੀ ਹੱਦ ਤੱਕ ਸੀਮਿਤ ਜਾਂ ਖਤਮ ਕਰ ਦਿੱਤੀਆਂ ਜਾਣਗੀਆਂ ਅਤੇ ਬਾਕੀ ਰਹਿੰਦੇ ਨਿਬੰਧਨ ਅਤੇ ਸ਼ਰਤਾਂ ਉਂਝ ਹੀ ਪੂਰੀ ਸ਼ਕਤੀ ਅਤੇ ਪ੍ਰਭਾਵ ਨਾਲ ਰਹਿਣਗੀਆਂ।

ਸਮੁੱਚਾ ਸਮਝੌਤਾ

ਇਹ ਨਿਬੰਧਨ ਅਤੇ ਸ਼ਰਤਾਂ ਤੁਹਾਡੇ ਅਤੇ ਕੰਪਨੀ ਦੇ ਵਿਚਕਾਰ ਇਸ ਸਾਇਟ ਅਤੇ ਇਸ ਸਾਇਟ ਵਿਚਲੀ ਸਮੱਗਰੀ ਅਤੇ ਜਾਣਕਾਰੀ ਦੀ ਵਰਤੋਂ ਨਾਲ ਸੰਬੰਧਤ ਪੂਰਾ ਸਮਝੌਤਾ ਬਣਾਉਂਦੇ ਹਨ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਸਿਵਾਇ ਜਿਵੇਂ ਕਿ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਵਿੱਚ ਕਿਧਰੇ ਹੋਰ ਦੱਸਿਆ ਗਿਆ ਹੈ। ਇਸ ਸਾਇਟ ਤੇ ਕੋਈ ਵੀ ਅਜਿਹੀ ਚੀਜ਼ ਜੋ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਦੇ ਨਾਲ ਅਸੰਗਤ ਹੈ ਦੀ ਜਗ੍ਹਾ ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਦੁਆਰਾ ਲਈ ਜਾਂਦੀ ਹੈ।

ਕੋਈ ਛੋਟ ਨਹੀਂ

ਇੰਨਾਂ ਨਿਬੰਧਨਾਂ ਅਤੇ ਸ਼ਰਤਾਂ ਦੀ ਕਿਸੇ ਵੀ ਛੋਟ ਨੂੰ ਅਜਿਹੇ ਨਿਬੰਧਨ ਜਾਂ ਸ਼ਰਤ ਜਾਂ ਕਿਸੇ ਹੋਰ ਨਿਬੰਧਨ ਜਾਂ ਸ਼ਰਤ ਦੀ ਹੋਰ ਜਾਂ ਜਾਰੀ ਰਹਿਣ ਵਾਲੀ ਛੋਟ ਨਹੀਂ ਸਮਝਿਆ ਜਾਏਗਾ। ਇਥੇ ਸਪਸ਼ਟ ਢੰਗ ਨਾਲ ਵਿਅਕਤ ਨਾ ਕੀਤੇ ਗਏ ਸਾਰੇ ਹੱਕ ਰਾਖਵੇਂ ਹਨ।