ਕੈਨੇਡਾ ਦੀਆਂ ਸਭ ਤੋਂ ਮੂਰ੍ਹਲੀਆਂ ਖੋਜ-ਅਧਾਰਤ ਫਾਰਮਾਸਿਊਟੀਕਲ ਕੰਪਨੀਆਂ ਵਿੱਚੋਂ ਇੱਕ (ਜਿਸਦਾ ਦਾ ਜ਼ਿਕਰ ਇਸ ਤੋਂ ਅਗੇ “ ਦ ਕੰਪਨੀ’ ਦੀ ਤਰ੍ਹਾਂ ਕੀਤਾ ਗਿਆ ਹੈ) ਸਾਡੀ ਸਾਇਟ ਦੇ ਵਰਤੋਂਕਾਰਾਂ ਦੇ ਲੁਕਾ ਅਤੇ ਨਿਜੀ ਜਾਣਕਾਰੀ ਦੀ ਰੱਖਿਆ ਕਰਨ ਪ੍ਰਤੀ ਵਚਨਬੱਧ ਹੈ।
ਕੰਪਨੀ ਕੈਨੇਡਾ ਅਤੇ ਉਸ ਦੇ ਪ੍ਰਾਂਤਾਂ ਅਤੇ ਟੈਰੀਟਰੀਆਂ ਦੇ ਸਾਰੇ ਲਾਗੂ ਲੁਕਾ ਸੰਬੰਧੀ ਕਨੂੰਨਾਂ ਦੀ ਪਾਲਣਾ ਪੂਰੀ ਤਰ੍ਹਾਂ ਕਰਦੀ ਹੈ।
ਇਸ ਨੀਤੀ ਦੇ ਅਨੁਸਾਰ, ਕੰਪਨੀ ਤੁਹਾਡੇ ਬਾਰੇ ਨਿਜੀ ਜਾਣਕਾਰੀ ਇਕੱਠੀ ਨਹੀਂ ਕਰਦੀ ਹੈ (ਜਾਣਕਾਰੀ ਜਿਹੜੀ ਤੁਹਾਡੀ ਪਛਾਣ ਕਰਨ ਲਈ ਵਰਤੀ ਜਾ ਸਕਦੀ ਹੈ) ਸਿਵਿਇ ਜਦੋਂ ਤੁਸੀਂ ਉਹ ਆਪਣੀ ਮਰਜ਼ੀ ਨਾਲ ਦਿੰਦੇ ਹੋ। ਵਰਤੋਂਕਾਰਾਂ ਦੀ ਨਿਜੀ ਜਾਣਕਾਰੀ ਸਾਇਟ ਤੇ ਉਸ ਵੇਲੇ ਇਕੱਠੀ ਕੀਤੀ ਜਾਂਦੀ ਹੈ ਜਦੋਂ ਤੁਹਾਨੂੰ ਖਾਸ ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਤੁਸੀਂ ਈਮੇਲ, ਫੀਡਬੈਕ ਫਾਰਮਾਂ ਅਤੇ/ਜਾਂ ਚੈਟ ਰੂਮਾਂ ਰਾਹੀਂ ਸਿੱਧੇ ਤੌਰ ਤੇ ਕੰਪਨੀ ਦੇ ਨਾਲ ਗੱਲਬਾਤ ਕਰਦੇ ਹੋ। ਇਸ ਦੇ ਨਾਲ ਹੀ, ਹਾਲਾਂਕਿ ਤੁਹਾਨੂੰ ਸਾਇਟ ਤੱਕ ਪਹੁੰਚ ਲਈ ਰਜਿਸਟਰ ਕਰਨ ਦੀ ਲੋੜ ਨਹੀਂ ਹੈ, ਜਦੋਂ ਤੁਸੀਂ ਸਾਇਟ ਦੇ ਕੁਝ ਖਾਸ ਭਾਗਾਂ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਕੁਝ ਖਾਸ ਨਿਜੀ ਜਾਣਕਾਰੀ ਦੇਣ ਲਈ ਕਿਹਾ ਜਾ ਸਕਦਾ ਹੈ। ਹਰੇਕ ਸੂਰਤ ਵਿੱਚ, ਜਿਥੇ ਨਿਜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਤੁਹਾਨੂੰ ਸੂਚਿਤ ਕੀਤਾ ਜਾਏਗਾ ਕਿ ਕਿਹੜੀ ਜਾਣਕਾਰੀ ਲੁੜੀਂਦੀ ਹੈ ਅਤੇ ਕਿਹੜੀ ਜਾਣਕਾਰੀ ਇਖਤਿਆਰੀ ਹੈ। ਲੁੜੀਂਦੀ ਜਾਣਕਾਰੀ ਸਾਡੀ ਸਾਇਟ ਦੇ ਸੀਮਿਤ ਖੇਤਰਾਂ ਵਿੱਚ ਪਹੁੰਚ ਲਈ ਯੋਗ ਬਣਾਉਣ ਵਾਸਤੇ ਜ਼ਰੂਰੀ ਹੈ। ਜਿਥੇ ਵੀ ਤੁਸੀਂ ਸਾਇਟ ਦੇ ਰਾਹੀਂ ਜਾਣਕਾਰੀ ਦਿੰਦੇ ਹੋ, ਤੁਸੀਂ ਲੁਕਾ ਸੰਬੰਧੀ ਇਸ ਬਿਆਨ ਅਤੇ ਵਰਤੋਂ ਦੀਆਂ ਸ਼ਰਤਾਂ ਦੇ ਅਨੁਸਾਰ, ਇਸ ਜਾਣਕਾਰੀ ਦੇ ਸੰਕਲਨ, ਵਰਤੋਂ ਅਤੇ ਖੁਲਾਸੇ ਲਈ ਸਹਿਮਤੀ ਦਿੰਦੇ ਹੋ। ਜੇ ਤੁਸੀਂ ਇਂਨਾਂ ਸ਼ਰਤਾਂ ਦੇ ਨਾਲ ਸਹਿਮਤ ਨਹੀਂ ਹੋ, ਤਾਂ ਕਿਰਪਾ ਕਰਕੇ ਸਾਇਟ ਦੇ ਰਾਹੀਂ ਜਾਣਕਾਰੀ ਨਾ ਦਿਓ। ਲੁੜੀਂਦੀ ਨਿਜੀ ਜਾਣਕਾਰੀ ਮੁਹੱਈਆ ਨਾ ਕਰਵਾਉਣ ਵਿੱਚ ਨਾਕਾਮੀ ਤੁਹਾਡੀ ਇਸ ਸਾਇਟ ਨੂੰ ਵਰਤਂਣ ਅਤੇ/ਜਾਂ ਕੰਪਨੀ ਤੋਂ ਕੁਝ ਖਾਸ ਜਾਣਕਾਰੀ ਤੱਕ ਪਹੁੰਚਣ ਦੀ ਕਾਬਲੀਅਤ ਨੂੰ ਸੀਮਿਤ ਕਰ ਸਕਦੀ ਹੈ।
ਕੰਪਨੀ ਤੁਹਾਡੇ ਅਤੇ ਸਾਇਟ ਦੀ ਤੁਹਾਡੀ ਵਰਤੋਂ ਬਾਰੇ “ਕੂਕੀਜ਼” ਦੀ ਵਰਤੋਂ ਦੇ ਰਾਹੀਂ ਵੀ ਜਾਣਕਾਰੀ ਇਕੱਠੀ ਕਰ ਸਕਦੀ ਹੈ। ਕੂਕੀਜ਼ ਡਾਟਾ ਦੀਆਂ ਛੋਟੀਆਂ ਫਾਇਲਾਂ ਹਨ ਜੋ ਜਦੋਂ ਤੁਸੀਂ ਕੁਝ ਖਾਸ ਵੈੱਬਸਾਇਟਾਂ ਤੇ ਜਾਂਦੇ ਹੋ ਤਾਂ ਤੁਹਾਡੇ ਬਰਾਊਜ਼ਰ ਤੱਕ ਭੇਜੀਆਂ ਜਾਂਦੀਆਂ ਅਤੇ ਤੁਹਾਡੇ ਕਮੰਪਿਊਟਰ ਦੀ ਹਾਰਡ-ਡਰੀਇਵ ਤੇ ਸਟੋਰ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਵੈੱਬਸਾਇਟ ਦੀ ਵਰਤੋਂ ਨੂੰ “ਟਰੈਕ ਕੀਤਾ” ਜਾਂਦਾ ਹੈ। ਇਹ ਤਕਨਾਲੋਜੀ ਨਿਜੀ ਜਾਣਕਾਰੀ ਇਕੱਠੀ ਨਹੀਂ ਕਰਦੀ; ਇਕੱਠੀ ਕੀਤੀ ਗਈ ਜਾਣਕਾਰੀ ਸੰਕਲਤ, ਪਛਾਣ ਨਾ ਕੀਤੇ ਜਾ ਸਕਣ ਵਾਲੇ ਰੂਪ ਵਿੱਚ ਹੁੰਦੀ ਹੈ। ਕੰਪਨੀ ਵੈੱਬਸਾਇਟ ਤੇ ਤੁਹਾਡੇ ਵਲੋਂ ਭੇਜੀ ਗਈ ਕਿਸੇ ਵੀ ਨਿਜੀ ਜਾਣਕਾਰੀ ਨੂੰ ਕਿਸੇ ਵੀ ਜਾਣਕਾਰੀ ਦੇ ਨਾਲ ਮੈਚ ਜਾਂ ਸੈਹਸੰਬੰਧਤ ਨਹੀਂ ਕਰਦੀ। ਜਿਆਦਾਤਰ ਵੈੱਬ ਬਰਾਊਜ਼ਰ ਆਪਣੇ-ਆਪ ਹੀ ਕੂਕੀਜ਼ ਨੂੰ ਸਵੀਕਾਰ ਕਰਦੇ ਹਨ। ਪਰ, ਕੁਝ ਵੈੱਬ ਬਰਾਊਜ਼ਰਾਂ ਨੂੰ ਸਾਰੇ ਕੂਕੀਜ਼ ਨੂੰ ਨਾਮਨਜ਼ੂਰ ਕਰਨ ਲਈ ਸੈੱਟ ਕੀਤਾ ਜਾ ਸਕਦਾ ਹੈ ; ਜੇ ਤੁਸੀਂ ਆਪਣੇ ਬਰਾਊਜ਼ਰ ਨੂੰ ਇਸ ਢੰਗ ਨਾਲ ਤਬਦੀਲ ਕਰਦੇ ਹੋ, ਤਾਂ ਸੰਭਵ ਹੈ ਕਿ ਇਸ ਸਾਇਟ (ਜਾਂ ਤੁਹਾਡੇ ਵਲੋਂ ਦੇਖਈਆਂ ਦੂਸਰੀਆਂ ਸਾਇਟਾਂ) ਦੇ ਕੁਝ ਸਫੇ ਠੀਕ ਤਰ੍ਹਾਂ ਕੰਮ ਨਾ ਕਰਨ।
ਇਹ ਸਾਇਟ ਇੰਟਰਨੈੱਟ ਪ੍ਰੋਟੋਕੋਲ (ਆਈ ਪੀ) ਐਡਰੇਸ ਵਰਤਦੀ ਹੈ। ਆਈ ਪੀ ਐਡਰੇਸ ਤੁਹਾਡੀ ਸੇਵਾ ਦਾ ਪ੍ਰਬੰਧ ਕਰਨ ਵਾਲੇ ਦੁਆਰਾ ਤੁਹਾਡੇ ਕੰਮਪਿਊਟਰ ਨੂੰ ਦਿੱਤਾ ਗਿਆ ਨੰਬਰ ਹੈ ਤਾਂ ਕਿ ਤੁਸੀਂ ਇੰਟਰਨੈੱਟ ਤੱਕ ਪਹੁੰਚ ਪ੍ਰਾਪਤ ਕਰ ਸਕੋ। ਆਮ ਤੌਰ ‘ਤੇ, ਇੱਕ ਆਈ ਪੀ ਐਡਰੇਸ ਤੁਹਾਡੇ ਹਰ ਵਾਰੀ ਇੰਟਰਨੈੱਟ ਨਾਲ ਜੁੜਨ ਤੇ ਬਦਲ ਜਾਂਦਾ ਹੈ। ਪਰ, ਨੋਟ ਕਰੋ ਕਿ ਜੇ ਤੁਹਾਡੇ ਕੋਲ, ਤੁਹਾਡੀ ਵਿਅਕਤੀਗਤ ਪਰਿਸਥਿਤੀ ਦੇ ਅਧਾਰ ਤੇ, ਬਰੋਡਬੈਂਡ ਕਨੈਕਸ਼ਨ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਆਈ ਪੀ ਐਡਰੇਸ, ਜੋ ਕਿ ਅਸੀਂ ਇਕੱਠਾ ਕਰਦੇ ਹਾਂ, ਜਾਂ ਕਿ ਸ਼ਾਇਦ ਇੱਕ ਕੁਕੀ ਜੋ ਅਸੀਂ ਵਰਤਦੇ ਹਾਂ, ਵਿੱਚ ਅਜਿਹੀ ਕੋਈ ਜਾਣਕਾਰੀ ਹੋ ਸਕਦੀ ਹੈ ਜੋ ਪਛਾਣ ਕੀਤੀ ਜਾ ਸਕਣ ਵਾਲੀ ਹੋ ਸਕਦੀ ਹੈ। ਇਹ ਇਸ ਕਰਕੇ ਹੈ ਕਿਉਂਕਿ ਕੁਝ ਬਰੋਡਬੈਂਡ ਕਨੈਕਸ਼ਨਾਂ ਦੇ ਨਾਲ ਤੁਹਾਡਾ ਆਈ ਪੀ ਐਡਰੇਸ ਬਦਲਦਾ ਨਹੀਂ ਹੈ ਅਤੇ ਉਸ ਨੂੰ ਤੁਹਾਡੇ ਨਿਜੀ ਕੰਮਪਿਊਟਰ ਦੇ ਨਾਲ ਜੋੜਿਆ ਜਾ ਸਕਦਾ ਹੈ। ਅਸੀਂ ਵਰਤੋਂ ਬਾਰੇ ਸੰਕਲਤ ਜਾਣਕਾਰੀ ਰਿਪੋਰਟ ਕਰਨ ਅਤੇ ਵੈੱਬਸਾਇਟ ਨੂੰ ਸੁਧਾਰਨ ਵਿੱਚ ਮਦਦ ਲਈ ਤੁਹਾਡਾ ਆਈ ਪੀ ਐਡਰੇਸ ਵਰਤਦੇ ਹਾਂ।
ਕੰਪਨੀ ਤੁਹਾਡੀ ਨਿਜੀ ਜਾਣਕਾਰੀ ਦੀ ਵਰਤੋਂ ਇਸ ਸਾਇਟ ਨੂੰ ਚਲਾਉਣ ਅਤੇ ਵਿਕਸਤ ਕਰਨ, ਸਾਇਟ ਵਿਚਲੀ ਜਾਣਕਾਰੀ ਵਿੱਚ ਰੁਚੀ ਨੂੰ ਮਾਨੀਟਰ ਕਰਨ, ਸਾਇਟ ਵਿਚਲੀ ਜਾਣਕਾਰੀ ਨੂੰ ਤੁਹਾਡੀਆਂ ਲੋੜਾਂ ਅਤੇ ਰੁਚੀਆਂ ਦੇ ਅਨੁਕੂਲ ਬਣਾਉਣ ਵਿੱਚ ਸਹਾਇਤਾ ਕਰਨ ਲਈ, ਸਾਡੇ ਮਾਰਕੀਟਿੰਗ ਅਤੇ ਸ਼ੋਧ ਸੰਬੰਧੀ ਮੰਤਵਾਂ ਲਈ ਅਤੇ ਜੇ ਤੁਸੀਂ ਸਾਨੂੰ ਕਹਿੰਦੇ ਹੋ, ਤਾਂ ਤੁਹਾਨੂੰ ਉਹ ਜਾਣਕਾਰੀ ਜਿਸ ਵਿੱਚ ਤੁਹਾਨੂੰ ਰੁਚੀ ਹੋ ਸਕਦੀ ਹੈ ਭੇਜਣ ਲਈ ਕਰਦੇ ਹਾਂ। ਕੰਪਨੀ ਤੁਹਾਨੂੰ ਜਦੋਂ ਤੁਸੀਂ ਆਪਣੀ ਨਿਜੀ ਜਾਣਕਾਰੀ ਦਿੰਦੇ ਹੋ ਤਾਂ ਅਜਿਹੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ “ਸ਼ਾਮਲ ਹੋਣ ਦੀ ਚੋਣ” ਕਰਨ ਦੀ ਮੌਕਾ ਦਿੰਦੀ ਹੈ। ਇਸ ਦੇ ਇਲਾਵਾ, ਤੁਹਾਡੇ ਕੋਲ ਸਾਡੇ ਨਾਲ 1-888-545-5972 ਤੇ ਟੋਲ ਫ੍ਰੀ ਸੰਪਰਕ ਕਰਕੇ ਸਾਡੇ ਦੁਆਰਾ ਤੁਹਾਨੂੰ ਭਵਿੱਖ ਵਿੱਚ ਭੇਜੇ ਗਏ ਸੰਚਾਰਾਂ ਵਿੱਚ “ਸ਼ਾਮਲ ਨਾ ਹੋਣ ਦੀ ਚੋਣ” ਕਰਨ ਦਾ ਮੌਕਾ ਵੀ ਹੁੰਦਾ ਹੈ।
ਕੰਪਨੀ ਨਿਜੀ ਜਾਣਕਾਰੀ ਦੀ ਵਰਤੋਂ ਸੰਕਲਤ ਜਾਣਕਾਰੀ ਜੋ ਨਿਜੀ ਤੌਰ ਤੇ ਤੁਹਾਡੀ ਪਛਾਣ ਕੀਤੇ ਜਾਣ ਜਾਂ ਤੁਹਾਡੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਤਿਆਰ ਕਰਨ ਲਈ ਵੀ ਕਰ ਸਕਦੀ ਹੈ। ਅਸਲ ਵਿੱਚ ਵਿਅਕਤੀਗਤ ਗਤੀਵਿਧੀ ਦਿਖਾਉਣ ਦੇ ਥਾਂ ਤੇ, ਸੰਕਲਤ ਜਾਣਕਾਰੀ ਵਰਤੋਂਕਾਰਾਂ ਦੇ ਵਿਵਹਾਰ ਨੂੰ ਇੱਕ ਇਕੱਠ ਦੀ ਤਰ੍ਹਾਂ ਦਿਖਾਉਂਦੀ ਹੈ। ਕੰਪਨੀ ਵੈੱਬਸਾਇਟ ਨੂੰ ਸੁਧਾਰਨ ਲਈ, ਸੰਕਲਤ ਜਾਣਕਾਰੀ ਸਮੇਤ, ਸਾਇਟ ਰਾਹੀਂ ਪ੍ਰਾਪਤ ਕੀਤੀ ਗਈ ਉਸ ਜਾਣਕਾਰੀ ਦੀ ਪੂਰੀ ਵਰਤੋਂ ਕਰਦੀ ਹੈ ਜੋ ਨਿਜੀ ਤੌਰ ਤੇ ਪਛਾਣੀ ਨਹੀਂ ਜਾ ਸਕਦੀ। ਤੁਹਾਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਲਿੰਕ ਕੀਤੀਆਂ ਵੈੱਬਸਾਇਟਾਂ ਨੂੰ ਚਲਾਉਣ ਵਾਲੇ ਵੀ ਤੁਹਾਡੀ ਜਾਣਕਾਰੀ ਅਤੇ ਜਦੋਂ ਤੁਸੀਂ ਉਨ੍ਹਾਂ ਦੀਆਂ ਸਾਇਟਾਂ ਦੇ ਨਾਲ ਲਿੰਕ ਕਰਦੇ ਹੋ ਰਾਹੀਂ ਉਤਪੰਨ ਕੀਤੀਆਂ ਗਈਆਂ ਕੂਕੀਜ਼ ਦੀ ਵਰਤੋਂ ਰਾਹੀਂ ਉਤਪੰਨ ਜਾਣਕਾਰੀ ਇਕੱਠੀ ਕਰ ਸਕਦੇ ਹਨ। ਲੁਕਾ ਸੰਬੰਧੀ ਇਹ ਬਿਆਨ ਕਿਸੇ ਵੀ ਲਿੰਕ ਕੀਤੀ ਵੈੱਬਸਾਇਟ ਤੇ ਲਾਗੂ ਨਹੀਂ ਹੁੰਦਾ ਅਤੇ ਕੰਪਨੀ ਤੀਸਰੀਆਂ ਪਾਰਟੀਆਂ ਤੁਹਾਡੀ ਨਿਜੀ ਜਾਣਕਾਰੀ ਕਿਸ ਤਰ੍ਹਾਂ ਇਕੱਠੀ ਕਰਦੀਆਂ, ਵਰਤਦੀਆਂ ਜਾਂ ਉਸ ਦਾ ਖੁਲਾਸਾ ਕਰਦੀਆਂ ਹਨ ਲਈ ਜ਼ਿੰਮੇਵਾਰ ਨਹੀਂ ਹੈ। ਤੁਹਾਨੂੰ ਆਪਣੀ ਕੋਈ ਵੀ ਨਿਜੀ ਜਾਣਕਾਰੀ ਉਸ ਵੈੱਬਸਾਇਟ ਨੂੰ ਦੇਣ ਤੋਂ ਪਹਿਲਾਂ ਕਿਸੇ ਵੀ ਲਿੰਕ ਕੀਤੀ ਸਾਇਟ ਦੀਆਂ ਲੁਕਾ ਸੰਬੰਧੀ ਨੀਤੀਆਂ ਨੂੰ ਜਾਂਚਣਾ ਚਾਹੀਦਾ ਹੈ।
ਕੰਪਨੀ ਤੁਹਾਡੀ ਨਿਜੀ ਜਾਣਕਾਰੀ ਦਾ ਖੁਲਾਸਾ ਆਪਣੇ ਨਾਲ ਜੁੜੀਆਂ ਅਤੇ ਸੰਬੰਧਤ ਉਨ੍ਹਾਂ ਕੰਪਨੀਆਂ ਨੂੰ ਕਰ ਸਕਦੀ ਹੈ ਜੋ ਉਸ ਦੀ ਵਰਤੋਂ ਇਸ ਲੁਕਾ ਸੰਬੰਧੀ ਬਿਆਨ ਦੇ ਅਨੁਸਾਰ ਕਰਨ ਲਈ ਸਹਿਮਤ ਹੁੰਦੀਆਂ ਹਨ। ਕੰਪਨੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀ ਨਿਜੀ ਜਾਣਕਾਰੀ ਦਾ ਖੁਲਾਸਾ ਉਨ੍ਹਾਂ ਨਾਲ ਨਾ ਜੁੜੀਆਂ ਕੰਪਨੀਆਂ ਨੂੰ ਨਹੀਂ ਕਰੇਗੀ ਸਿਵਾਇ ਇਸਦੇ ਕਿ ਕੰਪਨੀ ਇੰਨਾਂ ਨੂੰ ਤੁਹਾਡੀ ਨਿਜੀ ਜਾਣਕਾਰੀ ਦਾ ਖੁਲਾਸਾ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ: (i) ਸਾਡੇ ਕਾਰੋਬਾਰ ਨੂੰ ਸਹਾਰਾ ਦੇਣ (ਉਦਾਹਰਣ ਲਈ ਪੂਰਤੀ ਸੇਵਾਵਾਂ, ਤਕਨੀਕੀ ਸਪੋਰਟ, ਡਿਲਿਵਰੀ ਸੇਵਾਵਾਂ) ਅਤੇ ਤੁਹਾਨੂੰ ਉਹ ਜਾਣਕਾਰੀ, ਜਿਸ ਵਿੱਚ ਤੁਹਾਨੂੰ ਰੁਚੀ ਹੋ ਸਕਦੀ ਹੈ,(ਜੇ ਤੁਸੀਂ ਅਜਿਹੀ ਜਾਣਕਾਰੀ, ਜਿਵੇਂ ਕਿ ਉਹ ਉੱਤੇ ਵਰਣਨ ਕੀਤੀ ਗਈ ਹੈ, ਨੂੰ ਪ੍ਰਾਪਤ ਕਰਨ ਦੀ ਚੋਣ ਕੀਤੀ ਹੈ) ਮੁਹੱਈਆ ਕਰਵਾਉਣ ਦੇ ਮੰਤਵਾਂ ਨਾਲ ਸੰਬੰਧਤ ਸੇਵਾ ਪ੍ਰਦਾਨ ਕਰਨ ਵਾਲੀਆਂ ਤੀਸਰੀਆਂ ਪਾਰਟੀਆਂ ਜਿਸ ਸੂਰਤ ਵਿੱਚ ਅਜਿਹੀਆਂ ਤੀਸਰੀਆਂ ਪਾਰਟੀਆਂ ਨੂੰ ਸਾਡੇ ਵਲੋਂ ਇਸ ਜਾਣਰਾਕੀ ਦੀ ਵਰਤੋਂ ਲੁਕਾ ਸੰਬੰਧੀ ਇਸ ਬਿਆਨ ਦੇ ਅਨੁਸਾਰ ਕਰਨ ਲਈ ਸਹਿਮਤ ਹੋਣ ਦੀ ਲੋੜ ਹੋਵੇਗੀ; ਅਤੇ (ii) ਇਸ ਸਾਇਟ ਦੇ ਕਾਰੋਬਾਰ ਨਾਲ ਸੰਬੰਧਤ ਵਿਕਰੀ, ਸੌਂਪਣੀ, ਮਿਲਾਉਣ, ਸੰਯੋਜਨ, ਜਾਂ ਦੂਸਰੀ ਟਰਾਂਸਫਰ (ਸਾਰੀਆਂ ਪ੍ਰੀ-ਸੇਲ, ਸੌਂਪਣੀ, ਮਿਲਾਉਣ, ਸੰਯੋਜਨ, ਬੰਦੋਬਸਤ ਦੀ ਯੋਜਨਾ ਜਾਂ ਟਰਾਂਸਫਰ ਸੰਬੰਧੀ ਗਤੀਵਿਧੀਆਂ ਅਤੇ ਸੌਦੇ ਸੰਬੰਧੀ ਸਾਰੀਆਂ ਗੱਲਬਾਤਾਂ ਅਤੇ ਲੁੜੀਂਦੀ ਮਿਹਨਤ (due diligence) ਸੰਬੰਧੀ ਗਤੀਵਿਧੀਆਂ ਸਮੇਤ ਪਰ ਉਨ੍ਹਾਂ ਤੱਕ ਸੀਮਿਤ ਨਹੀਂ) ਵਾਸਤੇ ਤੀਸਰੀਆਂ ਪਾਰਟੀਆਂ ਜਿੰਨਾਂ ਨਾਲ ਜਾਣਕਾਰੀ ਸੰਬੰਧਤ ਹੈ, ਜਿਸ ਸੂਰਤ ਵਿੱਚ ਸਾਡੇ ਵਲੋਂ ਲੋੜ ਹੋਵੇਗੀ ਕਿ ਕੋਈ ਵੀ ਅਜਿਹਾ ਖਰੀਦਦਾਰ, ਸੌਂਪੇ ਜਾਣ ਵਾਲਾ, ਵਾਰਿਸ ਪਾਰਟੀ, ਟਰਾਂਸਫਰ ਕੀਤੇ ਜਾਣ ਵਾਲਾ ਜਾਂ ਸੌਦੇ ਨਾਲ ਸੰਬੰਧਤ ਕੋਈ ਵੀ ਹੋਰ ਪਾਰਟੀ ਇਸ ਜਾਣਰਾਕੀ ਦੀ ਵਰਤੋਂ ਲੁਕਾ ਸੰਬੰਧੀ ਇਸ ਬਿਆਨ ਦੇ ਅਨੁਸਾਰ ਕਰਨ ਲਈ ਸਹਿਮਤ ਹੋਏ।
ਵਰਨਾ ਕੰਪਨੀ ਤੁਹਾਡੀ ਨਿਜੀ ਜਾਣਕਾਰੀ ਨੂੰ ਕੇਵਲ ਹੇਠਾਂ ਦਿੱਤੀਆਂ ਸੀਮਿਤ ਪਰਿਸਥਿਤੀਆਂ ਵਿੱਚ ਹੀ ਤੀਸਰੀਆਂ ਪਾਰਟੀਆਂ ਨੂੰ ਰਿਲੀਜ਼ ਕਰੇਗੀ: (i) ਜੇ ਕਿਸੇ ਕਾਨੂੰਨ, ਅਧਿਨਿਯਮ, ਤਲਾਸ਼ੀ ਵਾਰੰਟ, ਅਦਾਲਤ ਵਲੋਂ ਜਾਰੀ ਕੀਤੇ ਗਏ ਉਪਸਥਿਤੀ ਪੱਤਰ, ਅਦਾਲਤ ਦੇ ਹੁਕਮ ਜਾਂ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਹੁਕਮ ਜਾਂ ਕਿਸੀ ਹੋਰ ਅਜਿਹੀ ਸੰਸਥਾ,ਜਿਸ ਨੂੰ ਅਜਿਹੀ ਜਾਣਕਾਰੀ ਦੇ ਖੁਲਾਸਾ ਵਾਸਤੇ ਮਜਬੂਰ ਕਰਨ ਦਾ ਅਧਿਕਾਰ ਪ੍ਰਾਪਤ ਹੈ, ਦੇ ਹੁਕਮ ਵਲੋਂ ਕਾਨੂੰਨੀ ਤੌਰ ਤੇ ਅਜਿਹਾ ਕਰਨ ਦੀ ਲੋੜ ਹੈ ; (ii) ਜੇ ਕੰਪਨੀ, ਉਸ ਨਾਲ ਜੁੜੀਆਂ ਕੰਪਨੀਆਂ, ਉਸ ਦੀਆਂ ਅਧੀਨ ਕੰਪਨੀਆਂ, ਸੇਵਾ ਪ੍ਰਦਾਨ ਕਰਨ ਵਾਲੀਆਂ ਤੀਸਰੀਆਂ ਪਾਰਟੀਆਂ ਜਾਂ ਸਾਇਟ ਦੀ ਵਰਤੋਂ ਕਰਨ ਵਾਲਿਆਂ ਦੇ ਹੱਕ ਜਾਂ ਸੰਪਤੀ ਖਤਰੇ ਵਿੱਚ ਹਨ; ਅਤੇ (iii) ਜੇ ਸਾਇਟ ਦੀ ਵਰਤੋਂ ਕਰਨ ਵਾਲਿਆਂ ਜਾਂ ਪਬਲਿਕ ਦੇ ਦੂਸਰੇ ਮੈਂਬਰਾਂ ਦੀ ਨਿਜੀ ਸੁਰੱਖਿਆ ਖਤਰੇ ਵਿੱਚ ਹੈ। ਇਸ ਤੋਂ ਇਲਾਵਾ, ਕੰਪਨੀ ਅਜਿਹੀ ਸੰਕਲਤ ਜਾਣਕਾਰੀ ਦਾ ਖੁਲਾਸਾ ਕਰ ਸਕਦੀ ਹੈ ਜੋ ਤੀਸਰੀਆਂ ਪਾਰਟੀਆਂ ਦੁਆਰਾ ਨਿਜੀ ਤੌਰ ਤੇ ਤੁਹਾਡੀ ਪਛਾਣ ਕੀਤੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ।
ਇਹ ਸਮਝਦੇ ਹੋਏ ਕਿ ਤੁਹਾਡਾ ਲੁਕਾ ਤੁਹਾਡੇ ਲਈ ਮਹੱਤਵਪੂਰਨ ਹੈ, ਕੰਪਨੀ ਤੁਹਾਡੀ ਨਿਜੀ ਜਾਣਕਾਰੀ ਦੀ ਰੱਖਿਆ ਵਾਸਤੇ ਸੁਰੱਖਿਆ ਸੰਬੰਧੀ ਤਕਨੀਕੀ ਢੰਗ ਵਰਤੋਂ ਕਰਦੀ ਹੈ। ਪਰ,ਇੰਟਰਨੈੱਟ ਰਾਹੀਂ ਕਿਸੇ ਵੀ ਸੰਚਾਰ ਦੀ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ, ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਸੇਵਾ ਪ੍ਰਦਾਨ ਕਰਨ ਵਾਲੀਆਂ ਤੀਸਰੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਆਪੋ ਆਪਣੇ ਅਫਸਰ, ਡਾਇਰੈਕਟਰ, ਕਰਮਚਾਰੀ, ਅਤੇ ਏਜੰਟ ਇਹ ਪਰਸਤੁਤ ਨਹੀਂ ਕਰਦੇ, ਵਿਸ਼ਵਾਸ ਨਹੀਂ ਦੁਆਉਂਦੇ ਜਾਂ ਗਾਰੰਟੀ ਨਹੀਂ ਕਰਦੇ ਕਿ ਨਿਜੀ ਜਾਣਕਾਰੀ ਦੁਰਉਪਯੋਗ, ਹਾਨੀ ਜਾਂ ਤਬਦੀਲੀਆਂ ਦੇ ਵਿਰੁੱਧ ਸੁਰੱਖਿਅਤ ਰੱਖੀ ਜਾਏਗੀ ਅਤੇ ਉਨ੍ਹਾਂ ਨੂੰ ਦਿੱਤੀ ਗਈ ਜਾਣਕਾਰੀ ਲਈ ਅਤੇ ਨਾ ਹੀ ਤੁਹਾਡੀ ਜਾਂ ਤੀਸਰੀ ਪਾਰਟੀ ਦੁਆਰਾ ਨਿਜੀ ਜਾਣਕਾਰੀ ਦੀ ਵਰਤੋਂ ਜਾਂ ਦੁਰਉਪਯੋਗ ਲਈ ਕੋਈ ਜੁੰਮਾ ਸਵੀਕਾਰ ਨਹੀਂ ਕਰਦੇ । ਇਸ ਦੇ ਇਲਾਵਾ, ਜਿਥੇ ਤੁਸੀਂ ਇਸ ਸਾਇਟ ਤੇ ਪਾਸਵਰਡਾਂ, ਆਈ ਡੀ ਨੰਬਰਾਂ ਜਾਂ ਪਹੁੰਚ ਸੰਬੰਧੀ ਦੂਸਰੇ ਖਾਸ ਫੀਚਰਾਂ ਦੀ ਵਰਤੋਂ ਕਰਦੇ ਹੋ ਉਨ੍ਹਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ।
ਜੇ ਤੁਹਾਡੇ ਇਸ ਲੁਕਾ ਸੰਬੰਧੀ ਬਿਆਨ ਬਾਰੇ ਕੋਈ ਸਵਾਲ, ਟਿੱਪਣੀਆਂ ਜਾਂ ਚਿੰਤਾਵਾਂ ਹਨ ਤਾਂ ਕਿਰਪਾ ਕਰਕੇ ਕੰਪਨੀ ਨੂੰ ਇਥੇ ਸੰਪਰਕ ਕਰੋ:
c/o Chief Privacy Officerਹੋਰ ਜਾਣਕਾਰੀ ਲਈ ਕਿਰਪਾ ਕਰਕੇ 1-613-921-5565 ਤੇ ਫੋਨ ਕਰੋ।
ਪਾਲਿਸੀ ਵਿੱਚ ਪਰਿਵਰਤਨ : ਕੰਪਨੀ ਇਸ ਲੁਕਾ ਸੰਬੰਧੀ ਬਿਆਨ ਨੂੰ ਕਿਸੇ ਵੀ ਸਮੇਂ ਬਦਲਣ ਦੇ ਹੱਕ ਨੂੰ ਰਾਖਵਾਂ ਰੱਖਦੀ ਹੈ। ਜੇ ਅਸੀਂ ਇਸ ਲੁਕਾ ਸੰਬੰਧੀ ਬਿਆਨ ਨੂੰ ਬਦਲਦੇ ਹਾਂ ਤਾਂ ਅਸੀਂ ਕੋਈ ਵੀ ਪਰਿਵਰਤਨਾਂ ਨੂੰ ਸਾਡੀ ਸਾਇਟ ਦੇ ਇਸ ਸਫੇ ਤੇ ਪੋਸਟ ਕਰਾਂਗੇ। ਤੁਹਾਨੂੰ ਕੋਈ ਵੀ ਪਰਿਵਰਤਨਾਂ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਾਡੇ ਲੁਕਾ ਸੰਬੰਧੀ ਵਰਤਮਾਨ ਬਿਆਨ ਨਾਲ ਜਾਣੂ ਹੋ ਵਾਸਤੇ ਇਸ ਸਫੇ ਦੀ ਨਿਯਮਿਤ ਤੌਰ ਨਾਲ ਸਮੀਖਿਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸੰਸ਼ੋਧਿਤ: ਅਗਸਤ, 2011