ਤੁਹਾਡਾ ਅਤੇ ਤੁਹਾਡੇ ਡਾਕਟਰ ਦਾ ਉਦੇਸ਼ ਸਾਂਝਾ ਹੈ: ਤੁਹਾਡੀ ਡਿਪਰੈੱਸ਼ਨ ਤੋਂ ਠੀਕ ਹੋਣ ਵਿੱਚ ਸਹਾਇਤਾ ਕਰਨਾ।
ਇਹ ਸੰਭਵ ਨਹੀਂ ਹੈ ਜਦੋਂ ਤੱਕ ਤੁਹਾਡੇ ਸਾਰੇ ਲੱਛਣਾਂ ਦਾ ਇਲਾਜ ਪੂਰੀ ਤਰ੍ਹਾਂ ਨਹੀਂ ਹੋ ਜਾਂਦਾ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਦੁਆਰਾ ਮਹਿਸੂਸ ਹੋ ਰਹੀਆਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰੋ, ਕੇਵਲ ਆਪਣੀ ਪਹਿਲੀ ਮੁਲਾਕਾਤ ਵਿੱਚ ਹੀ ਨਹੀਂ, ਪਰ ਤੁਹਾਡੇ ਫੌਲੋ-ਅਪ ਦੇ ਦੌਰਾਨ ਵੀ।
ਕੁਝ ਲੱਛਣ ਜਾਰੀ ਰਹਿ ਸਕਦੇ ਹਨ ਹਾਂਲਾਕਿ ਤੁਸੀਂ ਸਮੁੱਚੇ ਤੌਰ ਤੇ ਬਿਹਤਰ ਮਹਿਸੂਸ ਕਰ ਰਹੇ ਹੋ। ਇੰਨਾਂ ਲਗਾਤਾਰ ਜਾਰੀ ਲੱਛਣਾਂ ਨੂੰ ਅਣਡਿੱਠਾ ਨਾ ਕਰੋ – ਇੰਨਾਂ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।
ਡਿਪਰੈੱਸ਼ਨ ਦੇ ਇਲਾਜ ਦਾ ਉਦੇਸ਼ ਤੁਹਾਡੇ ਸਾਰੇ ਲੱਛਣਾਂ ਦੀ ਰਾਹਤ ਹੈ, ਤਾਂ ਕਿ ਤੁਸੀਂ ਮੁੜ ਕੇ ਆਪਣੇ ਵਰਗੇ ਹੋ ਸਕੋ ਅਤੇ ਜੀਵਨ ਦਾ ਅਨੰਦ ਉਸ ਤਰ੍ਹਾਂ ਮਾਣ ਸਕੋ ਜਿਸ ਤਰ੍ਹਾਂ ਪਹਿਲਾਂ ਮਾਣਦੇ ਸੀ।3
ਯਾਦ ਰੱਖੋ, ਡਿਪਰੈੱਸ਼ਨ ਦਾ ਇਲਾਜ ਹੋ ਸਕਦਾ ਹੈ।1
ਹੋਰ:ਸੁਧਾਰ ਵਲ ਸਫਰ ; ਪਰਿਵਾਰ ਅਤੇ ਦੋਸਤਾਂ ਲਈ ਜਾਣਕਾਰੀ
ਡਿਪਰੈੱਸ਼ਨ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਅਤੇ ਡੁਹਾਡੀਆਂ ਲੋੜਾਂ ਲਈ ਅਨੁਕੂਲ ਬਣਾਏ ਗਏ ਹਲ ਦੀ ਪਛਾਣ ਕਰਨ ਵਿੱਚ ਸਮਾਂ ਲਗ ਸਕਦਾ ਹੈ। ਜੇ ਤੁਹਾਡੇ ਡਾਕਟਰ ਦੁਆਰਾ ਤੁਹਾਡੇ ਲਈ ਨਿਰਦਿਸ਼ਟ ਕੀਤਾ ਗਿਆ ਪਹਿਲਾ ਇਲਾਜ ਆਸ ਕੀਤੇ ਗਏ ਨਤੀਜੇ ਨਹੀਂ ਦਿੰਦਾ ਤਾਂ ਨਿਰਾਸ਼ ਨਾ ਹੋਵੋ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕਈ ਸਾਰੇ ਹੋਰ ਵਿਕਲਪ ਉਪਲਬਧ ਹਨ, ਅਤੇ ਲਗਭਗ ਸਾਰੇ ਹੀ ਮਰੀਜ਼ਾਂ ਲਈ ਇੱਕ ਪ੍ਰਭਾਵਸ਼ਾਲੀ ਇਲਾਜ ਲੱਭਿਆ ਜਾ ਸਕਦਾ ਹੈ।1
ਸ਼ੁਰੂ ਕੀਤੇ ਗਏ ਇਲਾਜ ਦੀ ਪਰਵਾਹ ਕੀਤਾ ਬਿਨਾਂ, ਯਾਦ ਰੱਖੋ ਕਿ ਤੁਸੀਂ ਆਪਣੀ ਬੀਮਾਰੀ ਦੇ ਪ੍ਰਬੰਧ ਵਿੱਚ ਇੱਕ ਕਾਰਜਸ਼ੀਲ ਭੂਮਿਕਾ ਨਿਭਾ ਸਕਦੇ ਹੋ। ਸੋ ਇਸ ਲਈ ਆਪਣੇ ਡਾਕਟਰ ਦੇ ਨਾਲ ਸੰਵਾਦ ਅਤੇ ਨਜ਼ਦੀਕੀ ਸਹਿਯੋਗ ਕਾਇਮ ਰੱਖ ਕੇ ਉਸ ਨਾਲ ਇੱਕ ਟੀਮ ਦੀ ਤਰ੍ਹਾਂ ਕੰਮ ਕਰੋ। ਅਤੇ ਕਿਸੇ ਵੀ ਸਮੇਂ ਸਵਾਲ ਪੁੱਛਣ ਜਾਂ ਆਪਣੀਆਂ ਆਸਾਂ ਅਤੇ ਚਿੰਤਾਵਾਂ ਨੂੰ ਵਿਅਕਤ ਕਰਨ ਤੋਂ ਨਾ ਝਿੱਜਕੋ।
ਹੋਰ:ਸਿਹਤਮੰਦ ਜੀਵਨ ਸ਼ੈਲੀ ਜੀਣਾ
ਡਿਪਰੈੱਸ਼ਨ ਵਾਲੇ ਲੋਕਾਂ ਵਿੱਚ ਆਤਮ-ਹੱਤਿਆ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਸ ਖਤਰੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਮਹੱਤਵਪੂਰਨ ਹੈ।4 ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਸਭ ਛੱਡ ਰਹੇ ਹੋ ਜਾਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਹੋ, ਤੁਰੰਤ ਸਹਾਇਤਾ ਪ੍ਰਾਪਤ ਕਰੋ।