ਡਿਪਰੈੱਸ਼ਨ ਵਾਲਾ ਵਿਅਕਤੀ ਗੁਨਾਹਗਾਰ ਅਤੇ ਦੋਸ਼ੀ ਮਹਿਸੂਸ ਕਰ ਸਕਦਾ ਹੈ, ਜੋ ਉਨ੍ਹਾਂ ਨੂੰ ਕੋਈ ਵੀ ਬਾਹਰਲੀ ਸਹਾਇਤਾ ਮੰਗਣ ਵਿੱਚ ਝਿਜਕਣ ਵਾਲਾ ਬਣਾ ਸਕਦਾ ਹੈ। ਇਹ ਇੱਕ ਝੂਠਾ ਖਿਆਲ ਹੈ।
ਦਰਅਸਲ, ਜੇ ਤੁਸੀਂ ਡਿਪਰੈੱਸ਼ਨ ਤੋਂ ਪੀੜਤ ਹੋ, ਤੁਹਾਡੇ ਨਜਦੀਕੀ ਵਿਅਕਤੀਆਂ ਕੋਲੋਂ ਸਹਾਇਤਾ ਖਾਸ ਕਰਕੇ ਬਹੁਮੁੱਲੀ ਹੋ ਸਕਦੀ ਹੈ। ਆਪਣੇ ਭਰੋਸੇਮੰਦ ਲੋਕਾਂ ਨੂੰ ਇਹ ਵਿਅਕਤ ਕਰਨਾ ਕਿ ਜਦੋਂ ਤੁਸੀਂ ਠੀਕ ਨਹੀਂ ਹੁੰਦੇ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਜੇ ਤੁਸੀਂ ਚਾਹੋ ਤਾਂ ਰੋਣਾ….ਇਹ ਸਾਰਾ ਕੁਝ ਉਸ ਸੁਭਾਵਿਕ ਕਿਰਿਆ ਦਾ ਹਿੱਸਾ ਹੈ ਜੋ ਤੁਹਾਨੂੰ ਬਿਹਤਰ ਮਹਿਸੂਸ ਕਰਵਾ ਸਕਦੀ ਹੈ। ਤੁਹਾਡੇ ਨਜਦੀਕੀ ਲੋਕ ਮੈਡੀਕਲ ਦੇਖਭਾਲ ਵਾਸਤੇ ਸਹਾਇਕ ਸਾਥ ਵੀ ਮੁਹੱਈਆ ਕਰ ਸਕਦੇ ਹਨ।
ਇਸ ਲਈ, ਹਾਂਲਾਕਿ ਇਹ ਮੁਸ਼ਕਲ ਹੋ ਸਕਦਾ ਹੈ,ਸਹਾਇਤਾ ਸਵੀਕਾਰ ਕਰਨਾ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਵਿਅਕਤ ਕਰਨਾ ਅਤੇ ਆਪਣੇ ਨਜਦੀਕੀ ਲੋਕਾਂ ਤੇ ਭਰੋਸਾ ਕਰਨਾ ਮਹੱਤਵਪੂਰਨ ਹੈ। “ਉਹ ਸੋਚਣਗੇ ਕਿ ਮੈਨੂੰ ਇਸ ਨਾਲ ਨਿਪਟ ਲੈਣਾ ਚਾਹੀਦਾ ਹੈ, ” ਜਾਂ “ਉਹ ਸੋਚਣਗੇ ਕਿ ਮੈਂ ਉਨ੍ਹਾਂ ਉੱਤੇ ਇੱਕ ਬੋਝ ਹਾਂ” ਵਰਗੀਆਂ ਚਿੰਤਾਵਾਂ ਨੂੰ ਛੱਡ ਦੇਣ ਦੀ ਕੋਸ਼ਿਸ਼ ਕਰੋ।