ਡਿਪਰੈੱਸ਼ਨ ਸਿਰਫ ਇੱਕ ਕਾਰਨ ਕਰਕੇ ਜਾਂ ਜੀਵਵਿਗਿਆਨ ਸੰਬੰਧੀ , ਮਨੋਵਿਗਿਆਨਕ ਅਤੇ ਵਾਤਾਵਰਨ ਸੰਬੰਧੀ (ਸਮਾਜਕ ਜਾਂ ਪਰਿਵਾਰਕ ਵਾਤਾਵਰਨ ਨਾਲ ਜੁੜੇ ਹੋਏ) ਕਾਰਨਾਂ ਸਮੇਤ ਕਈ ਕਾਰਨਾਂ ਦੇ ਮਿਸ਼ਰਨ ਕਰਕੇ ਹੋ ਸਕਦਾ ਹੈ।4,8,9
ਸਾਨੂੰ ਇਹ ਪੱਕਾ ਪਤਾ ਨਹੀਂ ਹੈ ਕਿ ਡਿਪਰੈੱਸ਼ਨ ਦਾ ਕਾਰਨ ਕੀ ਹੈ। ਮੁੱਖ ਸਿਧਾਂਤਾਂ ਵਿੱਚੋਂ ਇੱਕ ਸੁਝਾਉਂਦਾ ਹੈ ਕਿ ਡਿਪਰੈੱਸ਼ਨ ਦਿਮਾਗ ਅਤੇ ਰੀੜ ਦੀ ਹੱਡੀ ਵਿੱਚ ਕੁਦਰਤੀ ਤੌਰ ’ਤੇ ਪੈਦਾ ਹੋਣ ਵਾਲੇ ਤੱਤ ਜਿੰਨਾਂ ਨੂੰ ਨਯੂਰੋਟ੍ਰਾਂਸਮਿਟਰਜ਼ ਕਿਹਾ ਜਾਂਦਾ ਦੇ ਅਸੰਤੁਲਤ ਦੇ ਕਾਰਨ ਹੁੰਦਾ ਹੈ।10
ਸੇਰੋਟੋਨਿਨ ਅਤੇ ਨੋਰਐਪੀਨੈਫ਼ਰਿਨ ਦਿਮਾਗ ਵਿਚਲੇ ਦੋ ਨਯੂਰੋਟ੍ਰਾਂਸਮਿਟਰਜ਼ ਹਨ ਜੋ ਅਜਿਹਾ ਲਗਦਾ ਹੈ ਕਿ ਡਿਪਰੈੱਸ਼ਨ ਦੇ ਲੱਛਣਾਂ ਵਿੱਚ ਸ਼ਾਮਲ ਹਨ।10
ਵਿਅਕਤੀਆਂ ਤੇ ਬਾਹਰਲੀਆਂ ਘਟਨਾਵਾਂ ਦਾ ਅਸਰ ਵੱਖ ਵੱਖ ਢੰਗ ਨਾਲ ਹੁੰਦਾ ਹੈ। ਹਰੇਕ ਵਿਅਕਤੀ ਦੇ ਵਿਚਾਰ ਨਿਰਧਾਰਤ ਕਰਦੇ ਹਨ ਕਿ ਉਹ ਜੀਵਨ ਦਾ ਅਨੁਭਵ ਕਿਸ ਤਰ੍ਹਾਂ ਕਰੇਗਾ/ਗੀ, ਜੋ ਇਸ ਤੇ ਪ੍ਰਭਾਵ ਪਾ ਸਕਦਾ ਹੈ ਕਿ ਉਹ ਡਿਪਰੈੱਸ ਹੁੰਦੇ ਹਨ ਜਾਂ ਨਹੀਂ।11
ਅਸੀਂ ਜਿਸ ਤਰ੍ਹਾਂ ਚੀਜ਼ਾਂ ਬਾਰੇ ਸੋਚਦੇ ਹਾਂ ਅਤੇ ਦੁਨੀਆਂ ਨੂੰ ਦੇਖਦੇ ਹਾਂ ਅਕਸਰ ਬਚਪਨ ਵਿੱਚ ਉਭਰਦਾ ਹੈ। ਉਦਾਹਰਣ ਲਈ, ਇੱਕ ਕਰੜੀ ਅਤੇ ਸਖ਼ਤ ਪਰਵਰਿਸ਼ ਜਿਸ ਵਿੱਚ ਨਕਾਰਾਤਮਕ ਟਿੱਪਣੀਆਂ ਅਤੇ ਆਲੋਚਨਾ ਸਭ ਤੋਂ ਮੁੱਖ ਹੋਣ ਕਿਸੇ ਦੇ ਦੁਨੀਆਂ ਨੂੰ ਦੇਖਣ ਦੇ ਢੰਗ ਨੂੰ ਆਕਾਰ ਦੇ ਸਕਦੀ ਹੈ, ਗਾਲਬਨ ਨਕਾਰਾਤਮਕ ਤਰੀਕੇ ਨਾਲ।11
ਲਿਹਾਜ਼ਾ ,ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ, ਦੁਨੀਆਂ ਨੂੰ ਦੇਖਣ ਦੇ ਇਹ ਢੰਗ ਜੀਵਨ ਵਿਚਲੀਆਂ ਮੁਸ਼ਕਲ ਸਥਿਤੀਆਂ ਦੇ ਨਕਾਰਾਤਮਕ ਪ੍ਰਭਾਵ ਨੂੰ ਮਜ਼ਬੂਤ ਬਣਾਉਂਦੀਆਂ ਹਨ, ਭਾਵਾਤਮਕ ਦੁੱਖਾਂ ਵਲ ਲੋਕਾਂ ਦਾ ਪੂਰਵ ਝੁਕਾ ਬਣਾਉਂਦੇ ਹੋਏ।11
ਡਿਪਰੈੱਸ਼ਨ ਅਕਸਰ ਬਹੁਤ ਤਣਾਅ ਵਾਲੀਆਂ ਜੀਵਨ ਸਥਿਤੀਆਂ ਜਾਂ ਦੂਸਰੇ ਕਾਰਨਾਂ ਕਰਕੇ ਸ਼ੁਰੂ ਹੋ ਸਕਦਾ ਹੈ, ਜਿਵੇਂ ਕਿ:11
ਕਈ ਵਾਰੀ ਠੀਕ ਹੋਣ ਵਿੱਚ ਅਤੇ ਅਗੇ ਵੱਧਣ ਵਿੱਚ ਸਭ ਤੋਂ ਵੱਡੀ ਰੁਕਾਵਟ ਡਿਪਰੈੱਸ਼ਨ ਆਪ ਹੀ ਹੁੰਦਾ ਹੈ। ਉਦਾਹਰਣ ਲਈ, ਡਿਪਰੈੱਸ਼ਨ ਦਾ ਸ਼ਿਕਾਰ ਵਿਅਕਤੀ ਅਕਸਰ ਆਪਣੇ ਆਪ ਨੂੰ ਸੁਖਦਾਈ ਅਤੇ ਉਤਸ਼ਾਹਤ ਕਰਨ ਵਾਲੇ ਅਜ਼ੀਜ਼ਾਂ ਦੀ ਉਪਸਥਿਤੀ ਤੋਂ ਹਟਾ ਲੈਂਦੇ ਹਨ ਜਾਂ ਡਿਪਰੈੱਸ਼ਨ ਦਾ ਸ਼ਿਕਾਰ ਹੋਣ ਦੇ ਨਤੀਜੇ ਵਜੋਂ ਨਿਜੀ ਦਿਲਚਸਪੀ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਛੱਡ ਦਿੰਦੇ ਹਨ, ਜੋ ਉਨ੍ਹਾਂ ਦੀ ਅਵਸਥਾ ਵਿੱਚ ਹੋਰ ਯੋਗਦਾਨ ਪਾ ਸਕਦਾ ਹੈ।11