ਜੇ ਤੁਸੀਂ ਮੰਨਦੇ ਹੋ ਕਿ ਤੁਸੀਂ ਡਿਪਰੈੱਸ਼ਨ ਦੇ ਕੁਝ ਲੱਛਣਾਂ ਦੀ ਅਨੁਭੂਤੀ ਕਰ ਰਹੇ ਹੋ, ਜਾਂ ਤੁਹਾਡਾ ਵਰਤਮਾਨ ਇਲਾਜ ਤੁਹਾਡੇ ਲੱਛਣਾਂ ਨੂੰ ਸੰਭਾਲ ਨਹੀਂ ਰਿਹਾ ਹੈ,ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਅਪੌਇੰਟਮੈਂਟ ਤਹਿ ਕਰਨ ਵੇਲੇ ਆਪਣੇ ਡਾਕਟਰ ਨੂੰ ਸੂਚਿਤ ਕਰੋ ਕਿ ਤੁਹਾਨੂੰ ਆਪਣੇ ਲੱਛਣਾਂ ਬਾਰੇ ਚਰਚਾ ਕਰਨ ਲਈ ਵਾਧੂ ਸਮੇਂ ਦੀ ਲੋੜ ਹੋ ਸਕਦੀ ਹੈ।
ਆਪਣੀ ਮੁਲਾਕਾਤ ਦਾ ਸਭ ਤੋਂ ਵੱਧ ਫਾਇਦਾ ਚੁਕੱਣ ਦਾ ਇੱਕ ਤਰੀਕਾ ਹੈ ਪਹਿਲਾਂ ਤੋਂ ਹੀ ਸਵਾਲਾਂ ਦੀ ਸੂਚੀ ਬਣਾਉਣਾ ਅਤੇ ਫਿਰ ਜਿਵੇਂ ਜਿਵੇਂ ਤੁਸੀਂ ਅਤੇ ਤੁਹਾਡਾ ਡਾਕਟਰ ਗੱਲ ਕਰਦੇ ਹੋ ਉਨ੍ਹਾਂ ਤੇ ਨਿਸ਼ਾਨ ਲਗਾਉਂਦੇ ਜਾਣਾ।
ਤੁਹਾਨੂੰ ਸ਼ੁਰੂ ਕਰਵਾਉਣ ਲਈ ਇਹ ਕੁਝ ਸੈਂਪਲ ਸਵਾਲ ਹਨ। ਤੁਸੀਂ ਇੰਨਾਂ ਨੂੰ ਇਥੇ ਪ੍ਰਿੰਟ ਵੀ ਕਰ ਸਕਦੇ ਹੋ।
ਆਪਣੇ ਡਾਕਟਰ ਦੇ ਨਾਲ ਇਲਾਜ ਬਾਰੇ ਉਸਦੀ ਸਮੁੱਚੀ ਸੋਚ ਬਾਰੇ ਚਰਚਾ ਕਰਨਾ ਵੀ ਇੱਕ ਚੰਗਾ ਵਿਚਾਰ ਹੈ। ਇਸ ਬਾਰੇ ਸਹਿਮਤ ਹੋਵੋ ਕਿ ਉਹ ਤੁਹਾਡੀ ਤਰੱਕੀ ਦੀ ਨਿਗਰਾਨੀ ਕਿਵੇਂ ਕਰੇਗਾ/ਗੀ। ਪਤਾ ਕਰੋ ਕਿ ਆਮ੍ਹੋ ਸਾਮ੍ਹਣੇ ਫੌਲੋਅਪ ਕਰਨਾ ਸਭ ਤੋਂ ਚੰਗਾ ਹੈ ਜਾਂ ਫੋਨ ਰਾਹੀਂ ਅਤੇ ਤੁਹਾਨੂੰ ਅਜਿਹਾ ਕਿੰਨੀ ਵਾਰੀ ਕਰਨਾ ਚਾਹੀਦਾ ਹੈ।
ਆਪਣੇ ਸਾਰੇ ਲੱਛਣਾਂ ਦੀ ਸੂਚੀ ਬਣਾਓ। ਇੰਨਾਂ ਲੱਛਣਾਂ ਦੇ ਸ਼ੁਰੂਆਤ ਲਈ ਅੰਦਾਜ਼ਨ ਤਰੀਕਾਂ ਲਿੱਖੋ। ਕੋਈ ਵੀ ਨਮੂਨੇ (ਪੈਟਰਨ) ਜਾਂ ਸ਼ੁਰੂ ਕਰਨ ਵਾਲੀਆਂ ਚੀਜ਼ਾਂ (ਟ੍ਰਿਗਰ) ਜੋ ਤੁਸੀਂ ਦੇਖੇ ਹਨ ਨੋਟ ਕਰੋ।
ਤੁਹਾਡੇ ਦੁਆਰਾ ਲਈਆਂ ਜਾ ਰਹੀਆਂ ਕੋਈ ਵੀ ਦਵਾਈਆਂ ਦੀ ਸੂਚੀ। ਨਿਰਦਿਸ਼ਟ ਦਵਾਈਆਂ, ਓਵਰ ਦ ਕਾਉਂਟਰ ਦਵਾਈਆਂ, ਜੜੀਆਂ ਬੂਟੀਆਂ ਨਾਲ ਬਣੀਆਂ ਦਵਾਈਆਂ ਅਤੇ ਪੋਸ਼ਣ ਸੰਬੰਧੀ ਪੂਰਕ ਸ਼ਾਮਲ ਕਰੋ।
ਉਨ੍ਹਾਂ ਮੈਡੀਕਲ ਅਵਸਥਾਵਾਂ ਦੀ ਸੂਚੀ ਜੋ ਤੁਹਾਨੂੰ ਹਨ। ਕੋਈ ਵੀ ਚਿਰਕਾਲੀ ਅਵਸਥਾਵਾਂ ਨੋਟ ਕਰੋ (ਉਦਹਾਰਣ ਲਈ ਡਾਈਬੀਟੀਜ਼, ਬਲੱਡ ਪ੍ਰੈਸ਼ਰ ਜਾਂ ਹਾਲ ਹੀ ਵਿੱਚ ਪਛਾਣੀ ਗਈ ਕੋਈ ਬੀਮਾਰੀ)।
ਤੁਹਾਡੇ ਦੁਆਰਾ ਅਨੁਭਵ ਕੀਤੇ ਗਏ ਕੋਈ ਜੀਵਨ ਸੰਬੰਧੀ ਮਹੱਤਵਪੂਰਨ ਪਰਿਵਰਤਨ। ਸਕਾਰਾਤਮਕ ਘਟਨਾਵਾਂ ਨੂੰ ਵੀ ਭੁੱਲੋ ਨਾ (ਉਦਹਾਰਣ ਲਈ ਸ਼ਾਦੀ ਹੋਣਾ ਜਾਂ ਤਰੱਕੀ ਪ੍ਰਾਪਤ ਕਰਨਾ)।
ਤੁਹਾਡਾ ਪਰਿਵਾਰਕ ਮੈਡੀਕਲ ਇਤਿਹਾਸ। ਡਿਪਰੈੱਸ਼ਨ ਜਾਂ ਕਿਸੇ ਹੋਰ ਮਾਨਸਕ ਬੀਮਾਰੀ ਦੇ ਸ਼ਿਕਾਰ ਕੋਈ ਵੀ ਰਿਸ਼ਤੇਦਾਰਾਂ ਬਾਰੇ ਨੋਟ ਕਰਨ ਦੇ ਨਾਲ ਨਾਲ ਆਤਮ-ਹੱਤਿਆ, ਨਸ਼ਈਪੁਣੇ, ਪਦਾਰਥਾਂ ਦੇ ਦੁਰਉਪਯੋਗ ਜਾਂ ਅਸਥਿਰ ਵਿਵਹਾਰ ਸੰਬੰਧੀ ਕੋਈ ਪਰਿਵਾਰਕ ਇਤਿਹਾਸ ਵੀ ਨੋਟ ਕਰੋ।
ਤੁਹਾਡੇ ਵਲੋਂ ਅਤੀਤ ਵਿੱਚ ਅਜ਼ਮਾਏ ਗਏ ਇਲਾਜਾਂ ਦੀ ਸੂਚੀ, ਜੇ ਹੈ ਤਾਂ। ਵਿਕਲਪਿਕ ਥੈਰੇਪੀਆਂ, ਜਿਵੇਂ ਕਿ ਐਕਿਯੂਪੰਕਚਰ (acupuncture) ਜਾਂ ਮਨਨ ਕਰਨਾ (meditation) ਸ਼ਾਮਲ ਕਰੋ।
ਤੁਹਾਡੇ ਦੁਆਰਾ ਉੱਤੇ ਦਿੱਤੀ ਗਈ ਜਾਣਕਾਰੀ ਤੋਂ ਇਲਾਵਾ, ਲੱਛਣਾਂ ਦੀ ਇਸ ਜਾਂਚਸੂਚੀ (ਚੈੱਕਲਿਸਟ) ਨੂੰ ਪੂਰਾ ਕਰੋ ਅਤੇ ਪ੍ਰਿੰਟ ਕਰੋ ਅਤੇ ਹਰ ਵਾਰੀ ਡਾਕਟਕ ਕੋਲ ਜਾਣ ਵੇਲੇ ਆਪਣੇ ਨਾਲ ਲੈਕੇ ਜਾਓ। ਅਜਿਹਾ ਕਰਨਾ ਉਸਨੂੰ ਸੁਧਾਰ ਵਲ ਤੁਹਾਡੇ ਸਫਰ ਦੀ ਤਰੱਕੀ ਨੂੰ ਟਰੈਕ ਕਰਨ ਦੇਵੇਗਾ।