ਸਹਾਇਤਾ ਕਿਵੇਂ ਕਰੋ

ਡਿਪਰੈੱਸ਼ਨ ਨੂੰ ਪਛਾਣਨਾ

ਡਿਪਰੈੱਸ਼ਨ ਵਾਲੇ ਕਿਸੇ ਵਿਅਕਤੀ ਦੀ ਮਦਦ ਕਰਨ ਵਾਸਤੇ, ਤੁਹਾਡੇ ਲਈ ਉਸ ਨੂੰ ਪਛਾਣਨ ਦੇ ਕਾਬਲ ਹੋਣਾ ਚਾਹੀਦਾ ਹੈ। ਇਸ ਬੀਮਾਰੀ ਵਿੱਚ ਲੱਛਣਾਂ ਦੀ ਵਿਆਪਕ ਰੇਂਜ ਸ਼ਾਮਲ ਹੋ ਸਕਦੀ ਹੈ।1,2,4

ਹੋਰ ਜਾਣਨ ਲਈ:
ਡਿਪਰੈੱਸ਼ਨ ਕੀ ਹੈ?

ਡਿਪਰੈੱਸ਼ਨ ਬਾਰੇ ਗੱਲ ਕਰਨਾ

ਕਿਸੇ ਦੋਸਤ ਜਾਂ ਪਰਿਵਾਰ ਦੇ ਸਦੱਸ ਦੇ ਨਾਲ ਡਿਪਰੈੱਸ਼ਨ ਬਾਰੇ ਗੱਲ ਕਰਨਾ ਸ਼ੁਰੂ ਵਿੱਚ ਮੁਸ਼ਕਲ ਹੋ ਸਕਦਾ ਹੈ; ਇਹ ਭਾਵਨਾ ਸੁਭਾਵਿਕ ਹੈ। ਇਸ ਬਾਰੇ ਗੱਲ ਕਰਨ ਵਾਸਤੇ ਸਹੀ ਸਮਾਂ ਅਤੇ ਜਗ੍ਹਾ ਲੱਭ ਕੇ ਸ਼ੁਰੂਆਤ ਕਰੋ। ਕੰਮ ਨਾਲ ਸੰਬੰਧਤ ਸਾਰੇ ਤਣਾਅ ਤੋਂ ਦੂਰ ਇੱਕ ਸ਼ਾਂਤ ਵਾਤਾਵਰਨ ਜਿਵੇਂ ਕਿ ਇੱਕ ਪਾਰਕ, ਗੱਲਬਾਤ ਨੂੰ ਇੱਕ ਚੰਗੀ ਸ਼ੁਰੂਆਤ ਦੇਣ ਵਿੱਚ ਸਹਾਇਕ ਹੋ ਸਕਦਾ ਹੈ।

ਆਪਣਾ ਸਹਾਰਾ ਪੇਸ਼ ਕਰਨਾ

ਹਾਲਾਂਕਿ ਤੁਸੀਂ ਇੱਕ ਸਿਹਤ ਸੰਭਾਲ ਪੇਸ਼ੇਵਰ ਦੁਆਰਾ ਸਿਫਾਰਸ਼ ਕੀਤੇ ਗਏ ਇਲਾਜ ਦੀ ਜਗ੍ਹਾ ਨਹੀਂ ਲੈ ਸਕਦੇ, ਤੁਸੀਂ ਵਿਹਾਰਿਕ ਅਤੇ ਭਾਵਾਤਮਕ ਦੋਵੇਂ ਸਹਾਰੇ ਪੇਸ਼ ਕਰਕੇ ਕਿਸੇ ਦੇ ਜੀਵਨ ਤੇ ਸਕਾਰਾਤਮਕ ਅਸਰ ਪਾ ਸਕਦੇ ਹੋ।

  • ਸਹਾਰਾ ਦੇਣ ਵਿੱਚ ਸ਼ਾਮਲ ਹੋ ਸਕਦੇ ਹਨ ਵਿਅਕਤੀ ਦੇ ਨਾਲ ਡਾਕਟਰੀ ਅਪੌਇਂਟਮੈਂਟ ਲਈ ਜਾਣਾ, ਬੱਚਿਆਂ ਨੂੰ ਸਕੂਲ ਜਾਂ ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਤੋਂ ਲੈਣ ਵਰਗੀਆਂ ਸੇਵਾਵਾਂ ਮੁਹੱਈਆ ਕਰਨਾ ਜਾਂ ਹਫਤੇ ਵਿੱਚ ਕੁਝ ਵਾਰੀ ਉਸ ਵਿਅਕਤੀ ਦੇ ਨਾਲ ਖਾਣਾ ਬਣਾਉਣ ਵਾਸਤੇ ਸਮਾਂ ਕੱਢਣਾ।
  • ਭਾਵਾਤਮਕ ਸਹਾਰੇ ਵਿੱਚ ਸ਼ਾਮਲ ਹੋ ਸਕਦੇ ਹਨ ਹਰ ਸ਼ਾਮ ਨੂੰ ਇਹ ਪਤਾ ਕਰਨ ਵਾਸਤੇ ਫੋਨ ਕਰਨਾ ਕਿ ਵਿਅਕਤੀ ਕਿਵੇਂ ਮਹਿਸੂਸ ਕਰ ਰਿਹਾ ਹੈ, ਵਿਅਕਤੀ ਦੇ ਨਾਲ ਗੱਲ ਕਰਨ ਅਤੇ ਉਸ ਨੂੰ ਇਲਾਜ ਜਾਰੀ ਰੱਖਣ ਵਾਸਤੇ ਉਤਸ਼ਾਹਤ ਕਰਨ ਲਈ ਹਫਤਾਵਾਰ ਕਾਫੀ ਪੀਣ ਲਈ ਮਿਲਣਾ। ਤੁਹਾਡਾ ਭਾਵਾਤਮਕ ਸਹਾਰਾ ਵਿਅਕਤੀ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ।

ਸਮਰਥਕ ਸਿਸਟਮ ਤਿਆਰ ਕਰਨਾ

ਇੱਕ ਵਿਅਕਤੀ ਦੇ ਸਮਰਥਕ ਸਿਸਟਮ ਦੇ ਸਦੱਸ ਵਜੋਂ, ਤੁਹਾਡੀ ਭੂਮਿਕਾ ਆਪਣੇ ਦੋਸਤ ਜਾਂ ਅਜ਼ੀਜ਼ ਨੂੰ ਸਿਹਤ ਸੰਭਾਲ ਪੇਸ਼ੇਵਰ ਕੋਲੋਂ ਮਦਦ ਮੰਗਣ ਲਈ ਉਤਸ਼ਾਹਤ ਕਰਨਾ ਹੈ। ਜ਼ੋਰ ਦਿਓ ਕਿ ਡਾਕਟਰ ਦੇ ਨਾਲ ਗੱਲ ਕਰਨਾ ਮਹੱਤਵਪੂਰਨ ਹੈ ਕਿਉਂਕਿ ਕੇਵਲ ਇੱਕ ਸਿਹਤ ਸੰਭਾਲ ਪੇਸ਼ੇਵਰ ਹੀ ਡਿਪਰੈੱਸ਼ਨ ਦੀ ਪਛਾਣ ਕਰ ਸਕਦਾ ਹੈ।

ਹੋਰ ਜਾਣਨਾ

ਸਮਰਥਕ ਸਿਸਟਮ ਦੇ ਸਦੱਸ ਵਜੋਂ ਤੁਹਾਡੀ ਭੂਮਿਕਾ ਆਵੱਸ਼ਕ ਹੈ। ਇਲਾਜ ਸੰਬੰਧੀ ਵਰਤਮਾਨ ਮੁੱਦਿਆਂ ਅਤੇ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਦੇ ਨਾਲ ਡਿਪਰੈੱਸ਼ਨ ਬਾਰੇ ਕਿਸ ਤਰ੍ਹਾਂ ਗੱਲ ਕਰਨੀ ਹੈ ਬਾਰੇ ਜਾਣੋ।

ਆਤਮਘਾਤੀ ਵਿਚਾਰਾਂ ਨੂੰ ਗੰਭੀਰਤਾ ਨਾਲ ਲੈਣਾ

ਡਿਪਰੈੱਸ਼ਨ ਵਾਲੇ ਲੋਕਾਂ ਵਿੱਚ ਆਤਮ-ਹੱਤਿਆ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਸ ਖਤਰੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਮਹੱਤਵਪੂਰਨ ਹੈ।4 ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਸਭ ਛੱਡ ਰਹੇ ਹੋ ਜਾਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਹੋ, ਤੁਰੰਤ ਸਹਾਇਤਾ ਪ੍ਰਾਪਤ ਕਰੋ।

  • ਆਪਣੇ ਡਾਕਟਰ ਨੂੰ ਫੋਨ ਕਰੋ
  • ਐਮਰਜੈਂਸੀ ਰੂਮ ਵਿੱਚ ਜਾਓ
  • 911 ਤੇ ਫੋਨ ਕਰੋ