ਹਾਲਾਂਕਿ ਇਹ ਸ਼ੁਰੂ ਕਰਨਾ ਮੁਸ਼ਕਲ ਹੋ ਸਕਦਾ ਹੈ, ਸਰੀਰਕ ਤੌਰ ਨਾਲ ਜਿਆਦਾ ਕਾਰਜਸ਼ੀਲ ਬਣਨਾ ਤੁਹਾਨੂੰ ਡਿਪਰੈੱਸ਼ਨ ਦੇ ਨਾਲ ਨਜਿੱਠਣ ਵਿੱਚ ਸਹਾਇਤਾ ਕਰ ਸਕਦਾ ਹੈ। ਨਿਯਮਿਤ ਸਰੀਰਕ ਗਤੀਵਿਧੀ ਸੁਧਰੀ ਹੋਈ ਮਾਨਸਕ ਅਤੇ ਸਰੀਰਕ ਭਲਾਈ ਦੇ ਨਾਲ ਸੰਬੰਧਤ ਹੈ। ਹਾਲੀਆ ਖੋਜ ਦੱਸਦੀ ਹੈ ਕਿ ਸਰੀਰਕ ਰੂਪ ਨਾਲ ਸਿਹਤਮੰਦ ਲੋਕਾਂ ਨੂੰ ਡਿਪਰੈੱਸ਼ਨ ਹੋਣ ਦਾ ਘੱਟ ਖਤਰਾ ਹੰਦਾ ਹੈ, ਅਤੇ ਇਹ ਕਿ ਨਿਯਮਿਤ ਕਸਰਤ ਬਹੁਤ ਸਾਰੇ ਲੋਕਾਂ ਲਈ ਡਿਪਰੈੱਸ਼ਨ ਦੇ ਲੱਛਣਾਂ ਨੂੰ ਕਾਫੀ ਜਿਆਦਾ ਘਟਾ ਸਕਦੀ ਹੈ।
ਕਸਰਤ ਮਨੋਦਸ਼ਾ ਤੇ ਚਾਰ ਤਰੀਕਿਆਂ ਦੇ ਨਾਲ ਅਸਰ ਪਾਉਂਦੀ ਹੈ:11
- ਇਹ ਕੁਝ ਲੋਕਾਂ ਵਿੱਚ ਕਸਰਤ ਕਰਨ ਤੋਂ ਬਾਅਦ ਮਨੋਦਸ਼ਾ ਵਿੱਚ ਫੌਰੀ ਉਚਾਈ ਉਤਪੰਨ ਕਰ ਸਕਦੀ ਹੈ (ਸੰਭਵ ਹੈ ਕਿ ਡਿਪਰੈੱਸ਼ਨ ਦੌਰਾਨ ਇਹ ਅਸਰ ਨਾ ਹੋਏ)
- ਨਿਯਮਿਤ ਕਸਰਤ ਦੇ ਕੁਝ ਹਫਤਿਆਂ ਤੋਂ ਬਾਅਦ (ਹਫਤੇ ਵਿੱਚ ਤਿੰਨ ਤੋਂ ਚਾਰ ਵਾਰੀ, ਇੱਕ ਸਮੇਂ ਤੇ ਘੱਟੋ ਘੱਟ 20 ਮਿੰਟ ਲਈ), ਮਨੋਦਸ਼ਾ ਵਿੱਚ ਆਮ ਸੁਧਾਰ ਹੋਣ ਦੀ ਸ਼ੁਰੂਆਤ ਹੋਣ ਲਗਦੀ ਹੈ
- ਸਰੀਰਕ ਸਿਹਤ ਵਿੱਚ ਸੁਧਾਰ ਸੁਧਰੀ ਹੋਈ ਸ਼ਕਤੀ ਦੇ ਨਾਲ ਸੰਬੰਧਤ ਹਨ, ਜੋ ਤੁਹਾਨੂੰ ਹੋਰ ਜਿਆਦਾ ਕਰਨ ਦੇ ਕਾਬਲ ਬਣਾ ਸਕਦੀ ਹੈ
- ਜਦੋਂ ਤੁਸੀਂ ਤਣਾਓ ਮਹਿਸੂਸ ਕਰ ਰਹੇ ਹੋਵੋ ਤਾਂ ਕਸਰਤ ਤਣਾਅ ਨੂੰ “ਘਟਾਉਣ ” ਦਾ ਚੰਗਾ ਢੰਗ ਹੋ ਸਕਦਾ ਹੈ