ਸੁਧਾਰ ਵਲ ਸਫਰ

ਜੇ ਤੁਸੀਂ ਸੰਜੋਗ ਨਾਲ ਆਪਣੇ ਵਿੱਚ ਡਿਪਰੈੱਸ਼ਨ ਦੇ ਲੱਛਣਾਂ ਨੂੰ ਪਛਾਣ ਲੈਂਦੇ ਹੋ, ਤਾਂ ਚਿੰਤਾ ਨੂੰ ਹਾਵੀ ਨਾ ਹੋਣ ਦੇਣਾ। ਦਰਅਸਲ, ਲੱਛਣਾਂ ਨੂੰ ਪਛਾਣਨਾ ਮੁੜ ਕੇ ਆਪਣੇ ਆਪ ਵਰਗਾ ਮਹਿਸੂਸ ਕਰਨ ਵਲ ਸਫਰ ਲਈ ਇੱਕ ਜ਼ਰੂਰੀ ਕਦਮ ਹੈ।

ਇਹ ਵੈੱਬਸਾਇਟ ਤੁਹਾਨੂੰ ਮੁੜ ਕੇ ਉਸ ਵਿਅਕਤੀ, ਜੋ ਤੁਸੀਂ ਕਦੇ ਸੀ, ਅਤੇ ਜੀਵਨ ਦੀ ਗੁੱਣਵਤਾ ਜਿਸਦਾ ਤੁਸੀਂ ਕਦੇ ਅਨੰਦ ਮਾਣਦੇ ਸੀ ਦੇ ਨਾਲ ਜੋੜਨ ਵਾਸਤੇ ਮੌਜੂਦ ਹੈ। ਹੇਠਾਂ ਦਿੱਤੇ ਕਦਮ ਖਾਸ ਕਰਕੇ ਮਹੱਤਵਪੂਰਨ ਹਨ:

  • ਡਿਪਰੈੱਸ਼ਨ ਬਾਰੇ ਹੋਰ ਜਾਣੋ
    ਆਪਣੇ ਡਾਕਟਰ ਦੇ ਨਾਲ ਗੱਲ ਕਰਨ ਦੇ ਨਾਲ ਨਾਲ, ਡਿਪਰੈੱਸ਼ਨ ਕੀ ਹੈ? ਦੇਖ ਕੇ ਡਿਪਰੈੱਸ਼ਨ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਤ ਕਰ ਸਕਦਾ ਹੈ ਬਾਰੇ ਜਾਣੋ।
  • ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰੋ
    ਤੁਹਾਨੂੰ ਡਿਪਰੈੱਸ਼ਨ ਦਾ ਸਾਮ੍ਹਣਾ ਇਕੱਲੇ ਕਰਨ ਦੀ ਲੋੜ ਨਹੀਂ ਹੈ। ਤੁਹਾਡੇ ਅਜ਼ੀਜ਼ ਆਰਾਮ ਅਤੇ ਭਾਵਾਤਮਕ ਸਹਾਰੇ ਦਾ ਜਰੀਆ ਹੋ ਸਕਦੇ ਹਨ ਅਤੇ ਹੋ ਸਕਦਾ ਹੈ ਤੁਹਾਨੂੰ ਡਾਕਟਰ ਜਾਂ ਥੈਰੇਪਿਸਟ ਲੱਭਣ ਵਿੱਚ ਸਹਾਇਤਾ ਕਰ ਸਕਣ। ਬਹੁਤ ਸਾਰੇ ਲੋਕਾਂ ਨੂੰ ਦੋਸਤਾਂ ਅਤੇ ਪਰਿਵਾਰ ਦੇ ਨਾਲ ਡਿਪਰੈੱਸ਼ਨ ਬਾਰੇ ਗੱਲ ਕਰਨ ਵਿੱਚ ਅਕਸਰ ਰਾਹਤ ਮਿਲਦੀ ਹੈ।
  • ਡਾਕਟਰ ਦੇ ਨਾਲ ਅਪੌਇਮਟਮੈਂਟ ਬਣਾਓ
    ਤੁਹਾਡੇ ਦੁਆਰਾ ਅਨੁਭਵ ਕੀਤੇ ਜਾ ਰਹੇ ਕੋਈ ਵੀ ਸੰਭਵ ਲੱਛਣਾਂ ਬਾਰੇ ਚਰਚਾ ਕਰਨ ਵਾਸਤੇ ਆਪਣੇ ਡਾਕਟਰ ਜਾਂ ਕਿਸੇ ਹੋਰ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ। ਜੇ ਤੁਹਾਨੂੰ ਡਿਪਰੈੱਸ਼ਨ ਹੈ ਤਾਂ ਉਹ ਤੁਹਾਡੇ ਨਾਲ ਅਜਿਹੇ ਅਮਲ ਦੀ ਯੋਜਨਾ ਬਣਾਉਣ ਲਈ ਕੰਮ ਕਰਨਗੇ ਜਿਸ ਬਾਰੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਤੁਹਾਡਾ ਡਾਕਟਰ ਇਹ ਸੁਝਾਅ ਵੀ ਦੇ ਸਕਦਾ ਹੈ ਕਿ ਤੁਸੀਂ ਇੱਕ ਮਾਹਰ (ਸਪੈਸ਼ਲਿਸਟ), ਜਿਵੇਂ ਕਿ ਮਾਨਸਕ ਰੋਗਾਂ ਦੇ ਮਾਹਰ ਡਾਕਟਰ (ਸਾਈਕਿਐਟਰਿਸਟ) ਜਾਂ ਥੈਰੇਪਿਸਟ ਨੂੰ ਮਿਲੋ। ਆਪਣੇ ਡਾਕਟਰ ਨਾਲ ਗੱਲ ਕਰਨਾ ਦੇਖ ਕੇ ਹੋਰ ਜਾਣੋ।

ਤੁਹਾਡੇ ਵਾਸਤੇ ਆਪਣੇ ਮੁਲਾਕਾਤ ਲਈ ਤਿਆਰੀ ਕਰਨਾ ਵੀ ਚੰਗਾ ਵਿਚਾਰ ਹੈ। ਆਪਣੇ ਲੱਛਣਾਂ ਅਤੇ ਮੈਡੀਕਲ ਇਤਿਹਾਸ ਬਾਰੇ ਕੁਝ ਨੋਟਸ ਦੇ ਨਾਲ ਤੁਹਾਡੇ ਦੁਆਰਾ ਪੁੱਛੇ ਜਾਣ ਦੀ ਸੰਭਾਵਨਾ ਵਾਲੇ ਸਵਾਲਾਂ ਦੀ ਸੂਚੀ ਬਣਾਉਣ ਵਾਸਤੇ ਇਥੇ ਕਲਿਕ ਕਰੋ ।