ਡਿਪਰੈੱਸ਼ਨ ਕੀ ਹੈ?

ਡਿਪਰੈੱਸ਼ਨ ਸਿਰਫ ਮਨੋਦਸ਼ਾ ਵਿੱਚ ਅਸਥਾਈ ਪਰਿਵਰਤਨ ਜਾਂ ਕਮਜ਼ੋਰੀ ਦਾ ਚਿੰਨ੍ਹ ਨਹੀਂ ਹੈ। ਇਹ ਬਹੁਤ ਸਾਰੇ ਭਾਵਾਤਮਕ, ਸਰੀਰਕ, ਵਿਹਾਰਕ ਅਤੇ ਬੋਧਿਕ ਲੱਛਣਾਂ ਵਾਲੀ ਵਾਸਤਵਿਕ ਮੈਡੀਕਲ ਅਵਸਥਾ ਹੈ।1,2

ਬਹੁਤ ਸਾਰੇ ਲੋਕ ਮਦਦ ਮੰਗਣ ਤੋਂ ਸ਼ਰਮਿੰਦਾ ਹਨ ਜਾਂ ਡਰਦੇ ਹਨ। ਦੂਸਰੇ ਆਪਣੇ ਲੱਛਣਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਨਤੀਜੇ ਵਜੋਂ ਇੰਨਾਂ ਨੂੰ ਚੁੱਪਚਾਪ ਭੁਗਤਦੇ ਹਨ। ਕੁਝ ਗਲਤਫ਼ਹਿਮੀਆਂ ਤੋਂ ਉਲਟ ਡਿਪਰੈੱਸ਼ਨ ਨਾ ਤਾਂ ਅਟੱਲ ਹੈ ਅਤੇ ਨਾ ਹੀ ਆਚਰਣ ਦਾ ਨੁਕਸ।1 ਡਿਪਰੈੱਸ਼ਨ ਵਾਲੇ ਲੋਕਾਂ ਨੂੰ ਬੀਮਾਰੀ ਕਰਕੇ ਹੋਣ ਵਾਲੀ ਗੁਨਾਹ ਦੀ ਭਾਵਨਾ ਦੇ ਨਤੀਜੇ ਵਜੋਂ ਅਕਸਰ ਅਜਿਹੇ ਵਿਚਾਰ ਆਉਂਦੇ ਹਨ।1 ਡਿਪਰੈੱਸ਼ਨ ਸਿਹਤ ਸੰਬੰਧੀ ਇੱਕ ਵਾਸਤਵਿਕ ਸਮੱਸਿਆ ਹੈ ਜਿਸ ਲਈ ਮਦਦ ਉਪਲਬਧ ਹੈ।1 ਪਰ ਤੁਹਾਨੂੰ ਇਸ ਬਾਰੇ ਜਾਣੂ ਹੋਣਾ ਅਤੇ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਦਦ ਕਿਵੇਂ ਮੰਗਣੀ ਹੈ।

ਡਿਪਰੈੱਸ਼ਨ ਕਿਸ ਨੂੰ ਦੁੱਖ ਪਹੁੰਚਾਉਂਦਾ ਹੈ?

10 ਕਨੇਡੀਅਨਜ਼ ਵਿੱਚੋਂ ਲਗਭਗ 1 ਨੂੰ ਆਪਣੇ ਜੀਵਨ ਕਾਲ ਦੌਰਾਨ ਗੰਭੀਰ ਡਿਪਰੈੱਸ਼ਨ ਰੋਗ ਦੀ ਇੱਕ ਘਟਨਾ (ਉਹ ਤਸ਼ਖ਼ੀਸ ਜੋ ਡਿਪਰੈੱਸ਼ਨ ਨਾਲ ਪੀੜਤ ਲੋਕਾਂ ਨੂੰ ਦਿੱਤੀ ਜਾਂਦੀ ਹੈ) ਦਾ ਅਨੁਭਵ ਹੋਵੇਗਾ ।3

ਦਰਅਸਲ ਡਿਪਰੈੱਸ਼ਨ, ਇੱਕ ਵਿਆਪਕ ਮੈਡੀਕਲ ਅਵਸਥਾ ਹੈ:8,19

  • ਡਿਪਰੈੱਸ਼ਨ ਦੁਨੀਆਂ ਭਰ ਵਿੱਚ ਅਪੰਗਤਾ ਦੇ ਮੁੱਖ ਕਾਰਨਾਂ ਵਿੱਚ ਹੈ 19
  • ਔਰਤਾਂ ਨੂੰ ਡਿਪਰੈੱਸ਼ਨ ਦਾ ਅਨੁਭਵ ਹੋਣ ਦੀ ਸੰਭਾਵਨਾ ਮਰਦਾਂ ਨਾਲੋਂ ਜਿਆਦਾ ਹੁੰਦੀ ਹੈ3
  • ਡਿਪਰੈੱਸ਼ਨ ਦੇ ਪਰਿਵਾਰਕ ਇਤਿਹਾਸ ਵਾਲੇ ਲੋਕਾਂ ਦੀ ਬੀਮਾਰੀ ਵਿਕਸਤ ਕਰਨ ਦੀ ਸੰਭਾਵਨਾ ਵੱਧ ਹੋ ਸਕਦੀ ਹੈ8
  • ਚਿਰਕਾਲੀ ਬੀਮਾਰੀਆਂ ਵਾਲੇ ਲੋਕ ਵੀ ਅਸਾਨੀ ਨਾਲ ਇਸ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ8

ਬਦਕਿਸਮਤੀ ਨਾਲ, ਬਹੁਤ ਸਾਰੇ ਲੋਕ, ਇਸ ਗੱਲ ਤੋਂ ਅਣਜਾਣ ਕਿ ਇਹ ਬੀਮਾਰੀ ਕਿੰਨੀ ਆਮ ਹੈ, ਇਲਾਜ ਨਹੀਂ ਭਾਲਦੇ ਕਿਉਂਕਿ ਉਹ ਇਸ ਗੱਲ ਤੋਂ ਡਰਦੇ ਹਨ ਕਿ ਦੂਸਰੇ ਕੀ ਸੋਚਣਗੇ। ਅਤੇ ਲੇਕਿਨ, ਅੱਜ ਡਿਪਰੈੱਸ਼ਨ ਇੱਕ ਆਮ ਬੀਮਾਰੀ ਹੈ ਜਿਸ ਲਈ ਬਹੁਤ ਸਾਰੇ ਪ੍ਰਭਾਵਸ਼ਾਲੀ ਇਲਾਜ ਹਨ।1 ਜੇ ਤੁਹਾਨੂੰ ਸ਼ੱਕ ਹੈ ਕਿ ਤੁਸੀਂ ਡਿਪਰੈੱਸ਼ਨ ਦਾ ਸ਼ਿਕਾਰ ਹੋ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਆਪਣੇ ਡਾਕਟਰ ਨੂੰ ਮਿਲੋ।

ਡਿਪਰੈੱਸ਼ਨ ਦੀਆਂ ਵੱਖ ਵੱਖ ਕਿਸਮਾਂ ਕਿਹੜੀਆਂ ਹਨ?1

ਗੰਭੀਰ ਡਿਪਰੈੱਸ਼ਨ ਰੋਗ (Major Depressive Disorder)

ਸਭ ਤੋਂ ਆਮ ਰੂਪ ਨੂੰ ਗੰਭੀਰ ਡਿਪਰੈੱਸ਼ਨ ਰੋਗ (major depressive disorder) ਦੀ ਤਰ੍ਹਾਂ ਜਾਣਿਆ ਜਾਂਦਾ ਹੈ।3

ਗੰਭੀਰ ਡਿਪਰੈੱਸ਼ਨ ਰੋਗ ਦੀ ਵਿਸ਼ੇਸ਼ਤਾ ਸਮੇਂ ਦੀ ਕਾਫ਼ੀ ਲੰਮੀ ਮਿਆਦ ਹੁੰਦੀ ਹੈ (ਘੱਟੋ-ਘੱਟ ਦੋ ਹਫਤੇ) ਜਿਸ ਦੇ ਦੌਰਾਨ ਇੱਕ ਵਿਅਕਤੀ ਉਦਾਸ ਜਾਂ ਮਾਯੂਸ ਮਹਿਸੂਸ ਕਰਦਾ ਹੈ ਜਾਂ ਦਿਨ ਦੇ ਜਿਆਦਾ ਹਿੱਸੇ ਲਈ ਉਸ ਵਿੱਚ, ਰੋਜ਼ਾਨਾ ਜਾਂ ਲਗਭਗ ਰੋਜ਼ਾਨਾ ਦੇ ਆਧਾਰ ਤੇ ਜੀਵਨ ਵਿੱਚ ਕੇਂਦਰ ਦੀ ਕਮੀ ਹੁੰਦੀ ਹੈ। ਇਹ ਅਵਸਥਾ ਕਈ ਹੋਰ ਲੱਛਣਾਂ ਨਾਲ ਸੰਬੰਧਤ ਹੈ ਜਿੰਨਾਂ ਦੇ ਪ੍ਰਭਾਵ ਭਾਵਾਤਮਕ, ਸਮਾਜਕ, ਪੇਸ਼ੇਵਰ ਅਤੇ ਜੀਵਨ ਦੇ ਦੂਸਰੇ ਅਹਿਮ ਖੇਤਰਾਂ ਵਿੱਚ ਹੋ ਸਕਦੇ ਹਨ।4

ਖੁਸ਼ਕਿਸਮਤੀ ਨਾਲ, ਜੇ ਸਹੀ ਢੰਗ ਨਾਲ ਸੰਭਾਲਿਆ ਜਾਏ, ਤਾਂ ਗੰਭੀਰ ਡਿਪਰੈੱਸ਼ਨ ਰੋਗ ਨਾਲ ਪੀੜਤ ਲੋਕਾਂ ਲਈ ਸਿਹਤਯਾਬੀ ਸੰਭਵ ਹੈ।1

 

“ਮੌਸਮੀ ਡਿਪਰੈੱਸ਼ਨ” (Seasonal Depression)

ਇਹ ਡਿਪਰੈੱਸ਼ਨ ਦੀ ਇੱਕ ਕਿਸਮ ਹੈ ਜੋ ਦਿਨ ਦੀ ਰੌਸ਼ਨੀ ਦੀ ਕਮੀ ਦੇ ਨਾਲ ਸਾਂਝੀਵਾਲਤਾ ਵਿੱਚ ਵਾਪਰਦੀ ਹੈ, ਜਿਵੇਂ ਕਿ ਕੈਨੇਡਾ ਵਿੱਚ ਸਰਦੀ ਦੇ ਦੌਰਾਨ ਹੁੰਦਾ ਹੈ। ਇਸ “ਮੌਸਮੀ ਡਿਪਰੈੱਸ਼ਨ” ਨੂੰ ਸੀਜ਼ਨਲ ਅਫੈਕਟਿਵ ਡਿਸਆਰਡਰ ਜਾਂ ਐਸਏਡੀ (SAD) ਵੀ ਕਿਹਾ ਜਾਂਦਾ ਹੈ, ਅਤੇ 3% ਅਤੇ 5% ਦੇ ਵਿਚਕਾਰ ਕਨੇਡੀਅਨ ਬਾਲਗਾਂ ਨੂੰ ਪ੍ਰਭਾਵਿਤ ਕਰਦਾ ਹੈ। ਡਿਪਰੈੱਸ਼ਨ ਦੇ ਇਸ ਰੂਪ ਨਾਲ ਪੀੜਤ ਲੋਕਾਂ ਲਈ , ਲੱਛਣ ਆਮਤੌਰ ਤੇ ਪੱਤਝੜ ਵਿੱਚ ਆਉਂਦੇ ਹਨ ਅਤੇ ਬਸੰਤ ਦੇ ਆਗਮਨ ਦੇ ਨਾਲ ਗਾਇਬ ਹੋ ਜਾਂਦੇ ਹਨ। 5

ਜਨਮ ਉਪਰੰਤ ਹੋਣ ਵਾਲਾ ਡਿਪਰੈੱਸ਼ਨ (Postpartum Depression)

ਬੱਚੇ ਦੇ ਜਨਮ ਤੋਂ ਬਾਅਦ,ਇੱਕ ਔਰਤ ਦੇ ਹਾਰਮੋਨ ਸਤਰਾਂ ਵਿੱਚ ਕਾਫੀ ਜਿਆਦਾ ਗਿਰਾਵਟ ਆਉਂਦੀ ਹੈ। ਇਸ ਦਾ ਨਤੀਜਾ ਨਵੀਂ ਮਾਂ ਦੁਆਰਾ ਉਦਾਸ ਮਹਿਸੂਸ ਕਰਨਾ ਹੋ ਸਕਦਾ ਹੈ। ਇਸ ਨੂੰ ਜਨਮ ਉਪਰੰਤ ਹੋਣ ਵਾਲੀ ਡਿਪਰੈੱਸ਼ਨ ਦੀ ਘਟਨਾ (postpartum depressive episode) ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਨਮ ਉਪਰੰਤ ਹੋਣ ਵਾਲੇ ਡਿਪਰੈੱਸ਼ਨ ਦਾ ਸੰਬੰਧ ਤੇਜ਼ੀ ਨਾਲ ਬਦਲਣ ਵਾਲੇ ਹਾਰਮੋਨਾਂ ਦੇ ਨਾਲ ਹੋ ਸਕਦਾ ਹੈ।6

ਸੋਗ (Bereavement)

ਹਾਲਾਂਕਿ ਇਹ ਅਕਸਰ ਇੱਕ ਦੁਖਦਾਈ ਪ੍ਰਤੀਕਿਰਿਆ ਹੁੰਦੀ ਹੈ, ਸੋਗ ਸੁਭਾਵਿਕ ਹੈ ਅਤੇ ਕਿਸੇ ਨੂੰ ਖੋਹ ਦੇਣ ਪ੍ਰਤੀ ਆਵੱਸ਼ਕ ਪ੍ਰਤੀਕਿਰਿਆ ਹੈ। ਵਿਅਕਤੀ ਤੇ ਨਿਰਭਰ ਕਰਦੇ ਹੋਏ ਇਹ ਮਿਆਦ ਹਫਤਿਆਂ, ਮਹੀਨਿਆਂ ਜਾਂ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। ਇੱਕ ਅਹਿਮ ਨੁਕਸਾਨ ਅਸਲੀ ਡਿਪਰੈੱਸ਼ਨ ਹੋਣ ਦਾ ਕਾਰਨ ਬਣ ਸਕਦਾ ਹੈ। ਪਰ, ਦੁੱਖ ਕਰਕੇ ਆਮਤੌਰ ਤੇ ਡਿਪਰੈੱਸ਼ਨ ਨਹੀਂ ਹੁੰਦਾ।7

ਡਿਪਰੈੱਸ਼ਨ ਦੇ ਨਾਲ ਕਿਹੜੇ ਕਾਰਨ ਸੰਬੰਧਤ ਹੋ ਸਕਦੇ ਹਨ?

ਡਿਪਰੈੱਸ਼ਨ ਸਿਰਫ ਇੱਕ ਕਾਰਨ ਕਰਕੇ ਜਾਂ ਕਈ ਕਾਰਨਾਂ ਦੇ ਮਿਸ਼ਰਨ ਕਰਕੇ ਹੋ ਸਕਦਾ ਹੈ।8

ਕਈ ਕਾਰਨ ਜਿਹੜੇ ਕਿ ਮੰਨਿਆ ਜਾਂਦਾ ਹੈ ਡਿਪਰੈੱਸ਼ਨ ਵਿੱਚ ਯੋਗਦਾਨ ਪਾਉਂਦੇ ਹਨ ਵਿੱਚ ਸ਼ਾਮਲ ਹਨ:

  • ਪਰਿਵਾਰਕ ਇਤਿਹਾਸ – ਡਿਪਰੈੱਸ਼ਨ ਕੁਝ ਅਜਿਹੀ ਚੀਜ਼ ਹੋ ਸਕਦੀ ਹੈ ਜਿਹੜੀ ਪਰਿਵਾਰਾ ਂ ਵਿੱਚ ਚਲਦੀ ਹੈ।8
  • ਦਿਮਾਗ ਵਿੱਚ ਰਸਾਇਣਾਂ ਦਾ ਅਸੰਤੁਲਨ।9
  • ਜੀਵਨ ਸੰਬੰਧੀ ਮੁਸ਼ਕਲ ਘਟਨਾਵਾਂ।9
  • ਬਚਪਨ ਵਿੱਚ ਹੋਈਆਂ ਹੇਠਾਂ ਦਿੱਤੀਆਂ ਵਰਗੀਆਂ ਸਦਮਾਮਈ ਘਟਨਾਵਾਂ ਵਿਅਕਤੀ ਦੇ ਸਾਰੇ ਜੀਵਨ ਦੌਰਾਨ ਉਸਦੇ ਮਾਨਸਿਕ ਨਜ਼ਰੀਏ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ:8
    • ਦੁਰਵਿਹਾਰ
    • ਅਣਗਹਿਲੀ
    • ਤਲਾਕ
    • ਪਰਿਵਾਰਕ ਹਿੰਸਾ
  • ਲਿੰਗ – ਔਰਤਾਂ ਨੂੰ ਡਿਪਰੈੱਸ਼ਨ ਵਿਕਸਤ ਕਰਨ ਦੀ ਸੰਭਾਵਨਾ ਮਰਦਾਂ ਨਾਲੋਂ ਜਿਆਦਾ ਹੁੰਦੀ ਹੈ।3
  • ਕੰਮ ਸੰਬੰਧੀ ਵਧੀਆਂ ਮੰਗਾਂ – ਅਜਿਹੇ ਸਮਿਆਂ ਦੌਰਾਨ ਲੋਕਾਂ ਦੀ ਉਦਾਸ ਹੋਣ ਦੀ ਜਿਆਦਾ ਸੰਭਾਵਨਾ ਹੁੰਦੀ ਹੈ।8
  • ਅਜਿਹਾ ਲਗਦਾ ਹੈ ਕਿ ਚਿਰਕਾਲੀ ਬੀਮਾਰੀ ਕਿਸੇ ਵਿਅਕਤੀ ਲਈ ਉਦਾਸ ਹੋਣ ਦੇ ਖਤਰੇ ਨੂੰ ਵਧਾ ਦਿੰਦੀ ਹੈ।8
  • ਘੱਟ ਆਮਦਨੀ, ਇਕੱਲੇ ਰਹਿਣਾ ਜਾਂ ਤਲਾਕ ਡਿਪਰੈੱਸ਼ਨ ਦੇ ਲੱਛਣਾਂ ਨੂੰ ਪ੍ਰਗਟ ਕਰ ਸਕਦਾ ਹੈ।8
  • ਵਸਤਾਂ ਦੀ ਵਰਤੋਂ, ਜਿਵੇਂ ਕਿ ਸ਼ਰਾਬ ਦੀ ਵਰਤੋਂ, ਨੂੰ ਅਕਸਰ ਡਿਪਰੈੱਸ਼ਨ ਦੇ ਨਾਲ ਜੋੜਿਆ ਜਾਂਦਾ ਹੈ।8

ਧਿਆਨ ਦੇਣ ਵਾਲੀਆਂ ਕਿਹੜੀਆਂ ਕੁਝ ਚੀਜ਼ਾਂ ਹਨ?

ਡਿਪਰੈੱਸ਼ਨ ਵਾਲਾ ਕੋਈ ਵਿਅਕਤੀ ਕਈ ਵਾਰੀ ਹੇਠਾਂ ਦਿੱਤੇ ਲੱਛਣ ਦਿਖਾ ਸਕਦਾ ਹੈ:4

ਭਾਵਾਤਮਕ ਲੱਛਣ

ਇਹ ਲੱਛਣ ਜਜ਼ਬਾਤਾਂ ਨਾਲ ਸੰਬੰਧਤ ਹੁੰਦੇ ਹਨ। ਡਿਪਰੈੱਸ਼ਨ ਵਾਲਾ ਇੱਕ ਵਿਅਕਤੀ ਉਦਾਸ, ਮਾਯੂਸ ਮਹਿਸੂਸ ਕਰ ਸਕਦਾ ਹੈ, ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਵਿੱਚ ਘੱਟ ਦਿਲਚਸਪੀ ਹੋ ਸਕਦੀ ਹੈ ਜਿੰਨਾਂ ਵਿੱਚ ਪਹਿਲਾਂ ਹੋਇਆ ਕਰਦੀ ਸੀ ਅਤੇ ਉਹ ਬੇਹਬਲ ਮਹਿਸੂਸ ਕਰ ਸਕਦੇ ਹਨ।4

  • “ਮੈਨੂੰ ਹੁਣ ਆਪਣੇ ਦੋਸਤਾਂ ਦੇ ਨਾਲ ਸਮਾਂ ਬਿਤਾਉਣ ਵਿੱਚ ਅਨੰਦ ਨਹੀਂ ਆਉਂਦਾ।”
  • “ ਮੈਂ ਹਮੇਸ਼ਾ ਹੀ ਉਦਾਸ ਰਹਿੰਦਾ/ਦੀ ਹਾਂ ਅਤੇ ਮੈਂ ਆਪਣੇ ਆਪ ਵਰਗਾ ਮਹਿਸੂਸ ਨਹੀਂ ਕਰਦਾ/ਦੀ।”
  • “ਕਈ ਵਾਰੀ ਮੈਂ ਇਹ ਨਹੀਂ ਸੋਚਦਾ/ਦੀ ਕਿ ਮੇਰਾ ਜੀਵਨ ਜੀਣ ਯੋਗ ਹੈ।”
  • “ਮੈਂ ਸਾਰਿਆਂ ਨੂੰ ਆਪਣੇ ਨਾਲ ਉਦਾਸ ਕਰਨ ਲਈ ਗੁਨਾਹਗਾਰ ਮਹਿਸੂਸ ਕਰਦਾ/ਦੀ ਹਾਂ।”

ਸਰੀਰਕ ਲੱਛਣ

ਡਿਪਰੈੱਸ਼ਨ ਦਾ ਅਸਰ ਹਮੇਸ਼ਾ “ਮਾਨਸਿਕ” ਹੀ ਨਹੀਂ ਹੁੰਦਾ, ਇਹ ਸਰੀਰ ਤੇ ਵੀ ਅਸਰ ਪਾ ਸਕਦਾ ਹੈ। ਡਿਪਰੈੱਸ਼ਨ ਵਾਲੇ ਲੋਕ ਬੇਵਜ੍ਹਾ ਪੀੜਾਂ ਅਤੇ ਦਰਦਾਂ ਦੀ ਸ਼ਿਕਾਇਤ ਕਰ ਸਕਦੇ ਹਨ।4

  • “ ਮੈਂ ਮਹਿਸੂਸ ਕਰਦਾ/ਦੀ ਹਾਂ ਕਿ ਮੇਰੇ ਕੋਲ ਕੋਈ ਤਾਕਤ ਨਹੀਂ ਹੈ।”
  • “ ਮੇਰੀ ਭੁੱਖ ਖਤਮ ਗਈ ਹੈ।”
  • “ਮੈਂ ਹੁਣ ਆਪਣੇ ਭਾਰ ਤੇ ਨਿਯੰਤਰਨ ਨਹੀਂ ਰੱਖ ਸਕਦਾ/ਦੀ।”
  • “ਪਿਛਲੇ ਕੁਝ ਸਮੇਂ ਤੋਂ ਮੇਰੀ ਪਿੱਠ ਵਿੱਚ ਕਾਫੀ ਦਰਦ ਹੈ।”
  • “ਮੇਰਾ ਢਿੱਡ ਦੁੱਖਦਾ ਹੈ।”
  • “ਮੈਂ ਅਕਸਰ ਵਿੱਚ ਰਾਤ ਨੂੰ ਜਾਗ ਜਾਂਦਾ/ਦੀ ਹਾਂ ਅਤੇ ਮੁੜ ਕੇ ਸੌਣ ਵਿੱਚ ਮੁਸ਼ਕਲ ਹੁੰਦੀ ਹੈ।”
  • “ਮੇਰੇ ਜੋੜ ਦੁੱਖਦੇ ਹਨ,ਹਾਲਾਂਕਿ ਮੈਨੂੰ ਸਿਹਤ ਸੰਬੰਧੀ ਅਜਿਹੀ ਕੋਈ ਸਮੱਸਿਆ ਨਹੀਂ ਹੈ।”
  • “ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਹੌਲੀ ਗਤੀ ਵਿੱਚ ਕੰਮਕਾਜ ਕਰ ਰਿਹਾ/ਰਹੀ ਹਾਂ।”

ਵਿਹਾਰਕ ਲੱਛਣ

ਜਦੋਂ ਇੱਕ ਵਿਅਕਤੀ ਡਿਪਰੈੱਸ਼ਨ ਨਾਲ ਪੀੜਤ ਹੁੰਦਾ ਹੈ, ਤਾਂ ਉਹ ਫਰਕ ਢੰਗ ਨਾਲ ਵਿਵਹਾਰ ਕਰ ਸਕਦੇ ਹਨ। ਇੱਕ ਵਿਅਕਤੀ ਜੋ ਜੀਵੰਤ ਅਤੇ ਹਸਮੁਖ ਹੈ ਸੁਸਤ ਅਤੇ ਉਨ੍ਹਾਂ ਦੇ ਆਸੇਪਾਸੇ ਕੀ ਚੱਲ ਰਿਹਾ ਹੈ ਵਿੱਚ ਦਿਲਚਸਪੀ ਨਾ ਲੈਣ ਵਾਲਾ ਬਣ ਸਕਦਾ ਹੈ।4

  • “ਮੈਨੂੰ ਲਗਦਾ ਹੈ ਕਿ ਮੈਂ ਆਪਣੇ ਆਪ ਨੂੰ ਸੋਫੇ ਤੋਂ ਉਠਾ ਸਕਣ ਵਿੱਚ ਅਸਮਰਥ ਹਾਂ।”
  • “ਮੈਨੂੰ ਸੰਭੋਗ ਵਿੱਚ ਕੋਈ ਦਿਲਚਸਪੀ ਨਹੀਂ ਹੈ।”
  • “ਮੈਂ ਫਿਕਰਮੰਦ ਅਤੇ ਬੇਚੈਨ ਮਹਿਸੂਸ ਕਰਦਾ/ਦੀ ਹਾਂ।”

ਬੋਧਿਕ ਲੱਛਣ

ਡਿਪਰੈੱਸ਼ਨ ਵਿਅਕਤੀ ਦੀ ਸੋਚਣ ਅਤੇ ਵਿਚਾਰਨ ਦੀ ਕਾਬਲੀਅਤ ਨੂੰ ਖਰਾਬ ਕਰ ਸਕਦਾ ਹੈ ਅਤੇ ਯਾਦਦਾਸ਼ਤ ਤੇ ਵੀ ਪ੍ਰਭਾਵ ਪਾ ਸਕਦਾ ਹੈ।4

  • “ਮੈਂ ਚੋਣ ਨਹੀਂ ਕਰ ਪਾ ਰਿਹਾ/ਰਹੀ ਹਾਂ…ਮੈਂ ਫੈਸਲੇ ਨਹੀਂ ਕਰ ਸਕਦਾ/ਦੀ।”
  • “ਮੈਨੂੰ ਧਿਆਨ ਕੇਂਦਰਿਤ ਕਰਨ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ।”
  • “ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਮੈਂ ਚੀਜ਼ਾਂ ਭੁੱਲਦਾ ਰਹਿੰਦਾ/ਭੁੱਲਦੀ ਰਹਿੰਦੀ ਹਾਂ।”
  • “ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਹੌਲੀ ਗਤੀ ਵਿੱਚ ਸੋਚ ਰਿਹਾ/ਰਹੀ ਹਾਂ।”
  • “ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਕੰਮ ਤੇ ਉਨਾ ਚੰਗਾ/ਉਨੀ ਚੰਗੀ ਨਹੀਂ ਹਾਂ।”

ਡਿਪਰੈੱਸ਼ਨ ਇੱਕ ਵਾਸਤਵਿਕ ਮੈਡੀਕਲ ਅਵਸਥਾ ਹੈ ਜਿਸਦਾ ਇਲਾਜ ਹੋ ਸਕਦਾ ਅਤੇ ਕੀਤਾ ਜਾਣਾ ਚਾਹੀਦਾ ਹੈ।1

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਡਿਪਰੈੱਸ਼ਨ ਨਾਲ ਪੀੜਤ ਹੋ ਸਕਦੇ ਹੋ, ਤਾਂ ਜਿੰਨੀ ਜਲਦੀ ਹੋ ਸਕੇ ਡਾਕਟਰ ਨੂੰ ਮਿਲੋ; ਕੇਵਲ ਇੱਕ ਡਾਕਟਰ ਹੀ ਡਿਪਰੈੱਸ਼ਨ ਦੀ ਤਖਸ਼ੀਸ ਕਰ ਸਕਦਾ ਅਤੇ ਉਚਿਤ ਇਲਾਜ ਦੀ ਸਿਫਾਰਸ਼ ਕਰ ਸਕਦਾ ਹੈ।