ਸਿਹਤਯਾਬੀ ਲਈ ਰੁਕਾਵਟਾਂ ਦੀ ਪਛਾਣ ਕਰੋ

ਸਿਹਤਯਾਬੀ ਹਰ ਕਿਸੇ ਲਈ ਇੱਕ ਮੁਸ਼ਕਲ ਸਫਰ ਹੈ ਪਰ, ਕਈ ਲੋਕਾਂ ਲਈ, ਅਜਿਹੀਆਂ ਰੁਕਾਵਟਾਂ ਹੰਦੀਆਂ ਹਨ ਜੋ ਤਰੱਕੀ ਨੂੰ ਹੌਲੀ ਕਰ ਸਕਦੀਆਂ ਹਨ ਜਾਂ ਰੋਕ ਵੀ ਸਕਦੀਆਂ ਹਨ। ਜਦਕਿ ਇਹ ਕਹਿਣਾ ਅਸਾਨ ਹੈ, “ਆਪਣੇ ਜੀਵਨ ਵਿੱਚ ਤਬਦੀਲੀਆਂ ਕਰੋ,” ਕੁਝ ਤਬਦੀਲੀਆਂ ਦਾ ਸਾਮ੍ਹਣਾ ਕਰਨਾ ਮੁਸ਼ਕਲ ਹੋ ਸਕਦਾ ਹੈ। ਇਹ ਕੁਝ ਉਦਾਹਰਣ ਹਨ:

ਪਦਾਰਥਾਂ ਦਾ ਦੁਰਉਪਯੋਗ: ਡਿਪਰੈੱਸ਼ਨ ਵਾਲੇ ਬਹੁਤ ਸਾਰੇ ਲੋਕ ਸ਼ਰਾਬ, ਨਸ਼ਿਆਂ ਜਾਂ ਮਜਬੂਰੀ ਦੀ ਹੱਦ ਤੱਕ ਜੂਆ ਖੇਡਣ (compulsive gambling) ਦੇ ਨਾਲ ਆਪਣੇ ਲੱਛਣਾਂ ਦਾ ਸਵੈ-ਪਰਬੰਧਨ ਕਰਨ ਦੀ ਕੋਸ਼ਿਸ਼ ਕਰਦੇ ਹਨ।8,14 ਜਿਆਦਾਤਰ ਮਾਹਰ ਮਹਿਸਸੂ ਕਰਦੇ ਹਨ ਕਿ ਸ਼ਰਾਬ ਅਤੇ ਦੂਸਰੇ ਨਸ਼ਿਆਂ ਦਾ ਦੁਰਉਪਯੋਗ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਡਿਪਰੈੱਸ਼ਨ ਦੇ ਸ਼ਿਕਾਰ ਲੋਕ ਆਪਣੇ ਆਪ ਨੂੰ ਆਪਣੇ ਡਿਪਰੈੱਸ਼ਨ ਤੋਂ ਕੱਢਣ ਦੀ ਕੋਸ਼ਿਸ਼ ਕਰਨ ਵਾਸਤੇ ਆਪਣੇ ਆਪ ਨੂੰ ” ਦਵਾਈ ਦੇ ਰਹੇ ਹਨ” ਪਰ ਇੱਕ ਬਿਲਕੁਲ ਹੀ ਵੱਖਰੀ ਬੀਮਾਰੀ ਹੈ।1414

  • ਇਹ ਅਜਿਹਾ ਹਲ ਹੈ ਜੋ ਲੰਮੀ ਮਿਆਦ ਲਈ ਕੰਮ ਨਹੀਂ ਕਰੇਗਾ ਅਤੇ ਹੋ ਸਕਦਾ ਹੈ ਕਿ ਇਸ ਕਰਕੇ ਹੋਰ ਜਟਿਲਤਾਵਾਂ ਹੋਣ। ਸਿਹਤਮੰਦ ਜੀਵਨਸ਼ੈਲੀ ਕਿਸ ਤਰ੍ਹਾਂ ਜੀ ਜਾਏ ਅਤੇ ਬਹੁਤ ਜਿਆਦਾ ਸ਼ਰਾਬ ਪੀਣ ਜਾਂ ਨਸ਼ਿਆਂ ਦੀ ਬਹੁਤ ਜਿਆਦਾ ਵਰਤੋਂ ਤੋਂ ਬਚਣ ਵਾਸਤੇ ਨੁਕਤਿਆਂ ਲਈ ਇਥੇ ਕਲਿਕ ਕਰੋ।.

ਵਸੇਬੇ ਦੇ ਅਸੁਰੱਖਿਅਤ ਹਾਲਾਤ: ਇਸ ਦਾ ਮਤਲਬ ਦੁਰਵਿਹਾਰ ਵਾਲੇ ਰਿਸ਼ਤੇ ਵਿੱਚ ਰਹਿਣਾ ਜਾਂ ਆਪਣੇ ਆਪ ਨੂੰ ਅਜਿਹੇ ਲੋਕਾਂ ਦੇ ਨਾਲ ਘੇਰ ਕੇ ਰੱਖਣਾ ਹੋ ਸਕਦਾ ਹੈ ਜੋ ਮਾੜੀਆਂ ਚੋਣਾਂ ਕਰਦੇ ਹਨ ਜਾਂ ਜੋ ਖਤਰਨਾਕ ਅਤੇ ਨਿਰਦਈ ਹਨ। ਇਸਦਾ ਮਤਲਬ ਅਸੁਰੱਖਿਅਤ ਰਿਹਾਇਸ਼ ਵਿੱਚ ਰਹਿਣਾ ਵੀ ਹੋ ਸਕਦਾ ਹੈ।8

  • ਆਪਣੇ ਆਪ ਨੂੰ ਇੰਨਾਂ ਹਾਲਾਤਾਂ ਤੋਂ ਹਟਾਉਣ ਵਿੱਚ ਸ਼ਾਮਲ ਹਨ, ਸਭ ਤੋਂ ਪਹਿਲਾਂ, ਉਸ ਪ੍ਰਭਾਵ ਨੂੰ ਪਛਾਣਨਾ ਜੋ ਉਨਾਂ ਕਰਕੇ ਹੋ ਰਿਹਾ ਹੈ ਅਤੇ ਫਿਰ ਕੁਝ ਮੁਸ਼ਕਲ ਚੋਣਾਂ ਕਰਨਾ।

ਬਚਿਆਂ ਨਾਲ ਦੁਰਵਿਹਾਰ ਦਾ ਇਤਿਹਾਸ: ਉਹ ਲੋਕ ਜੋ ਬਚਪਨ ਵਿੱਚ ਸਰੀਰਕ, ਲਿੰਗਕ ਜਾਂ ਭਾਵਾਤਮਕ ਦੁਰਵਿਹਾਰ ਦੀ ਅਨੁਭੂਤੀ ਕਰ ਚੁੱਕੇ ਹਨ ਨੂੰ ਬਾਲਗਾਂ ਦੀ ਤਰ੍ਹਾਂ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਹਨ। ਇੱਕ ਸਮੱਸਿਆ ਡਿਪਰੈੱਸ਼ਨ ਹੋ ਸਕਦੀ ਹੈ।8

  • ਜੋ ਹੋਇਆ ਹੈ ਉਸ ਦਾ ਸਾਮ੍ਹਣਾ ਕਰਨਾ ਅਸਾਨ ਨਹੀਂ ਹੈ ਪਰ ਮਦਦ ਦੇ ਨਾਲ ਇਹ ਕੀਤਾ ਜਾ ਸਕਦਾ ਹੈ ਅਤੇ ਵਿਅਕਤੀ ਨੂੰ ਅਗੇ ਵੱਧਣ ਵਿੱਚ ਸਹਾਇਤਾ ਕਰਨ ਲਈ ਕੀਤਾ ਜਾਣਾ ਚਾਹੀਦਾ ਹੈ। ਆਪਣੇ ਡਾਕਟਰ ਦੇ ਨਾਲ ਗੱਲ ਕਰੋ। ਡਾਕਟਰ ਦੇ ਨਾਲ ਇਹ ਚਰਚਾ ਸ਼ੁਰੂ ਕਰਨ ਵਿੱਚ ਸਹਾਇਤਾ ਕਰਨ ਲਈ ਅਤੇ ਚਰਚਾ ਸੰਬੰਧੀ ਕੁਝ ਸਹਾਇਕ ਨੁਤਿਆਂ ਲਈ ਇਥੇ ਕਲਿਕ ਕਰੋ।.

ਜ਼ਿੰਦਗੀ ਦੇ ਨਕਾਰਾਤਮਕ ਹਾਲਾਤ : ਉਹ ਲੋਕ ਜੋ ਗਰੀਬੀ ਵਿੱਚ ਰਹਿੰਦੇ ਹਨ ਜਾਂ ਉਹ ਜੋ ਬਿਲਕੁਲ ਇਕੱਲੇ ਹਨ ਦਾ ਡਿਪਰੈੱਸ਼ਨ ਦਾ ਸ਼ਿਕਾਰ ਹੋਣ ਵਲ ਜਿਆਦਾ ਝੁਕਾ ਹੁੰਦਾ ਹੈ ਅਤੇ ਉਨ੍ਹਾਂ ਦੀ ਸਿਹਤਯਾਬੀ ਉਨ੍ਹਾਂ ਦੁਆਰਾ ਰੋਜ਼ ਸਾਮ੍ਹਣਾ ਕੀਤੀਆਂ ਗਈਆਂ ਮੁਸ਼ਕਲਾਂ ਕਰਕੇ ਹੌਲੀ ਹੋ ਸਕਦੀ ਹੈ।8 ਦੂਸਰੇ ਕੰਮ ਦੇ ਮਾੜੇ ਹਾਲਾਤਾਂ, ਬੇਰੁਜ਼ਗਾਰੀ, ਕਿਸੇ ਅਜ਼ੀਜ਼ ਦੀ ਮੌਤ, ਤਲਾਕ ਜਾਂ ਦੂਸਰੀਆਂ ਬਿਪਤਾਵਾਂ ਨਾਲ ਜੱਦੋਜਹਿਦ ਕਰ ਸਕਦੇ ਹਨ।8

  • ਇੰਨਾਂ ਵਿੱਚੋਂ ਕਈ ਹਾਲਾਤਾਂ ਨੂੰ ਬਦਲਿਆ ਜਾਂ ਸੁਧਾਰਿਆ ਜਾ ਸਕਦਾ ਹੈ, ਜਦਕਿ ਦੂਸਰਿਆਂ ਨੂੰ ਉਨ੍ਹਾਂ ਦੇ ਅਸਰਾਂ ਦੇ ਨਾਲ ਨਜਿੱਠਣ ਲਈ ਮੁਕਾਬਲਾ ਕਰਨ ਵਾਲੀਆਂ ਰਣਨੀਤੀਆਂ ਦੀ ਲੋੜ ਹੁੰਦੀ ਹੈ।
  • ਕੁਝ ਹਾਲਾਤਾਂ ਵਿੱਚ, ਕਿਸੇ ਦੋਸਤ ਜਾਂ ਅਜ਼ੀਜ਼ ਦੇ ਨਾਲ ਸਥਿਤੀ ਬਾਰੇ ਗੱਲ ਕਰਨਾ ਵਿਅਕਤੀ ਵਾਸਤੇ ਸਥਿਤੀ ਦੇ ਨਾਲ ਬਿਹਤਰ ਢੰਗ ਨਾਲ ਨਜਿੱਠਣ ਵਿੱਚ ਸਹਾਇਕ ਹੋ ਸਕਦਾ ਹੈ। ਸਮਰਥਕ ਤਾਣਾ-ਬਾਣਾ ਵਿਕਸਤ ਕਰਨਾ ਸਿਹਤਯਾਬੀ ਵਲ ਵੱਧਣ ਵਿੱਚ ਕਾਫੀ ਸਹਾਇਤਾ ਕਰ ਸਕਦਾ ਹੈ। ਸਮਰਥਕ ਤਾਣਾ-ਬਾਣਾ ਵਿਕਸਤ ਕਰਨ ਬਾਰੇ ਹੋਰ ਜਾਣਨ ਲਈ ਇਥੇ ਕਲਿਕ ਕਰੋ।.