ਤੁਹਾਡਾ ਸਮਰਥੱਕ ਤਾਣਾ-ਬਾਣਾ (ਨੈੱਟਵਰਕ)

ਤੁਹਾਡੀ ਸਿਹਤਯਾਬੀ ਦੇ ਦੌਰਾਨ ਸਮਰਥੱਕ ਤਾਣਾ-ਬਾਣਾ (ਨੈੱਟਵਰਕ) ਹੋਣਾ ਬਹੁਤ ਬਹੁਮੁੱਲਾ ਹੈ। ਪਰ ਤੁਹਾਡੇ ਲਈ ਇਸ ਬਾਰੇ ਸਪਸ਼ਟ ਹੋਣਾ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਇਸ ਤਾਣੇ-ਬਾਣੇ ਵਿੱਚ ਕਿਸ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ। ਸਾਰੇ ਦੋਸਤ ਅਤੇ ਪਰਿਵਾਰ ਕੁਦਰਤੀ ਤੌਰ ਤੇ ਸਹਾਰਾ ਦੇਣ ਵਾਲੇ ਲੋਕ ਨਹੀਂ ਹੁੰਦੇ। ਕੁਝ “ਸਹਾਰੇ” ਨੂੰ ਅਲੋਚਨਾ ਕਰਨ ਜਾਂ ਤੁਹਾਨੂੰ ਉਹ ਬਿਨਾਂ ਮੰਗੀ ਸਲਾਹ, ਜਿਸ ਦੀ ਤੁਹਾਨੂੰ ਲੋੜ ਨਹੀਂ ਹੈ, ਦੇਣ ਦੀ ਤਰ੍ਹਾਂ ਪਰਿਭਾਸ਼ਤ ਕਰਦੇ ਹਨ। ਕੁਝ ਦੂਸਰੇ ਇਸ ਤੋਂ ਵੱਧ ਨਹੀਂ ਕਹਿਣਗੇ ਕਿ “ਇਸਦਾ ਸਾਮ੍ਹਣਾ ਕਰੋ।” ਜਿਆਦਾਤਰ ਕੇਸਾਂ ਵਿੱਚ, ਇਹ ਇਸ ਲਈ ਨਹੀਂ ਹੈ ਕਿ ਉਹ ਸਹਾਇਤਾ ਨਹੀਂ ਕਰਨਾ ਚਾਹੁੰਦੇ। ਇਹ ਕੇਵਲ ਇਸ ਕਰਕੇ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿਸ ਤਰ੍ਹਾਂ । ਇਹ ਲੋਕ ਹੋਰ ਤਰੀਕਿਆਂ ਵਿੱਚ ਤੁਹਾਡੇ ਲਈ ਬਹੁਤ ਖਾਸ ਹੋ ਸਕਦੇ ਹਨ, ਪਰ ਸੰਭਵ ਹੈ ਕਿ ਉਹ ਸਮਰਥੱਕ ਤਾਣੇ-ਬਾਣੇ ਲਈ ਚੰਗੇ ਉਮੀਦਵਾਰ ਨਾ ਹੋਣ।

ਪਹਿਲਾ ਕਦਮ ਇੱਕ ਜਾਂ ਦੋ ਅਜਿਹੇ ਲੋਕ ਚੁਣਨਾ ਹੈ ਜਿੰਨਾਂ ਨਾਲ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ। ਅਜਿਹੇ ਵਿਅਕਤੀਆਂ ਬਾਰੇ ਸੋਚੋ ਜਿੰਨਾਂ ਤੇ ਤੁਸੀਂ ਭਰੋਸਾ ਕਰ ਸਕਦੇ ਹੋ ਅਤੇ ਜੋ ਤੁਹਾਡਾ ਇਤਬਾਰ ਬਣਾਈ ਰੱਖਣਗੇ।

ਜਦੋਂ ਤੁਸੀਂ ਆਪਣੇ ਸਮਰਥੱਕ ਤਾਣੇ-ਬਾਣੇ ਦਾ ਹਿੱਸਾ ਬਣਨ ਲਈ ਦਾ ਕੋਲ ਜਾਂਦੇ ਹੋ ਤਾਂ ਸਾਫ਼ ਹੋਵੋ। ਤੁਹਾਨੂੰ ਡਿਪਰੈੱਸ਼ਨ ਹੋਣ ਦੀ ਪਛਾਣ ਕੀਤੀ ਗਈ ਹੈ ਅਤੇ ਤੁਸੀਂ ਇਲਾਜ ਯੋਜਨਾ ਦਾ ਆਰੰਭ ਕਰ ਰਹੇ ਹੋ। ਇਸ ਯੋਜਨਾ ਦਾ ਇੱਕ ਹਿੱਸਾ ਸਮਰਥੱਕ ਤਾਣਾ-ਬਾਣਾ ਵਿਕਸਤ ਕਰਨਾ ਹੈ ਅਤੇ ਤੁਸੀਂ ਉਮੀਦ ਕਰਦੇ ਹੋ ਕਿ ਉਹ ਉਸ ਦਾ ਹਿੱਸਾ ਹੋਣਗੇ।

ਡਿਪਰੈੱਸ਼ਨ ਦਾ ਇੱਕ ਲੱਛਣ ਚਿੜਚਿੜਾਪਣ ਹੋ ਸਕਦਾ ਹੈ।1 ਗੁੱਸਾ ਆਉਣਾ ਅਤੇ ਆਪਣੇ ਸਮਰਥੱਕ ਤਾਣੇ-ਬਾਣੇ ਦੇ ਸਦੱਸਾਂ ਤੇ ਚਟਕਣਾ ਅਜਿਹੇ ਨਤੀਜੇ ਹੋ ਸਕਦੇ ਹਨ ਜਿੰਨਾਂ ਲਈ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋਵੇਗਾ। ਜੇ ਤੁਹਾਡੇ ਡਿਪਰੈੱਸ਼ਨ ਦੇ ਨਾਲ ਚਿੜਚਿੜਾਪਣ ਹੈ ਤਾਂ ਤੁਸੀਂ ਇਸ ਬਾਰੇ ਆਪਣੇ ਸਮਰਥੱਕ ਤਾਣੇ-ਬਾਣੇ ਦੇ ਸਦੱਸਾਂ ਨੂੰ ਦੱਸਣਾ ਚਾਹ ਸਕਦੇ ਹੋ। ਉਨ੍ਹਾਂ ਨੂੰ ਦਸੋ ਕਿ ਤੁਸੀਂ ਆਪਣੀ ਬੀਮਾਰੀ ਦੇ ਇਸ ਹਿੱਸੇ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ,ਪਰ ਕਦੇ ਕਦੇ ਚਿੜਚਿੜੇ ਹੋ ਸਕਦੇ ਹੋ। ਪਹਿਲਾਂ ਤੋਂ ਚੇਤਾਵਨੀ ਦਿੱਤੇ ਗਏ ਦੋਸਤਾਂ ਅਤੇ ਪਰਿਵਾਰ ਲਈ ਧੀਰਜਵਾਨ ਰਹਿਣਾ ਅਸਾਨ ਹੁੰਦਾ ਹੈ।

ਜਦੋਂ ਤੁਸੀਂ ਬੀਮਾਰ ਹੋ ਤਾਂ ਤੁਹਾਡੀ ਸੂਝ ਗੜਬੜ ਹੋਵੇਗੀ, ਇਸ ਲਈ ਤੁਹਾਡਾ ਸਮਰਥੱਕ ਤਾਣਾ-ਬਾਣਾ ਇਸਦੇ ਮੁੜ ਪਰਤਣ ਦੇ ਸੰਕੇਤਾਂ ਅਤੇ ਖਤਰੇ ਦੇ ਦੂਸਰੇ ਸੰਕੇਤਾਂ ਨੂੰ ਤਲਾਸ਼ਣ ਵਿੱਚ ਵੀ ਤੁਹਾਡੀ ਸਹਾਇਤਾ ਕਰ ਸਕਦਾ ਹੈ। ਤੁਹਾਡਾ ਸਮਰਥੱਕ ਤਾਣਾ-ਬਾਣਾ ਤੁਹਾਨੂੰ ਫੀਡਬੈਕ ਵੀ ਦੇ ਸਕਦਾ ਹੈ ਜੋ ਤੁਹਾਨੂੰ ਇਹ ਦਸੇਗੀ ਕਿ ਚੀਜ਼ਾਂ ਸੁਧਰ ਰਹੀਆਂ ਹਨ ਜੇ ਤੁਸੀਂ ਉਨ੍ਹਾਂ ਨੂੰ ਆਪ ਨਹੀਂ ਦੇਖ ਸਕਦੇ ਤਾਂ ਵੀ।

ਵਿਅਸਤ ਸਿਹਤ ਸੰਭਾਲ ਪੇਸ਼ੇਵਰ ਅਕਸਰ ਮਰੀਜ਼ਾਂ ਨੂੰ ਕਾਹਲਾ – ਅਤੇ ਸਵਾਲ ਪੁੱਛਣ ਬਾਰੇ ਸੰਕੁਚਿਤ ਮਹਿਸੂਸ ਕਰਵਾਉਂਦੇ ਹਨ। ਪਰ, ਚੰਗਾ ਸੰਚਾਰ ਦੋ ਰਾਹਾਂ ਵਾਲੀ ਸੜਕ ਹੈ। ਤੁਹਾਡੀ ਇਸ ਰਿਸ਼ਤੇ ਵਿੱਚ ਅਦਾ ਕਰਨ ਵਾਲੀ ਭੂਮਿਕਾ ਹੈ ਅਤੇ ਬਹੁਤ ਹੀ ਸਰਗਰਮ ਭੂਮਿਕਾ। ਆਖਿਰਕਾਰ, ਇਹ ਸਿਹਤਯਾਬੀ ਵਲ ਤੁਹਾਡਾ ਸਫਰ ਹੈ।

ਆਪਣੀ ਸਿਹਤਯਾਬੀ ਦੀ ਪੇਸ਼ੇਵਰ ਟੀਮ ਦੇ ਮੈਂਬਰਾਂ ਦੇ ਨਾਲ ਗੁੱਣਵਤਾ ਵਾਲੇ ਨਿਰੰਤਰ ਵਾਰਤਾਲਾਪ ਲਈ ਇਹ ਕੁਝ ਨੁਕਤੇ ਹਨ:

  • ਹਰੇਕ ਟੀਮ ਮੈਂਬਰ ਨੂੰ ਦਸੋ ਕਿ ਤੁਹਾਡੀ ਟੀਮ ਤੇ ਹੋਰ ਕੌਣ ਹੈ ਅਤੇ ਉਨ੍ਹਾਂ ਦੀ ਭੂਮਿਕਾ ਕੀ ਹੈ। ਤੁਹਾਨੂੰ ਵੱਖ ਵੱਖ ਪੇਸ਼ੇਵਰਾਂ ਤੋਂ ਕਈ ਰੈਫਰਲ ਮਿਲੇ ਹੋਣਗੇ ਇਸ ਲਈ ਇਹ ਸੋਚ ਲੈਣਾ ਸੁਰੱਖਿਅਤ ਨਹੀਂ ਹੈ ਕਿ ਉਹ ਸਾਰੇ ਇੱਕ ਦੂਸਰੇ ਪ੍ਰਤੀ ਜਾਣੂ ਹਨ।
  • ਅਪੌਇੰਟਮੈਂਟਾਂ ਬਣਾਉਣ ਵੇਲੇ, ਇਹ ਪੁੱਛੋ ਕਿ ਤੁਹਾਡੀ ਪੇਸ਼ੇਵਰ ਟੀਮ ਦਾ ਮੈਂਬਰ ਤੁਹਾਨੂੰ ਕਿੰਨਾ ਸਮਾਂ ਦੇਵੇਗਾ; ਕੁਝ ਹਾਲਾਤਾਂ ਵਿੱਚ ਤੁਸੀਂ ਵਾਧੂ ਸਮਾਂ ਮੰਗ ਸਕਦੇ ਹੋ। ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ, ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਏਗਾ ਕਿ ਤੁਹਾਡੇ ਕੋਲ ਕੰਮ ਕਰਨ ਲਈ ਕਿੰਨਾਂ ਸਮਾਂ ਹੈ।
  • ਪੁੱਛੋ ਕਿ ਕੀ ਪੇਸ਼ੇਵਰ ਮੁਲਾਕਾਤਾਂ ਦੇ ਵਿਚਕਾਰ ਗੈਰ- ਐਮਰਜੈਂਸੀ ਕਾਲਾਂ ਲੈਂਦਾ/ਦੀ ਹੈ ਅਤੇ ਮਰੀਜ਼ਾਂ ਦੁਆਰਾ ਛੱਡੇ ਗਏ ਸੁਨੇਹਿਆਂ ਦੇ ਜਵਾਬ ਦੇਣ ਬਾਰੇ ਉਨ੍ਹਾਂ ਦੀ ਕੀ ਨੀਤੀ ਹੈ। ਮਿਸਾਲ ਦੇ ਤੌਰ ਤੇ, ਕੁਝ ਕਹਿ ਸਕਦੇ ਹਨ ਕਿ ਉਹ ਕਾਲਾਂ ਦਾ ਜਵਾਬ 24 ਘੰਟਿਆਂ ਦੇ ਅੰਦਰ ਦੇਣ ਦੀ ਕੋਸ਼ਿਸ਼ ਕਰਨਗੇ। ਦੂਸਰੇ ਗੈਰ- ਐਮਰਜੈਂਸੀ ਕਾਲਾਂ ਸਵੀਕਾਰ ਨਹੀਂ ਕਰਨਗੇ ਅਤੇ ਤੁਹਾਡੇ ਨਾਲ ਗੱਲਬਾਤ ਨੂੰ ਤਹਿ ਅਪੌਇੰਟਮੈਂਟਾਂ ਤਕ ਹੀ ਸੀਮਿਤ ਰੱਖਣਗੇ।
  • ਆਪਣੀ ਮੁਲਾਕਾਤ ਲਈ ਤਿਆਰੀ ਕਰੋ ਤਾਂ ਕਿ ਤੁਸੀਂ ਉਸਦਾ ਪੂਰਾ ਫਾਇਦਾ ਉਠਾ ਸਕੋ। ਯਕੀਨੀ ਬਣਾਓ ਕਿ ਤੁਹਾਡੇ ਵਲੋਂ ਪਿਛਲੀ ਮੁਲਾਕਾਤ ਤੋਂ ਬਾਅਦ ਅਨੁਭਵ ਕੀਤੀਆਂ ਗਈਆਂ ਕੋਈ ਵੀ ਤਬਦੀਲੀਆਂ (ਚੰਗੀਆਂ ਅਤੇ ਜਿਆਦਾ ਚੰਗੀਆਂ ਨਹੀਂ) ਸੂਚੀ ਤੇ ਹਨ। ਤੁਹਾਡੇ ਵਲੋਂ ਅਨੁਭਵ ਕੀਤੇ ਗਏ ਦਵਾਈਆਂ ਸੰਬੰਧੀ ਕੋਈ ਵੀ ਬੁਰੇ ਅਸਰ ਅਤੇ ਕੋਈ ਵੀ ਬਾਕੀ ਰਹਿੰਦੇ ਲੱਛਣ ਸ਼ਾਮਲ ਕਰੋ। ਸਭ ਤੋਂ ਮਹੱਤਵਪੂਰਨ ਨੁਕਤਿਆਂ ਨੂੰ ਪਹਿਲਾਂ ਰੱਖੋ ਕਿਉਂਕਿ ਹੋ ਸਕਦੇ ਹੈ ਕਿ ਤੁਹਾਡੀ ਸੂਚੀ ਤੇ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਨ ਲਈ ਸਮਾਂ ਨਾ ਹੋਏ।
  • ਆਪਣੇ ਟੀਮ ਮੈਂਬਰਾਂ ਦੇ ਨਾਲ ਇਸ ਬਾਰੇ ਯੋਜਨਾ ਬਣਾਓ ਕਿ ਜੇ ਤੁਸੀਂ ਸੰਕਟ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਹਾਨੂੰ ਕੀ ਚਾਹੀਦਾ ਹੈ। ਸੰਭਾਵਨਾ ਇਹ ਹੈ ਕਿ ਤੁਹਾਡੀ ਟੀਮ ਦਾ ਕੋਈ ਵੀ ਮੈਂਬਰ 24/7 ਉਪਲਬਧ ਨਹੀਂ ਹਨ। ਕੰਮ ਕਰਨ ਦੇ ਘੰਟਿਆਂ ਦੇ ਦੌਰਾਨ ਵੀ, ਜਿਆਦਾਤਰ ਆਪਣੇ ਨੁਕਤਿਆਂ ਨੂੰ ਤੁਹਾਡੇ ਲਈ ਬਦਲ ਨਹੀਂ ਸਕਣਗੇ। ਸੋਚੇ ਨਾ ਗਏ ਹਾਲਾਤਾਂ ਵਾਸਤੇ ਪਹਿਲਾਂ ਤੋਂ ਯੋਜਨਾ ਬਣਾਉਣਾ ਘੱਟੋ ਘੱਟ ਕੁਝ ਅਰਾਮ ਪੇਸ਼ ਕਰੇਗਾ ਕਿ ਤੁਹਾਨੂੰ ਪਤਾ ਹੋਏਗਾ ਕਿ ਕੀ ਕਰਨਾ ਹੈ।

ਸਿਹਤਯਾਬੀ ਇੱਕ ਕਿਰਿਆ ਹੈ ਅਤੇ ਇਹ ਰਾਤੋਰਾਤ ਨਹੀਂ ਹੋਵੇਗੀ। ਤੁਹਾਡੀ ਪੇਸ਼ੇਵਰ ਟੀਮ ਦੇ ਨਾਲ ਨਿਰੰਤਰ ਵਾਰਤਾਲਾਪ ਤੁਹਾਡੇ ਲਈ (ਅਤੇ ਉਨ੍ਹਾਂ ਲਈ) ਤੁਹਾਡੇ ਇਲਾਜ ਨੂੰ ਤੁਹਾਡੀਆਂ ਲੋੜਾਂ ਦੇ ਅਨੁਕੂਲ ਬਣਾਉਣ ਅਤੇ ਤੁਹਾਡੀ ਸਿਹਤਯਾਬੀ ਦੇ ਬਦਲਦੇ ਪੜਾਆਂ ਦੇ ਜਵਾਬ ਵਜੋਂ ਉਸ ਵਿੱਚ ਲਗਾਤਾਰ ਫੇਰ ਬਦਲ ਅਤੇ ਸੁਧਾਰ ਕਰਨ ਵਿੱਚ ਮਦਦ ਸਹਾਇਕ ਹੋਏਗਾ।