ਸਹਾਇਤਾ ਸਵੀਕਾਰ ਕਰਨਾ

ਇੱਕ ਸਿਹਤ ਸੰਭਾਲ ਪੇਸ਼ੇਵਰ ਕੋਲੋਂ

ਡਿਪਰੈੱਸ਼ਨ ਇੱਕ ਅਜਿਹੀ ਬੀਮਾਰੀ ਹੈ ਜਿਸ ਲਈ ਮੈਡੀਕਲ ਦੇਖਭਾਲ ਦੀ ਲੋੜ ਹੁੰਦੀ ਹੈ।1 ਪਰ, ਮੈਡੀਕਲ ਦੇਖਭਾਲ ਤਦ ਤੱਕ ਨਹੀਂ ਹੋ ਸਕਦੀ ਜਦ ਤੱਕ ਕਿ ਤੁਸੀਂ ਇਸ ਨੂੰ ਮੰਗੋ। ਜੇ ਤੁਹਾਨੂੰ ਸਹਾਇਤਾ ਮਿਲਦੀ ਹੈ, ਤਾਂ ਤੁਹਾਡੇ ਨਿਰੰਤਰ ਇਲਾਜ ਵਿੱਚ ਸ਼ਾਮਲ ਹੋਣਾ ਮਹੱਤਵਪੂਰਨ ਹੋਵੇਗਾ।

ਇੱਕ ਸਿਹਤ ਸੰਭਾਲ ਪੇਸ਼ੇਵਰ ਕੋਲੋਂ ਸਹਾਇਤਾ ਪ੍ਰਾਪਤ ਕਰਨਾ ਸੁਧਾਰ ਵਲ ਤੁਹਾਡੇ ਸਫਰ ਵਿੱਚ ਇੱਕ ਮਹੱਤਵਪੂਰਨ ਪਹਿਲਾ ਕਦਮ ਚੁੱਕਣਾ ਹੈ।

ਤੁਹਾਡਾ ਡਾਕਟਰ, ਸਾਈਕਿਐਟਰਿਸਟ (psychiatrist) ਜਾਂ ਮਨੋਵਿਗਿਆਨਿਕ (psychologist) ਤੁਹਾਡੀਆਂ ਲੋੜਾਂ ਲਈ ਖਾਸ ਤਿਆਰ ਕੀਤੀ ਗਈ ਦੇਖਭਾਲ ਦੀ ਸਿਫਾਰਸ਼ ਕਰ ਸਕਦੇ ਹਨ। ਤੁਹਾਡੇ ਦੁਆਰਾ ਚੁਣਿਆ ਗਿਆ ਸਿਹਤ ਸੰਭਾਲ ਪੇਸ਼ੇਵਰ ਸਾਈਕੋਥੈਰੇਪੀ (psychotherapy) ਜਾਂ ਐਂਟੀਡਿਪ੍ਰੈਸੈਂਟ ਥੈਰੇਪੀ (antidepressant therapy) ਦੀ ਸਿਫਾਰਸ਼ ਕਰ ਸਕਦਾ ਹੈ। ਇੱਕ ਕਾਰਜਸ਼ੀਲ ਭੂਮਿਕਾ ਨਿਭਾਉਣਾ ਜਿਵੇਂ ਕਿ: ਆਪਣੇ ਲੱਛਣਾਂ ਬਾਰੇ ਚਰਚਾ ਕਰਨਾ, ਆਪਣੇ ਇਲਾਜ ਬਾਰੇ ਪੁੱਛਣਾ, ਜਾਂ ਹੋਰ ਜਿਆਦਾ ਸਲਾਹ ਮੰਗਣਾ, ਤੁਹਾਡੇ ਇਲਾਜ ਦੀ ਕਾਮਯਾਬੀ ਲਈ ਆਵੱਸ਼ਕ ਹੈ।

ਜੋ ਤੁਹਾਡੇ ਨੇੜੇ ਹਨ ਉਨ੍ਹਾਂ ਵਲੋਂ

ਡਿਪਰੈੱਸ਼ਨ ਵਾਲਾ ਵਿਅਕਤੀ ਗੁਨਾਹਗਾਰ ਅਤੇ ਦੋਸ਼ੀ ਮਹਿਸੂਸ ਕਰ ਸਕਦਾ ਹੈ, ਜੋ ਉਨ੍ਹਾਂ ਨੂੰ ਕੋਈ ਵੀ ਬਾਹਰਲੀ ਸਹਾਇਤਾ ਮੰਗਣ ਵਿੱਚ ਝਿਜਕਣ ਵਾਲਾ ਬਣਾ ਸਕਦਾ ਹੈ। ਇਹ ਇੱਕ ਝੂਠਾ ਖਿਆਲ ਹੈ।

ਦਰਅਸਲ, ਜੇ ਤੁਸੀਂ ਡਿਪਰੈੱਸ਼ਨ ਤੋਂ ਪੀੜਤ ਹੋ, ਤੁਹਾਡੇ ਨਜਦੀਕੀ ਵਿਅਕਤੀਆਂ ਕੋਲੋਂ ਸਹਾਇਤਾ ਖਾਸ ਕਰਕੇ ਬਹੁਮੁੱਲੀ ਹੋ ਸਕਦੀ ਹੈ। ਆਪਣੇ ਭਰੋਸੇਮੰਦ ਲੋਕਾਂ ਨੂੰ ਇਹ ਵਿਅਕਤ ਕਰਨਾ ਕਿ ਜਦੋਂ ਤੁਸੀਂ ਠੀਕ ਨਹੀਂ ਹੁੰਦੇ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਜੇ ਤੁਸੀਂ ਚਾਹੋ ਤਾਂ ਰੋਣਾ….ਇਹ ਸਾਰਾ ਕੁਝ ਉਸ ਸੁਭਾਵਿਕ ਕਿਰਿਆ ਦਾ ਹਿੱਸਾ ਹੈ ਜੋ ਤੁਹਾਨੂੰ ਬਿਹਤਰ ਮਹਿਸੂਸ ਕਰਵਾ ਸਕਦੀ ਹੈ। ਤੁਹਾਡੇ ਨਜਦੀਕੀ ਲੋਕ ਮੈਡੀਕਲ ਦੇਖਭਾਲ ਵਾਸਤੇ ਸਹਾਇਕ ਸਾਥ ਵੀ ਮੁਹੱਈਆ ਕਰ ਸਕਦੇ ਹਨ।

ਇਸ ਲਈ, ਹਾਂਲਾਕਿ ਇਹ ਮੁਸ਼ਕਲ ਹੋ ਸਕਦਾ ਹੈ,ਸਹਾਇਤਾ ਸਵੀਕਾਰ ਕਰਨਾ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਵਿਅਕਤ ਕਰਨਾ ਅਤੇ ਆਪਣੇ ਨਜਦੀਕੀ ਲੋਕਾਂ ਤੇ ਭਰੋਸਾ ਕਰਨਾ ਮਹੱਤਵਪੂਰਨ ਹੈ। “ਉਹ ਸੋਚਣਗੇ ਕਿ ਮੈਨੂੰ ਇਸ ਨਾਲ ਨਿਪਟ ਲੈਣਾ ਚਾਹੀਦਾ ਹੈ, ” ਜਾਂ “ਉਹ ਸੋਚਣਗੇ ਕਿ ਮੈਂ ਉਨ੍ਹਾਂ ਉੱਤੇ ਇੱਕ ਬੋਝ ਹਾਂ” ਵਰਗੀਆਂ ਚਿੰਤਾਵਾਂ ਨੂੰ ਛੱਡ ਦੇਣ ਦੀ ਕੋਸ਼ਿਸ਼ ਕਰੋ।

ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਕਹਿ ਕੇ ਸ਼ੁਰੂਆਤ ਕਰੋ

ਤੁਸੀਂ ਜੋ ਕੁਝ ਅਨੁਭਵ ਕਰ ਰਹੇ ਹੋ ਉਸ ਬਾਰੇ ਇਮਾਨਦਾਰੀ ਨਾਲ ਅਤੇ ਸਪਸ਼ਟ ਗੱਲ ਕਰੋ। ਕੇਵਲ ਆਪਣੇ ਡਿਪਰੈੱਸ਼ਨ ਅਤੇ ਉਹ ਸਾਰਾ ਕੁਝ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਬਾਰੇ ਗੱਲ ਕਰਨਾ ਤੁਹਾਡੀ ਬਿਹਤਰ ਮਹਿਸੂਸ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

ਇਹ ਗੱਲਬਾਤ ਸ਼ੁਰੂ ਕਰਨ ਦੇ ਕੁਝ ਤਰੀਕੇ ਹਨ:

  • “ਮੈਂ ਡਾਕਟਰ ਨੂੰ ਮਿਲਿਆ/ਮਿਲੀ ਸੀ ਕਿਉਂਕਿ ਮੈਂ ਕੁਝ ਸਮੇਂ ਤੋਂ ਬਹੁਤ ਠੀਕ ਮਹਿਸੂਸ ਨਹੀਂ ਕਰ ਰਿਹਾ/ਰਹੀ ਸੀ, ਅਤੇ ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹਵਾਂਗਾ/ਚਾਹਵਾਂਗੀ।”
  • “ ਹੁਣ ਜਦ ਕਿ ਮੈਨੂੰ ਪਤਾ ਹੈ ਕਿ ਮੈਨੂੰ ਡਿਪਰੈੱਸ਼ਨ ਹੈ, ਮੇਰੀ ਸਿਹਤ ਮੇਰੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈੈ। ”
  • “ਮੇਰਾ ਡਾਕਟਰ ਨੇ ਮੈਨੂੰ ਦਸਿਆ ਹੈ ਕਿ ਮੈਨੂੰ ਡਿਪਰੈੱਸ਼ਨ ਹੈ। ਮੈਂ ਬਿਹਤਰ ਮਹਿਸੂਸ ਕਰਨ ਲਈ ਇਲਾਜ ਕਰਵਾ ਰਿਹਾ/ਰਹੀ ਹਾਂ, ਪਰ ਤੁਹਾਡਾ ਸਮਰਥਨ ਵੀ ਬਹੁਤ ਸਹਾਇਤਾ ਕਰੇਗਾ।”
  • “ਤੁਸੀਂ ਜਾਣਦੇ ਹੋ ਕਿ ਮੈਂ ਡਿਪਰੈੱਸ਼ਨ ਲਈ ਇਲਾਜ ਕਰਵਾ ਰਿਹਾ/ਰਹੀ ਹਾਂ ਅਤੇ ਹਾਲਾਂਕਿ ਮੈਂ ਬਿਹਤਰ ਮਹਿਸੂਸ ਕਰਦਾ/ਦੀ ਹਾਂ, ਮੈਂ ਹਲੇ ਆਪਣੇ ਪੁਰਾਣੇ ਆਪ ਵਰਗਾ ਮਹਿਸੂਸ ਨਹੀਂ ਕਰਦਾ/ਦੀ। ਮੈਂ ਸੋਚ ਰਿਹਾ/ਰਹੀ ਸੀ ਕਿ ਤੁਸੀਂ ਕੀ ਦੇਖਿਆ ਹੈ?”

ਡਿਪਰੈੱਸ਼ਨ ਦੀ ਵਿਆਖਿਆ1

ਤੁਸੀਂ ਡਿਪਰੈੱਸ਼ਨ ਬਾਰੇ ਜੋ ਵੀ ਕੁਝ ਜਾਣਿਆ ਹੈ ਉਸ ਨੂੰ ਸਾਂਝਾ ਕਰੋ; ਉਦਾਹਰਣ ਲਈ, ਇਹ ਕਿ ਇਹ ਇੱਕ ਵਾਸਤਵਿਕ ਬੀਮਾਰੀ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ।1 ਤੁਹਾਡੇ ਦੋਸਤ ਅਤੇ ਪਰਿਵਾਰ ਤੁਹਾਡਾ ਸਮਰਥਕ ਸਿਸਟਮ ਹਨ। ਜਿੰਨੀ ਚੰਗੀ ਤਰ੍ਹਾਂ ਉਹ ਤੁਹਾਡੀ ਬੀਮਾਰੀ ਨੂੰ ਸਮਝਣਗੇ, ਉਨਾਂ ਹੀ ਜਿਆਦਾ ਸਹਾਰਾ ਉਹ ਤੁਹਾਨੂੰ ਦੇ ਸਕਦੇ ਹਨ।

ਕਹੋ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ

ਯਾਦ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ। ਆਪਣੇ ਦੋਸਤਾਂ ਅਤੇ ਪਰਿਵਾਰ ਕੋਲੋਂ ਸਹਾਰਾ ਮੰਗ ਕੇ, ਤੁਸੀਂ ਇਹ ਜਾਣਨ ਦੇ ਅਰਾਮ ਦਾ ਅਨੰਦ ਮਾਣੋਗੇ ਕਿ ਉਹ ਤੁਹਾਡੇ ਲਈ ਮੌਜੂਦ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਪਤਾ ਲਗੇਗਾ ਕਿ ਉਹ ਵੀ ਤੁਹਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ। ਸੋ ਉਨ੍ਹਾਂ ਕੋਲੋਂ ਸਹਾਇਤਾ, ਜਿਵੇਂ ਕਿ ਡਾਕਟਰ ਦੀ ਅਪੌਇੰਟਮੈਂਟ ਲਈ ਤੁਹਾਡੇ ਨਾਲ ਜਾ ਕੇ ਜਾਂ ਜਿਆਦਾ ਜਾਣਕਾਰੀ ਪ੍ਰਾਪਤ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਕੇ, ਮੰਗਣ ਤੋਂ ਨਾ ਝਿਜਕੋ।

ਹੋਰ ਜਾਣਨ ਲਈ:
ਸੁਧਾਰ ਵਲ ਸਫਰ