ਜਜ਼ਬਾਤ

ਜਜ਼ਬਾਤ

Emotions

ਚਿਰਸਥਾਈ ਉਦਾਸੀ, ਦਿਲਚਸਪੀ ਦੀ ਕਮੀ, ਬੇਹਬਲ/ਮਾਯੂਸ ਮਹਿਸੂਸ ਕਰਨਾ, ਧਿਆਨ ਕੇਂਦਰਿਤ ਕਰਨ ਵਿੱਚ ਪਰੇਸ਼ਾਨੀ, ਦਿਨ ਦੇ ਜਿਆਦਾ ਭਾਗ ਲਈ ਸਰਲ ਫੈਸਲੇ ਕਰਨ ਦੀ ਅਸਮਰਥਤਾ, ਜਾਂ ਮੌਤ ਜਾਂ ਆਤਮ-ਹੱਤਿਆ ਦੇ ਵਿਚਾਰ, ਸਾਰੇ ਹੀ ਡਿਪਰੈੱਸ਼ਨ ਦੇ ਨਾਲ ਸੰਬੰਧਤ ਲੱਛਣ ਹੋ ਸਕਦੇ ਹਨ।4

ਕੀ ਇੰਨਾਂ ਵਿੱਚੋਂ ਕੋਈ ਵੀ ਲੱਛਣ ਤੁਹਾਡੇ ਤੇ ਲਾਗੂ ਹੁੰਦੇ ਹਨ?

ਆਪਣੇ ਲੱਛਣਾਂ ਨੂੰ 0 – 10 ਤੱਕ ਰੇਟ ਕਰੋ। ਜਿਥੇ 10 ਸਭ ਤੋਂ ਵੱਧ ਹੈ।

ਉਦਾਸੀ, ਮਾਯੂਸ

ਬੇਚੈਨੀ, ਚਿੜਚਿੜਾਪਣ

ਦਿਲਚਸਪੀ ਦੀ ਕਮੀ

ਧਿਆਨ ਕੇਂਦਰਿਤ ਕਰਨ ਵਿੱਚ ਪਰੇਸ਼ਾਨੀ

ਸਰਲ ਫੈਸਲੇ ਕਰਨ ਦੀ ਅਸਮਰਥਤਾ

ਮੌਤ ਜਾਂ ਆਤਮ-ਹੱਤਿਆ ਦੇ ਵਿਚਾਰ

ਕੀ ਤੁਸੀਂ ਜਾਣਦੇ ਹੋ?

10 ਕਨੇਡੀਅਨਜ਼ ਵਿੱਚੋਂ ਲਗਭਗ 1 ਨੂੰ ਆਪਣੇ ਜੀਵਨ ਕਾਲ ਦੌਰਾਨ ਗੰਭੀਰ ਡਿਪਰੈੱਸ਼ਨ ਰੋਗ ਦੀ ਇੱਕ ਘਟਨਾ (ਉਹ ਤਸ਼ਖ਼ੀਸ ਜੋ ਡਿਪਰੈੱਸ਼ਨ ਨਾਲ ਪੀੜਤ ਲੋਕਾਂ ਨੂੰ ਦਿੱਤੀ ਜਾਂਦੀ ਹੈ) ਦਾ ਅਨੁਭਵ ਹੋਵੇਗਾ ।3